PM ਮੋਦੀ ਅੱਜ ਮਹਾਰਾਸ਼ਟਰ ‘ਚ 3 ਜਨ ਸਭਾਵਾਂ ਨੂੰ ਕਰਨਗੇ ਸੰਬੋਧਨ
ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ 20 ਨਵੰਬਰ ਨੂੰ ਸਾਰੀਆਂ 288 ਵਿਧਾਨ ਸਭਾ ਸੀਟਾਂ ‘ਤੇ ਇੱਕੋ ਪੜਾਅ ‘ਚ ਵੋਟਿੰਗ ਹੋਣੀ ਹੈ। ਇਸ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵੀਰਵਾਰ ਨੂੰ ਮਹਾਰਾਸ਼ਟਰ ‘ਚ ਤਿੰਨ ਜਨਤਕ ਸਭਾਵਾਂ ਨੂੰ ਸੰਬੋਧਨ ਕਰਨਗੇ। ਮੋਦੀ ਸਭ ਤੋਂ ਪਹਿਲਾਂ ਛਤਰਪਤੀ ਸੰਭਾਜੀ ਨਗਰ ਜਾਣਗੇ। ਉਨ੍ਹਾਂ ਦੀ ਇੱਥੇ ਦੁਪਹਿਰ 2.15 ਵਜੇ ਜਨ ਸਭਾ ਹੈ। ਇਸ ਤੋਂ ਬਾਅਦ ਉਹ ਸ਼ਾਮ 4.30 ਵਜੇ ਪਨਵੇਲ ‘ਚ ਇਕ ਜਨ ਸਭਾ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਦੀ ਦਿਨ ਦੀ ਆਖਰੀ ਜਨ ਸਭਾ ਮੁੰਬਈ ਵਿੱਚ ਹੋਵੇਗੀ। ਇਸ ਦਾ ਸਮਾਂ ਸ਼ਾਮ 6.30 ਵਜੇ ਹੈ।
ਇਹ ਵੀ ਪੜ੍ਹੋ : ਡੋਨਾਲਡ ਟਰੰਪ ਨੇ ਰਾਸ਼ਟਰਪਤੀ ਬਾਇਡਨ ਨਾਲ ਕੀਤੀ ਮੁਲਾਕਾਤ
12 ਨਵੰਬਰ ਨੂੰ ਚੰਦਰਪੁਰ ਦੇ ਚਿਮੂਰ ਵਿੱਚ ਪੀਐਮ ਮੋਦੀ ਨੇ ਵਿਰੋਧੀਆਂ ‘ਤੇ ਸਾਧਿਆ ਸੀ ਨਿਸ਼ਾਨਾ
ਇਸ ਤੋਂ ਪਹਿਲਾ ਪੀਐਮ ਮੋਦੀ ਦੀ 12 ਨਵੰਬਰ ਨੂੰ ਚੰਦਰਪੁਰ ਦੇ ਚਿਮੂਰ ਵਿੱਚ ਜਨ ਸਭਾ ਨੂੰ ਸੰਬੋਧਨ ਕੀਤਾ ਸੀ। ਉਨ੍ਹਾਂ ਨੇ ਇੱਥੇ ਕਿਹਾ ਸੀ ਕਿ ਕਾਂਗਰਸ ਅਤੇ ਮਹਾਵਿਕਾਸ ਅਗਾੜੀ ਦੇਸ਼ ਨੂੰ ਪਛੜਨ ਅਤੇ ਕਮਜ਼ੋਰ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ। ਕਾਂਗਰਸ ਅਤੇ ਇਸ ਦੇ ਸਹਿਯੋਗੀਆਂ ਨੇ ਸਿਰਫ ਖੂਨੀ ਖੇਡ ਹੀ ਦਿੱਤੀ ਹੈ। ਇਹ ਸਾਡੀ ਸਰਕਾਰ ਹੈ ਜਿਸ ਨੇ ਨਕਸਲਵਾਦ ਤੇ ਲਗਾਮ ਲਗਾਈ ਹੈ।









