ਬ੍ਰਾਜ਼ੀਲ ‘ਚ ਜਹਾਜ਼ ਹੋਇਆ ਹਾਦਸਾਗ੍ਰਸਤ, 61 ਲੋਕਾਂ ਦੀ ਹੋਈ ਮੌਤ||International News

0
46

ਬ੍ਰਾਜ਼ੀਲ ‘ਚ ਜਹਾਜ਼ ਹੋਇਆ ਹਾਦਸਾਗ੍ਰਸਤ, 61 ਲੋਕਾਂ ਦੀ ਹੋਈ ਮੌਤ

ਬ੍ਰਾਜ਼ੀਲ ਦੇ ਸਾਓ ਪਾਓਲੋ ਸੂਬੇ ਦੇ ਵਿਨਹੇਡੋ ਸ਼ਹਿਰ ‘ਚ 61 ਲੋਕਾਂ ਨੂੰ ਲੈ ਕੇ ਜਾ ਰਿਹਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਬੀਬੀਸੀ ਮੁਤਾਬਕ ਸਾਰੇ ਯਾਤਰੀਆਂ ਦੀ ਮੌਤ ਹੋ ਗਈ ਹੈ।

57 ਯਾਤਰੀ ਅਤੇ 4 ਕਰੂ ਮੈਂਬਰ

ਵੋਇਪਾਸ ਏਅਰਲਾਈਨ ਨੇ ਕਿਹਾ ਕਿ ਸਾਓ ਪਾਓਲੋ ਦੇ ਗੁਆਰੁਲਹੋਸ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਜਾ ਰਿਹਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਵਿੱਚ 57 ਯਾਤਰੀ ਅਤੇ 4 ਕਰੂ ਮੈਂਬਰ ਸਨ। ਇਹ ਹਾਦਸਾ ਕਿਵੇਂ ਵਾਪਰਿਆ ਇਹ ਪਤਾ ਨਹੀਂ ਲੱਗ ਸਕਿਆ ਹੈ।

ਵਿਨੇਸ਼ ਦੇ ਮੈਡਲ ‘ਤੇ ਹੋਈ ਸੁਣਵਾਈ,ਇੱਥੇ ਪੜ੍ਹੋ ਕੀ ਕਿਹਾ ਅਦਾਲਤ ਨੇ…

ਹਾਦਸੇ ਦਾ ਸ਼ਿਕਾਰ ਹੋਏ ਜਹਾਜ਼ ਦੀ ਰਜਿਸਟ੍ਰੇਸ਼ਨ PS-VPB, ATR 72-500 ਹੈ। ਇਸ ਵਿੱਚ ਕੁੱਲ 74 ਲੋਕ ਸਵਾਰ ਹੋ ਸਕਦੇ ਹਨ। ਹਾਲਾਂਕਿ, ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਾਦਸੇ ਦੇ ਸਮੇਂ ਜਹਾਜ਼ ਵਿੱਚ 62 ਲੋਕ ਸਵਾਰ ਸਨ।

250 ਫੁੱਟ ਹੇਠਾਂ ਡਿੱਗਿਆ

CNN ਦੀ ਰਿਪੋਰਟ ਮੁਤਾਬਕ ਫਲਾਈਟ ਟ੍ਰੈਕਿੰਗ ਡਾਟਾ ਤੋਂ ਪਤਾ ਚੱਲਿਆ ਹੈ ਕਿ ਜਹਾਜ਼ ਕਰੈਸ਼ ਹੋਣ ਤੋਂ ਡੇਢ ਮਿੰਟ ਪਹਿਲਾਂ ਉਚਾਈ ਗੁਆ ਚੁੱਕਾ ਸੀ। ਸਥਾਨਕ ਸਮੇਂ ਮੁਤਾਬਕ ਦੁਪਹਿਰ 1:21 ਵਜੇ ਤੱਕ ਜਹਾਜ਼ 17 ਹਜ਼ਾਰ ਫੁੱਟ ਦੀ ਉਚਾਈ ‘ਤੇ ਉੱਡ ਰਿਹਾ ਸੀ। ਇਸ ਤੋਂ ਬਾਅਦ ਇਹ ਸਿਰਫ 10 ਸਕਿੰਟਾਂ ‘ਚ ਕਰੀਬ 250 ਫੁੱਟ ਹੇਠਾਂ ਡਿੱਗ ਗਿਆ।

ਅਗਲੇ ਅੱਠ ਸਕਿੰਟਾਂ ਵਿੱਚ ਇਹ ਲਗਭਗ 400 ਫੁੱਟ ਉੱਪਰ ਚਲਾ ਗਿਆ। 8 ਸੈਕਿੰਡ ਬਾਅਦ ਇਹ 2 ਹਜ਼ਾਰ ਫੁੱਟ ਹੇ

 

LEAVE A REPLY

Please enter your comment!
Please enter your name here