PM ਮੋਦੀ ਰਤਨ ਟਾਟਾ ਨੂੰ ਯਾਦ ਕਰਕੇ ਹੋਏ ਭਾਵੁਕ, ਕਹੀ ਇਹ ਗੱਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗੁਜਰਾਤ ਦੇ ਵਡੋਦਰਾ ਵਿੱਚ ਟਾਟਾ ਏਅਰਕ੍ਰਾਫਟ ਕੰਪਲੈਕਸ ਦਾ ਉਦਘਾਟਨ ਕੀਤਾ | ਇਸ ਮੌਕੇ ਉਨ੍ਹਾਂ ਨਾਲ ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਵੀ ਮੌਜੂਦ ਸਨ। ਇਹ ਪ੍ਰੋਜੈਕਟ 56 C-295 ਟਰਾਂਸਪੋਰਟ ਏਅਰਕ੍ਰਾਫਟ ਬਣਾਉਣ ਲਈ ਭਾਰਤ ਅਤੇ ਸਪੇਨ ਦਰਮਿਆਨ ਸਾਂਝੇਦਾਰੀ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ। ਜੋ ਕਿ ਦੇਸ਼ ਦੇ ਹਵਾਬਾਜ਼ੀ ਖੇਤਰ ਵਿੱਚ ਇੱਕ ਇਤਿਹਾਸਕ ਕਦਮ ਸਾਬਤ ਹੋਵੇਗਾ।
ਭਾਰਤ-ਸਪੇਨ ਸਬੰਧ ਹੋਣਗੇ ਮਜ਼ਬੂਤ
ਇਸ ਮੌਕੇ C-295 ਜਹਾਜ਼ਾਂ ਦੇ ਨਿਰਮਾਣ ਲਈ ਟਾਟਾ ਏਅਰਕ੍ਰਾਫਟ ਕੰਪਲੈਕਸ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਮੇਰੇ ਦੋਸਤ ਪੇਡਰੋ ਸਾਂਚੇਜ਼ ਦੀ ਭਾਰਤ ਦੀ ਪਹਿਲੀ ਯਾਤਰਾ ਹੈ। ਅੱਜ ਤੋਂ ਅਸੀਂ ਭਾਰਤ ਅਤੇ ਸਪੇਨ ਦੀ ਸਾਂਝੇਦਾਰੀ ਨੂੰ ਨਵੀਂ ਦਿਸ਼ਾ ਦੇ ਰਹੇ ਹਾਂ। ਅਸੀਂ ਸੀ-295 ਜਹਾਜ਼ਾਂ ਦੀ ਉਤਪਾਦਨ ਫੈਕਟਰੀ ਦਾ ਉਦਘਾਟਨ ਕਰ ਰਹੇ ਹਾਂ। ਇਹ ਫੈਕਟਰੀ ‘ਮੇਕ ਇਨ ਇੰਡੀਆ, ਮੇਕ ਫਾਰ ਦਾ ਵਰਲਡ’ ਮਿਸ਼ਨ ਦੇ ਨਾਲ-ਨਾਲ ਭਾਰਤ-ਸਪੇਨ ਸਬੰਧਾਂ ਨੂੰ ਮਜ਼ਬੂਤ ਕਰੇਗੀ।
ਭਾਰਤ ਵਿੱਚ 40 ਜਹਾਜ਼ਾਂ ਦਾ ਨਿਰਮਾਣ
ਸੀ-295 ਪ੍ਰੋਗਰਾਮ ਤਹਿਤ ਕੁੱਲ 56 ਜਹਾਜ਼ ਬਣਾਏ ਜਾਣੇ ਹਨ, ਜਿਨ੍ਹਾਂ ਵਿੱਚੋਂ 16 ਏਅਰਬੱਸ ਵੱਲੋਂ ਸਿੱਧੇ ਸਪੇਨ ਤੋਂ ਡਿਲੀਵਰ ਕੀਤੇ ਜਾ ਰਹੇ ਹਨ ਅਤੇ ਬਾਕੀ 40 ਭਾਰਤ ਵਿੱਚ ਬਣਾਏ ਜਾਣੇ ਹਨ। ਟਾਟਾ ਐਡਵਾਂਸਡ ਸਿਸਟਮਜ਼ ਲਿਮਟਿਡ ਭਾਰਤ ਵਿੱਚ ਇਨ੍ਹਾਂ 40 ਜਹਾਜ਼ਾਂ ਦਾ ਨਿਰਮਾਣ ਕਰੇਗੀ। ਇਹ ਸਹੂਲਤ ਭਾਰਤ ਵਿੱਚ ਫੌਜੀ ਜਹਾਜ਼ਾਂ ਲਈ ਪਹਿਲੀ ਨਿੱਜੀ ਖੇਤਰ ਦੀ ਫਾਈਨਲ ਅਸੈਂਬਲੀ ਲਾਈਨ (FAL) ਹੋਵੇਗੀ।
ਇਹ ਵੀ ਪੜ੍ਹੋ : 30 ਸਾਲ ਬਾਅਦ ‘ਕਰਨ ਅਰਜੁਨ’ ਪਰਦੇ ‘ਤੇ ਕਰਨਗੇ ਵਾਪਸੀ, Salman Khan ਨੇ ਕੀਤਾ ਐਲਾਨ
ਭਾਰਤੀ ਉਦਯੋਗ ਵਿੱਚ ਰਤਨ ਟਾਟਾ ਦਾ ਯੋਗਦਾਨ ਬੇਮਿਸਾਲ
ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਮਰਹੂਮ ਰਤਨ ਟਾਟਾ ਦੀ ਯਾਦ ਵਿੱਚ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ। ਜਿਸ ਦਾ ਭਾਰਤੀ ਉਦਯੋਗ ਵਿੱਚ ਯੋਗਦਾਨ ਬੇਮਿਸਾਲ ਸੀ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਅਸੀਂ ਦੇਸ਼ ਦੇ ਮਹਾਨ ਪੁੱਤਰ ਰਤਨ ਟਾਟਾ ਜੀ ਨੂੰ ਗੁਆ ਦਿੱਤਾ ਹੈ। ਜੇਕਰ ਉਹ ਅੱਜ ਸਾਡੇ ਵਿਚਕਾਰ ਹੁੰਦੇ ਤਾਂ ਬਹੁਤ ਖੁਸ਼ ਹੁੰਦੇ। ਪਰ ਜਿੱਥੇ ਵੀ ਉਸਦੀ ਆਤਮਾ ਹੋਵੇਗੀ। ਉਹ ਯਕੀਨੀ ਤੌਰ ‘ਤੇ ਖੁਸ਼ ਹੋਵੇਗੀ। ਸਮਾਗਮ ਦੌਰਾਨ ਰਤਨ ਟਾਟਾ ਦੀ ਵਿਰਾਸਤ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਭਾਰਤੀ ਉਦਯੋਗਿਕ ਵਿਕਾਸ ਲਈ ਉਨ੍ਹਾਂ ਦੇ ਯੋਗਦਾਨ ਨੂੰ ਮਹੱਤਵਪੂਰਨ ਦੱਸਿਆ ਗਿਆ।









