ਮਿਊਜ਼ਿਕ ਇੰਡਸਟਰੀ ਨਾਲ ਜੁੜੇ ਦੁਨੀਆ ਭਰ ਦੇ ਸਿਤਾਰੇ ਇਸ ਖ਼ਾਸ ਗ੍ਰੈਮੀ ਐਵਾਰਡਸ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਗ੍ਰੈਮੀ ਐਵਾਰਡਸ 2024 ’ਚ 94 ਵੱਖ-ਵੱਖ ਸ਼੍ਰੇਣੀਆਂ ਨੇ ਆਪਣੇ ਵਿਜੇਤਾ ਪ੍ਰਾਪਤ ਕੀਤੇ ਹਨ। ਦਿਲਚਸਪ ਗੱਲ ਇਹ ਹੈ ਕਿ ਜਿਥੇ ਕਈ ਹਾਲੀਵੁੱਡ ਗਾਇਕਾਂ ਤੇ ਸੰਗੀਤਕਾਰਾਂ ਨੇ ਜਿੱਤ ਹਾਸਲ ਕੀਤੀ ਹੈ, ਉਥੇ ਭਾਰਤ ਦੇ ਚਾਰ ਹੀਰੇ ਦੇਸ਼ ਦਾ ਨਾਂ ਰੌਸ਼ਨ ਕਰ ਚੁੱਕੇ ਹਨ।
ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗਲੋਬਲ ਮਿਊਜ਼ਿਕ ਐਲਬਮ ਗ੍ਰੈਮੀ ਜਿੱਤਣ ਤੋਂ ਬਾਅਦ ਭਾਰਤੀ ਗ੍ਰੈਮੀ ਜੇਤੂਆਂ ਜ਼ਾਕਿਰ ਹੁਸੈਨ, ਰਾਕੇਸ਼ ਚੌਰਸੀਆ, ਸ਼ੰਕਰ ਮਹਾਦੇਵਨ, ਗਣੇਸ਼ ਰਾਜਗੋਪਾਲਨ ਅਤੇ ਸੇਲਵਾਗਨੇਸ਼ ਵੀ ਨੂੰ ਵਧਾਈ ਦੇਣ ਵਾਲੀ ਇੱਕ ਪੋਸਟ ਸਾਂਝੀ ਕੀਤੀ ਹੈ। ਗ੍ਰੈਮੀ ਐਵਾਰਡ 2024 ਲਾਸ ਏਂਜਲਸ ‘ਚ ਆਯੋਜਿਤ ਕੀਤੇ ਗਏ ਸਨ।
ਸ਼ਕਤੀ ਨੇ ਇਸ ਮੋਮੈਂਟ ਲਈ ਸਰਵੋਤਮ ਗਲੋਬਲ ਸੰਗੀਤ ਐਲਬਮ ਦਾ ਪੁਰਸਕਾਰ ਜਿੱਤਿਆ ਹੈ। ਇਸ ਐਲਬਮ ‘ਚ 4 ਭਾਰਤੀਆਂ ਦੇ ਨਾਲ-ਨਾਲ ਬ੍ਰਿਟਿਸ਼ ਗਿਟਾਰਿਸਟ ਜੌਹਨ ਮੈਕਲਾਫਲਿਨ ਵੀ ਹਨ। ਗ੍ਰੈਮੀ ਐਵਾਰਡ 2024 ‘ਚ ਭਾਰਤ ਦੀ ਇਸ ਵੱਡੀ ਸਫ਼ਲਤਾ ‘ਤੇ ਪੀ. ਐੱਮ. ਮੋਦੀ ਨੇ ਭਾਰਤੀ ਗਾਇਕ ਦੀ ਖੂਬ ਤਾਰੀਫ਼ ਕੀਤੀ ਹੈ।