ਨਵੀ ਦਿੱਲੀ, 12 ਮਾਰਚ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਰੀਸ਼ਸ ਦੌਰੇ ਦਾ ਅੱਜ ਦੂਜਾ ਦਿਨ ਹੈ। ਉਹ ਮਾਰੀਸ਼ਸ ਦੇ 57ਵੇਂ ਰਾਸ਼ਟਰੀ ਦਿਵਸ ਸਮਾਰੋਹ ਵਿੱਚ ਹਿੱਸਾ ਲੈਣ ਆਏ ਸਨ। ਇਸ ਸਮਾਗਮ ਵਿੱਚ ਪੀਐਮ ਮੋਦੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਅੱਜ ਦੇ ਸਮਾਗਮ ਵਿੱਚ ਭਾਰਤੀ ਸੈਨਾ ਦੀ ਟੁਕੜੀ, ਜਲ ਸੈਨਾ ਦਾ ਇੱਕ ਜੰਗੀ ਬੇੜਾ ਅਤੇ ਹਵਾਈ ਸੈਨਾ ਦੀ ਆਕਾਸ਼ ਗੰਗਾ ਸਕਾਈ ਡਾਇਵਿੰਗ ਟੀਮ ਨੇ ਵੀ ਭਾਗ ਲਿਆ।
ਮਾਰੀਸ਼ਸ ਤੋਂ ਭਾਰਤ ਲਈ ਰਵਾਨਾ ਹੋਏ PM ਮੋਦੀ
ਦੱਸ ਦਈਏ ਕਿ ਮਾਰੀਸ਼ਸ ਸਰਕਾਰ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਆਪਣੇ ਸਰਵਉੱਚ ਨਾਗਰਿਕ ਸਨਮਾਨ ਨਾਲ ਸਨਮਾਨਿਤ ਕੀਤਾ ਹੈ। ਪੀਐਮ ਮੋਦੀ ਇਹ ਵੱਕਾਰੀ ਸਨਮਾਨ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਪੀਐਮ ਮੋਦੀ ਨੇ ਆਪਣੇ ਮਾਰੀਸ਼ਸ ਦੌਰੇ ਬਾਰੇ ਟਵੀਟ ਕੀਤਾ, ਜਿਸ ਵਿੱਚ ਉਨ੍ਹਾਂ ਨੇ ਲਿਖਿਆ – ‘”ਮਾਰੀਸ਼ਸ ਦੇ ਰਾਸ਼ਟਰੀ ਦਿਵਸ ‘ਤੇਮੈਂ ਗ੍ਰੈਂਡ ਕਮਾਂਡਰ ਆਫ ਦਿ ਆਰਡਰ ਆਫ ਦਿ ਸਟਾਰ ਐਂਡ ਕੀ ਆਫ ਦਿ ਓਸ਼ਨ” ਨਾਲ ਸਨਮਾਨਿਤ ਹੋਣ ‘ਤੇ ਮਾਣ ਮਹਿਸੂਸ ਕਰ ਰਿਹਾ ਹਾਂ।”
ਪੀਐਮ ਮੋਦੀ ਨੇ ਕਿਹਾ, “ਕੁਦਰਤੀ ਆਫ਼ਤ ਹੋਵੇ ਜਾਂ ਕੋਵਿਡ ਆਫ਼ਤ, ਅਸੀਂ ਹਮੇਸ਼ਾ ਇੱਕ ਦੂਜੇ ਦਾ ਸਾਥ ਦਿੱਤਾ ਹੈ। ਰੱਖਿਆ ਹੋਵੇ, ਸਿੱਖਿਆ ਹੋਵੇ, ਸਿਹਤ ਹੋਵੇ ਜਾਂ ਪੁਲਾੜ, ਅਸੀਂ ਹਰ ਖੇਤਰ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੇ ਹਾਂ। ਪਿਛਲੇ 10 ਸਾਲਾਂ ਵਿੱਚ ਅਸੀਂ ਆਪਣੇ ਸਬੰਧਾਂ ਵਿੱਚ ਕਈ ਨਵੇਂ ਪਹਿਲੂ ਸ਼ਾਮਲ ਕੀਤੇ ਹਨ। ਵਿਕਾਸ ਸਹਿਯੋਗ ਅਤੇ ਸਮਰੱਥਾ ਨਿਰਮਾਣ ਵਿੱਚ ਨਵੇਂ ਰਿਕਾਰਡ ਕਾਇਮ ਕੀਤੇ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾ ਸਰਕਾਰੀ ਦੌਰਾ ਪੂਰਾ ਕਰਨ ਤੋਂ ਬਾਅਦ ਬੁੱਧਵਾਰ ਨੂੰ ਮਾਰੀਸ਼ਸ ਤੋਂ ਭਾਰਤ ਲਈ ਰਵਾਨਾ ਹੋ ਗਏ।
ਯੁੱਧ ਨਸ਼ੇ ਵਿਰੁੱਧ: ਨਸ਼ਾ ਤਸਕਰ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਬਣਾਈ ਇਮਾਰਤ ‘ਤੇ ਚੱਲਿਆ ਬੁਲਡੋਜਰ