ਹਰਿਆਣਾ ‘ਚ ਹੋਏ ਬੱਸ ਹਾ.ਦਸੇ ‘ਚ ਹੁਸ਼ਿਆਰਪੁਰ ਦੇ ਲੋਕਾਂ ਦੀ ਮੌ.ਤ , ਪੀੜਤਾਂ ਨੂੰ ਮਿਲਣ ਪਹੁੰਚੇ ਮੰਤਰੀ ਜਿੰਪਾ || Latest News

0
101
https://onair13.com/news/people-of-hoshiarpur-died-in-the-bus-accident-in-haryana-minister-gimpa-visited-the-victims

ਹਰਿਆਣਾ ‘ਚ ਹੋਏ ਬੱਸ ਹਾ.ਦਸੇ ‘ਚ ਹੁਸ਼ਿਆਰਪੁਰ ਦੇ ਲੋਕਾਂ ਦੀ ਮੌ.ਤ , ਪੀੜਤਾਂ ਨੂੰ ਮਿਲਣ ਪਹੁੰਚੇ ਮੰਤਰੀ ਜਿੰਪਾ || Latest News

ਸ਼ੁਕਰਵਾਰ ਦੇਰ ਰਾਤ ਕਰੀਬ ਢਾਈ ਵਜੇ ਹਰਿਆਣਾ ਦੇ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸ ਵੇ ‘ਤੇ ਸ਼ਰਧਾਲੂਆਂ ਨਾਲ ਭਰੀ ਬੱਸ ਵਿੱਚ ਅੱਗ ਲੱਗ ਗਈ ਸੀ । ਇਸ ਵਿੱਚ ਹੁਸ਼ਿਆਰਪੁਰ ਦੇ ਕੁਝ ਲੋਕ ਵੀ ਸ਼ਾਮਿਲ ਸਨ । ਇਸ ‘ਚ 11 ਦੇ ਕਰੀਬ ਲੋਕ ਝੁਲਸ ਕੇ ਮਰ ਗਏ ਸਨ ਤੇ ਦੋ ਦਰਜਨ ਦੇ ਕਰੀਬ ਲੋਕਾਂ ਦਾ ਇਲਾਜ ਚੱਲ ਰਿਹਾ ਹੈ | ਇਸ ਘਟਨਾ ਦਾ ਪਤਾ ਲੱਗਣ ‘ਤੇ ਹੁਸ਼ਿਆਰਪੁਰ ਤੋਂ ਕੈਬਨਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਅਤੇ ਡਾਕਟਰ ਰਾਜ ਕੁਮਾਰ ਉਹਨਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਪਹੁੰਚੇ।

ਹਾਦਸੇ ਦੌਰਾਨ ਬੱਸ ਵਿਚ 60 ਲੋਕ ਸਵਾਰ ਸਨ

ਇਸ ਮੌਕੇ ‘ਤੇ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਜਿਵੇਂ ਹੀ ਉਹਨਾਂ ਨੂੰ ਘਟਨਾ ਦਾ ਪਤਾ ਲੱਗਾ, ਉਨ੍ਹਾਂ ਨੇ ਤੁਰੰਤ ਡਿਪਟੀ ਕਮਿਸ਼ਨਰ, ਐਸਐਸਪੀ ਅਤੇ ਪੰਜਾਬ ਸਰਕਾਰ ਵੱਲੋਂ ਹਰਿਆਣਾ ਸਰਕਾਰ ਦੇ ਨਾਲ ਮਿਲ ਕੇ ਜਿਹੜੇ ਵੀ ਬਣਦੇ ਇੰਤਜ਼ਾਮ ਸਨ ਉਹ ਕੀਤੇ ਜਾ ਕਰ ਰਹੇ ਹਨ ਅਤੇ ਜਲਦ ਹੀ ਪੋਸਟਮਾਰਟਮ ਤੋਂ ਬਾਅਦ ਉਹਨਾਂ ਦੀਆਂ ਦੇਹਾਂ ਹੁਸ਼ਿਆਰਪੁਰ ਪਹੁੰਚ ਜਾਣਗੀਆਂ।

ਮਿਲੀ ਜਾਣਕਾਰੀ ਅਨੁਸਾਰ ਬੱਸ ਵਿਚ 60 ਲੋਕ ਸਵਾਰ ਸਨ। ਇਹ ਸਾਰੇ ਆਪਸ ‘ਚ ਰਿਸਤੇਦਾਰ ਹਨ ਤੇ ਪੰਜਾਬ-ਚੰਡੀਗੜ੍ਹ ਦੇ ਰਹਿਣ ਵਾਲੇ ਹਨ। ਦਰਅਸਲ , ਉਹ ਮਥੁਰਾ-ਵ੍ਰਿੰਦਾਵਣ ਤੋਂ ਦਰਸ਼ਨ ਕਰਕੇ ਪਰਤ ਰਹੇ ਸਨ। ਜਿਸ ਤੋਂ ਬਾਅਦ ਚੱਲਦੀ ਬੱਸ ਵਿਚ ਅੱਗ ਦੀਆਂ ਲਪਟਾਂ ਦੇਖ ਕੇ ਸਥਾਨਕ ਲੋਕਾਂ ਨੇ ਪੁਲਿਸ ਤੇ ਫਾਇਰ ਬ੍ਰਿਗੇਡ ਨੂੰ ਇਸਦੀ ਤੁਰੰਤ ਜਾਣਕਾਰੀ ਦਿੱਤੀ। ਫਾਇਰ ਬ੍ਰਿਗੇਡ ਵੱਲੋਂ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾ ਲਿਆ ਗਿਆ |

 

 

LEAVE A REPLY

Please enter your comment!
Please enter your name here