PM ਮੋਦੀ ਨੇ ਅਖਨੂਰ ‘ਚ ਵਾਪਰੇ ਬੱਸ ਹਾਦਸੇ ‘ਤੇ ਪ੍ਰਗਟਾਇਆ ਦੁੱਖ , ਮ੍ਰਿਤਕਾਂ ਤੇ ਜ਼ਖਮੀਆਂ ਲਈ ਕੀਤਾ ਇਹ ਵੱਡਾ ਐਲਾਨ
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ-ਕਸ਼ਮੀਰ ਦੇ ਅਖਨੂਰ ‘ਚ ਵਾਪਰੇ ਬੱਸ ਹਾਦਸੇ ‘ਤੇ ਦੁੱਖ ਪ੍ਰਗਟਾਇਆ ਹੈ ਅਤੇ ਮ੍ਰਿਤਕਾਂ ਤੇ ਜ਼ਖਮੀਆਂ ਲਈ ਵੱਡਾ ਐਲਾਨ ਕੀਤਾ ਹੈ। PM ਮੋਦੀ ਨੇ ਮ੍ਰਿ.ਤਕਾਂ ਦੇ ਵਾਰਸਾਂ ਨੂੰ 2-2 ਲੱਖ ਰੁਪਏ ਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ।
ਸ਼ਰਧਾਲੂਆਂ ਨਾਲ ਭਰੀ ਬੱਸ ਸੜਕ ਕੰਢੇ ਖਾਈ ‘ਚ ਡਿੱਗੀ
ਦਰਅਸਲ , ਬੀਤੇ ਦਿਨੀਂ ਜੰਮੂ ਦੇ ਅਖਨੂਰ ‘ਚ ਵੱਡਾ ਹਾਦਸਾ ਵਾਪਰਿਆ ਹੈ ਜਿੱਥੇ ਕਿ ਸ਼ਰਧਾਲੂਆਂ ਨਾਲ ਭਰੀ ਬੱਸ ਸੜਕ ਕੰਢੇ ਖਾਈ ‘ਚ ਡਿੱਗ ਗਈ। ਇਸ ਹਾਦਸੇ ਵਿੱਚ ਹੁਣ ਤੱਕ 15 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 28 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ। ਜਿਸ ਤੋਂ ਬਾਅਦ ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਜ਼ਖਮੀਆਂ ਨੂੰ ਬਾਹਰ ਕੱਢਿਆ ਅਤੇ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ । ਹਾਦਸਾ ਇੰਨਾ ਭਿਆਨਕ ਸੀ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਬੱਸ ‘ਚ ਫਸ ਗਈਆਂ ਤੇ ਕਾਫੀ ਮਸ਼ੱਕਤ ਨਾਲ ਜ਼ਖਮੀਆਂ ਨੂੰ ਬਾਹਰ ਕੱਢਿਆ ਗਿਆ |
ਇਹ ਵੀ ਪੜ੍ਹੋ :ਨਕੋਦਰ ਦੀ MLA ਇੰਦਰਜੀਤ ਕੌਰ ਮਾਨ ਨੂੰ ਵੱਡਾ ਸਦਮਾ , ਪਤੀ ਸ਼ਰਨਜੀਤ ਸਿੰਘ ਦਾ ਹੋਇਆ ਦਿਹਾਂਤ
ਬੱਸ ਅਖਨੂਰ ਦੇ ਚੁੰਗੀ ਮਧ ਇਲਾਕੇ ‘ਚ ਇਕ ਸੜਕ ਦੇ ਕੰਢੇ ਡੂੰਘੀ ਖਾਈ ‘ਚ ਡਿੱਗ ਗਈ ਸੀ | ਜਿਸ ‘ਚ ਬੱਸ ਦੇ ਅੰਦਰ ਬਹੁਤ ਸਾਰੇ ਸ਼ਰਧਾਲੂ ਸਨ। ਬੱਸ ਵਿੱਚ ਸਵਾਰ ਸਾਰੇ ਸ਼ਰਧਾਲੂ ਹਰਿਆਣਾ ਦੇ ਕੁਰੂਕਸ਼ੇਤਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ ਅਤੇ ਸ਼ਿਵ ਖੋੜੀ ਦੇ ਦਰਸ਼ਨਾਂ ਲਈ ਜਾ ਰਹੇ ਸਨ। ਜਦੋਂ ਬੱਸ ਅਖਨੂਰ ਦੇ ਚੁੰਗੀ ਮਧ ਇਲਾਕੇ ‘ਚ ਤੰਗਲੀ ਮੋੜ ਤੋਂ ਲੰਘ ਰਹੀ ਸੀ ਤਾਂ 150 ਫੁੱਟ ਹੇਠਾਂ ਖਾਈ ‘ਚ ਜਾ ਡਿੱਗੀ।