ਆਨਲਾਈਨ ਚਲਾਨ ਤੋਂ ਬਚਣ ਲਈ ਲੋਕ ਲਗਾ ਰਹੇ ਇਹ ਤਰਕੀਬ, ਪੁਲਿਸ ਵੀ ਹੋਈ ਹੈਰਾਨ
ਬਿਹਾਰ ਵਿੱਚ ਵੱਧਦੇ ਸੜਕ ਹਾਦਸਿਆਂ ਨੂੰ ਰੋਕਣ ਲਈ ਵਿਭਾਗ ਵੱਲੋਂ ਖਤਰਨਾਕ ਥਾਵਾਂ ਦਾ ਨਿਰੀਖਣ ਕਰਨ ਤੋਂ ਬਾਅਦ, NH, SH ਅਤੇ ਪੇਂਡੂ ਸੜਕਾਂ ‘ਤੇ ਇੱਕ ਤੋਂ 10 ਕਿਲੋਮੀਟਰ ਤੱਕ ਆਟੋਮੈਟਿਕ ਕੈਮਰੇ ਲਗਾਏ ਜਾ ਰਹੇ ਹਨ।
ਛੋਟਾ ਜਿਹਾ ਚਿਪਕਾ ਦਿੰਦੇ ਹਨ ਸਟਿੱਕਰ
ਪਰ ਇਸੇ ਦੇ ਵਿਚਾਲੇ ਆਨਲਾਈਨ ਚਲਾਨ ਤੋਂ ਬਚਣ ਲਈ ਲੋਕਾਂ ਦੀ ਤਰਕੀਬ ਦੇਖ ਕੇ ਪੁਲਿਸ ਵੀ ਹੈਰਾਨ ਰਹਿ ਗਈ ਹੈ | ਟਰਾਂਸਪੋਰਟ ਵਿਭਾਗ ਵੱਲੋਂ ਕੀਤੀ ਸੜਕ ਸੁਰੱਖਿਆ ਦੀ ਸਮੀਖਿਆ ਤੋਂ ਪਤਾ ਲੱਗਾ ਹੈ ਕਿ ਡਰਾਈਵਰ ਆਪਣੇ ਵਾਹਨ ਦੀ ਨੰਬਰ ਪਲੇਟ ‘ਤੇ ਕਿਸੇ ਇਕ ਜਾਂ ਦੋ ਅੰਕਾਂ ਦਾ ਛੋਟਾ ਜਿਹਾ ਸਟਿੱਕਰ ਚਿਪਕਾ ਦਿੰਦੇ ਹਨ, ਤਾਂ ਕਿ ਕੈਮਰਾ ਉਨ੍ਹਾਂ ਦੇ ਵਾਹਨ ਦੇ ਨੰਬਰ ਦੀ ਪਛਾਣ ਨਾ ਕਰ ਸਕੇ ਅਤੇ ਵਿਭਾਗ ਅਤੇ ਟ੍ਰੈਫਿਕ ਅਧਿਕਾਰੀ ਉਨ੍ਹਾਂ ਨੂੰ ਦੂਰੋਂ ਨਾ ਦੇਖ ਸਕਣ।
ਇਹ ਨਵਾਂ ਤਰੀਕਾ ਸੂਬੇ ਦੇ ਸਾਰੇ ਸ਼ਹਿਰਾਂ ਵਿੱਚ ਵਾਹਨ ਚਾਲਕਾਂ ਵੱਲੋਂ ਵਰਤਿਆ ਜਾ ਰਿਹਾ ਹੈ। ਵਿਭਾਗ ਨੇ ਇਸ ਨੂੰ ਰੋਕਣ ਲਈ ਸਾਰੇ ਜ਼ਿਲ੍ਹਿਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਜਿਸ ਤੋਂ ਬਾਅਦ ਅਜਿਹੇ ਵਾਹਨਾਂ ‘ਤੇ ਜੁਰਮਾਨਾ ਲਗਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਜ਼ਬਤ ਕਰਨ ਲਈ ਵੀ ਕਿਹਾ ਗਿਆ ਹੈ।
ਵਾਹਨਾਂ ਨੂੰ ਜ਼ਬਤ ਕੀਤਾ ਜਾਵੇ
ਵਿਭਾਗ ਨੇ ਸਾਰੇ ਡੀ.ਟੀ.ਓਜ਼ ਅਤੇ ਟ੍ਰੈਫਿਕ ਪੁਲਿਸ ਨੂੰ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਵਾਹਨਾਂ ‘ਚ ਅੱਗੇ ਅਤੇ ਪਿੱਛੇ ਨੰਬਰ ਸਾਫ਼ ਸਾਫ਼ ਦਿਖਾਈ ਨਹੀਂ ਦਿੱਖ ਰਿਹਾ, ਉਨ੍ਹਾਂ ਵਾਹਨਾਂ ‘ਤੇ ਸਖ਼ਤੀ ਕੀਤੀ ਜਾਵੇ। ਜਿਨ੍ਹਾਂ ਨੇ ਆਪਣੇ ਵਾਹਨਾਂ ਅੱਗੇ ਨੰਬਰ ਨਹੀਂ ਲਿਖ ਰੱਖਿਆ ਹੈ, ਉਨ੍ਹਾਂ ਵਾਹਨਾਂ ਨੂੰ ਜ਼ਬਤ ਵੀ ਕੀਤਾ ਜਾਵੇ। ਵਿਭਾਗ ਨੇ ਅਭਿਆਨ ਚਲਾ ਕੇ ਅਜਿਹੇ ਵਾਹਨਾਂ ‘ਤੇ ਜੁਰਮਾਨਾ ਲਗਾਉਣ ਦੇ ਨਿਰਦੇਸ਼ ਦਿੱਤੇ ਹਨ। ਵਿਭਾਗ ਦਾ ਮੰਨਣਾ ਹੈ ਕਿ ਅਪਰਾਧੀ ਅਜਿਹੇ ਵਾਹਨਾਂ ਨਾਲ ਹੀ ਅਪਰਾਧ ਕਰਦੇ ਹਨ।
ਇਹ ਵੀ ਪੜ੍ਹੋ : ED ਨੇ ਸਾਬਕਾ IAS ਦੇ ਘਰ ਕੀਤੀ ਛਾਪੇਮਾਰੀ, ਕਰੋੜਾਂ ਰੁਪਏ ਦੇ ਹੀਰੇ, ਸੋਨਾ ਤੇ ਨਕਦੀ ਬਰਾਮਦ
ਵਿਭਾਗ ਨੇ ਸਾਰੇ ਜ਼ਿਲ੍ਹਿਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਸਾਰੀਆਂ ਗੱਡੀਆਂ ‘ਤੇ ਪੁਰਾਣੀਆਂ ਨੰਬਰ ਪਲੇਟਾਂ ਨੂੰ ਉਤਾਰ ਕੇ ਨਵੀਆਂ ਨੰਬਰ ਪਲੇਟਾਂ ਲਗਾਈਆਂ ਜਾਣ। ਯਾਨੀ ਜੇਕਰ ਵਾਹਨ ‘ਤੇ ਹਾਈ ਸਕਿਓਰਿਟੀ ਨੰਬਰ ਪਲੇਟ ਨਹੀਂ ਹੈ ਤਾਂ ਜੁਰਮਾਨਾ ਲਗਾਇਆ ਜਾਵੇ।