PGI ‘ਚ ਮਹਿਲਾ ਨੂੰ ਜ਼.ਹਿਰੀਲਾ ਟੀਕਾ ਲਗਾਉਣ ਦਾ ਮਾਮਲਾ, ਮਹਿਲਾ ਨੇ ਤੋੜਿਆ ਦਮ

0
65

ਚੰਡੀਗੜ੍ਹ PGI ਵਿੱਚ ਜ਼ਹਿਰੀਲਾ ਟੀਕਾ ਲੱਗਣ ਤੋਂ 27 ਦਿਨ ਬਾਅਦ ਬੀਤੀ ਸ਼ਾਮ ਔਰਤ ਦੀ ਮੌਤ ਹੋ ਗਈ। ਲਵ ਮੈਰਿਜ ਕਾਰਨ ਹਰਪ੍ਰੀਤ ਕੌਰ ਨੂੰ ਉਸ ਦੇ ਭਰਾ ਜਸਮੀਤ ਸਿੰਘ ਨੇ ਜ਼ਹਿਰੀਲਾ ਟੀਕਾ ਲਗਵਾਇਆ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਉਸ ਦੇ ਮਾਮੇ ਦੀ ਲੜਕੀ ਦੇ ਪਤੀ ਬੂਟਾ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਸੀ। ਇਹ ਮਾਮਲਾ ਵਿਆਹ ਤੋਂ ਬਾਅਦ ਕਤਲ ਦਾ ਸੀ। ਪੁਲਿਸ ਇਸ ਮੁੱਦੇ ‘ਤੇ ਜਾਂਚ ਕਰ ਰਹੀ ਸੀ। ਹੁਣ ਹਰਪ੍ਰੀਤ ਕੌਰ ਦੀ ਮੌਤ ਤੋਂ ਬਾਅਦ ਪੁਲਿਸ ਨੇ ਇਸ ‘ਚ ਕਤਲ ਦਾ ਮਾਮਲਾ ਵੀ ਦਰਜ ਕਰ ਲਿਆ ਹੈ।

ਸਾਜ਼ਿਸ਼ ਰਚ ਕੇ ਜਸਮੀਤ ਸਿੰਘ ਅਤੇ ਬੂਟਾ ਸਿੰਘ ਨੇ ਇਸ ਮਾਮਲੇ ਵਿੱਚ ਮਨਦੀਪ ਸਿੰਘ ਨਾਲ ਸੰਪਰਕ ਕੀਤਾ। ਯੋਜਨਾ ਦੇ ਹਿੱਸੇ ਵਜੋਂ, ਮਨਦੀਪ ਸਿੰਘ ਨੇ ਦੇਖਭਾਲ ਕਰਨ ਵਾਲੀ ਲੜਕੀ ਜਸਪ੍ਰੀਤ ਕੌਰ ਨਾਲ ਸੰਪਰਕ ਕੀਤਾ। ਜਸਪ੍ਰੀਤ ਕੌਰ ਨੂੰ ਦੱਸਿਆ ਗਿਆ ਕਿ PGI ਵਿੱਚ ਇੱਕ ਦਿਨ ਲਈ ਕੇਅਰਟੇਕਰ ਦੀ ਲੋੜ ਹੈ। ਉਸ ਨੂੰ ਮਲਟੀਵਿਟਾਮਿਨ ਦਾ ਟੀਕਾ ਦੇਣਾ ਹੈ। ਇਸ ਦੇ ਲਈ ਉਸ ਨੂੰ 3,000 ਰੁਪਏ ਦਿੱਤੇ ਜਾਣਗੇ। ਜਿਸ ਵਿੱਚੋਂ ਮਨਦੀਪ ਨੇ ਉਸ ਨੂੰ 1000 ਰੁਪਏ ਆਨਲਾਈਨ ਟਰਾਂਸਫਰ ਵੀ ਕਰ ਦਿੱਤੇ।

PGI ਵਿਖੇ ਇਲਾਜ ਕਰ ਰਹੇ ਡਾਕਟਰਾਂ ਵੱਲੋਂ ਪੀੜਤਾ ਨੂੰ ਦਵਾਈ ਦੇਣ ਦੇ ਬਾਵਜੂਦ ਕੋਈ ਰਿਸਪੌਂਸ ਨਹੀਂ ਮਿਲ ਰਿਹਾ ਸੀ। ਇਸ ‘ਤੇ ਡਾਕਟਰ ਨੂੰ ਇਹ ਪਤਾ ਲਗਾਉਣਾ ਜ਼ਰੂਰੀ ਸੀ ਕਿ ਔਰਤ ਨੂੰ ਕਿਹੜਾ ਜ਼ਹਿਰੀਲਾ ਟੀਕਾ ਲਗਾਇਆ ਗਿਆ ਹੈ। ਸਭ ਤੋਂ ਪਹਿਲਾਂ ਜਦੋਂ ਪੁਲਿਸ ਨੇ ਉਕਤ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਤਾਂ ਦੋਸ਼ੀਆਂ ਨੇ ਦੱਸਿਆ ਕਿ ਜਸਮੀਤ ਸਿੰਘ ਬੂਟਾ ਸਿੰਘ ਅਤੇ ਮਨਦੀਪ ਸਿੰਘ ਨੇ ਯੂ-ਟਿਊਬ ‘ਤੇ ਦੇਖ ਕੇ ਜ਼ਹਿਰੀਲਾ ਟੀਕਾ ਲਗਾਉਣ ਦਾ ਤਰੀਕਾ ਲੱਭਿਆ।

ਪੁਲਿਸ ਪੁੱਛਗਿੱਛ ‘ਚ ਸਾਹਮਣੇ ਆਇਆ ਕਿ ਉਨ੍ਹਾਂ ਨੇ ਕਾਕਰੋਚ ਮਾਰਨ ਵਾਲੀ ਹਿੱਟ, ਸੈਨੀਟਾਈਜ਼ਰ ਅਤੇ ਪੰਜ ਨੀਂਦ ਦੀਆਂ ਗੋਲੀਆਂ ਦਾ ਮਿਸ਼ਰਣ ਬਣਾ ਕੇ ਇਕ ਟੀਕਾ ਤਿਆਰ ਕੀਤਾ ਸੀ। ਜਸਮੀਤ ਸਿੰਘ ਨੇ 10 ਲੱਖ ਰੁਪਏ ‘ਚ ਸੌਦਾ ਤੈਅ ਕਰਨ ਤੋਂ ਬਾਅਦ ਆਪਣੇ ਜੀਜਾ ਬੂਟਾ ਸਿੰਘ ਨੂੰ 50 ਹਜ਼ਾਰ ਰੁਪਏ ਦਿੱਤੇ ਸਨ। ਬੂਟਾ ਸਿੰਘ ਨੇ ਅੱਗੇ ਇਹ ਪੈਸੇ ਮਨਦੀਪ ਸਿੰਘ ਨੂੰ ਦੇ ਦਿੱਤੇ। ਮਨਦੀਪ ਸਿੰਘ ਨੇ ਇਨ੍ਹਾਂ 50 ਹਜ਼ਾਰਾਂ ਵਿੱਚੋਂ 1 ਹਜ਼ਾਰ ਰੁਪਏ ਕੇਅਰਟੇਕਰ ਜਸਪ੍ਰੀਤ ਕੌਰ ਨੂੰ ਦਿੱਤੇ।

LEAVE A REPLY

Please enter your comment!
Please enter your name here