ਅਰਮਾਨ ਮਲਿਕ ਤੋਂ ਤਲਾਕ ਲਵੇਗੀ ਪਾਇਲ ! ਕਿਹਾ- “ਮੈਂ ਨਫ਼ਰਤ ਤੇ ਡਰਾਮੇ ਤੋਂ ਆ ਚੁੱਕੀ ਤੰਗ
ਜਦੋਂ ਤੋਂ ਯੂਟਿਊਬਰ ਅਰਮਾਨ ਮਲਿਕ ਬਿੱਗ ਬੌਸ ਓਟੀਟੀ ਵਿੱਚ ਆਏ ਹਨ, ਉਦੋਂ ਤੋਂ ਉਹ ਸੁਰਖੀਆਂ ਵਿੱਚ ਚੱਲ ਰਹੇ ਹਨ । ਉਹ ਜ਼ਿਆਦਾਤਰ ਆਪਣੇ ਦੋ ਵਿਆਹਾਂ ਨੂੰ ਲੈ ਕੇ ਚਰਚਾ ਵਿੱਚ ਰਹਿੰਦੇ ਹਨ ਅਤੇ ਕਾਫੀ ਟ੍ਰੋਲ ਹੁੰਦੇ ਵੀ ਦੇਖੇ ਜਾਂਦੇ ਹਨ | ਇਸ ਸ਼ੋਅ ਵਿੱਚ ਉਹ ਆਪਣੀਆਂ ਦੋ ਪਤਨੀਆਂ ਨਾਲ ਆਏ ਸਨ ਪਰ ਹੁਣ ਸ਼ੋਅ ਵਿੱਚ ਐਂਟਰੀ ਕਰਨ ਤੋਂ ਬਾਅਦ ਅਰਮਾਨ ਮਲਿਕ ਦੀ ਪਹਿਲੀ ਪਤਨੀ ਪਾਇਲ ਸ਼ੋਅ ਤੋਂ ਬਾਹਰ ਹੋ ਗਈ ਹੈ ਅਤੇ ਕ੍ਰਿਤਿਕਾ ਉਨ੍ਹਾਂ ਦੇ ਨਾਲ ਹੈ। ਜਿਸ ਤੋਂ ਬਾਅਦ ਹੁਣ ਪਾਇਲ ਨੇ ਆਪਣੇ ਲੇਟੈਸਟ ਬਲੌਗ ਵਿੱਚ ਕੁਝ ਅਜਿਹਾ ਕਹਿ ਦਿੱਤਾ ਹੈ ਜੋ ਕਿ ਕਾਫੀ ਚਰਚਾ ਦਾ ਵਿਸ਼ਾ ਬਣਨ ਗਿਆ ਹੈ |
ਲਗਾਤਾਰ ਟਰੋਲਿੰਗ ਦਾ ਕਰਨਾ ਪੈ ਰਿਹਾ ਸਾਹਮਣਾ
ਦਰਅਸਲ, ਪਾਇਲ ਮਲਿਕ ਨੇ ਆਪਣੇ ਤਾਜ਼ਾ ਬਲਾਗ ਵਿੱਚ ਕਿਹਾ ਕਿ ਉਹ ਅਰਮਾਨ ਮਲਿਕ ਤੋਂ ਤਲਾਕ ਲੈਣਾ ਚਾਹੁੰਦੀ ਹੈ। ਅਰਮਾਨ ਹਾਲੇ ਵੀ ਇਸ ਸ਼ੋਅ ਵਿੱਚ ਬਣੇ ਹੋਏ ਹਨ, ਪਰ ਪਾਇਲ ਸ਼ੋਅ ਤੋਂ ਬਾਹਰ ਹੋ ਚੁੱਕੀ ਹੈ ਤੇ ਲਗਾਤਾਰ ਟਰੋਲਿੰਗ ਦਾ ਸਾਹਮਣਾ ਕਰ ਰਹੀ ਹੈ। ਨਾਲ ਹੀ ਉਸਨੂੰ ਆਪਣੇ ਬੱਚਿਆਂ ਦੇ ਲਈ ਵੀ ਬਹੁਤ ਕੁਝ ਸੁਣਨਾ ਪੈ ਰਿਹਾ ਹੈ। ਸ਼ੋਅ ਤੋਂ ਬਾਹਰ ਆਉਣ ਦੇ ਬਾਅਦ ਪਾਇਲ ਨੂੰ ਬਹੁਤ ਸਾਰੇ ਸਵਾਲਾਂ ਦੇ ਜਵਾਬ ਦੇਣੇ ਪੈ ਰਹੇ ਹਨ, ਜਿਨ੍ਹਾਂ ਤੋਂ ਹੁਣ ਉਹ ਪਰੇਸ਼ਾਨ ਹੋ ਚੁੱਕੀ ਹੈ ਤੇ ਇਸਨੂੰ ਬਰਦਾਸ਼ਤ ਨਹੀਂ ਕਰ ਪਾ ਰਹੀ ਹੈ।
ਤਾਜ਼ਾ ਬਲੌਗ ਵਿੱਚ ਅਰਮਾਨ ਤੋਂ ਤਲਾਕ ਦੀ ਕੀਤੀ ਗੱਲ
ਪਾਇਲ ਨੇ ਆਪਣੇ ਤਾਜ਼ਾ ਬਲੌਗ ਵਿੱਚ ਅਰਮਾਨ ਤੋਂ ਤਲਾਕ ਦੀ ਗੱਲ ਕੀਤੀ ਹੈ। ਉਸਦਾ ਕਹਿਣਾ ਹੈ ਕਿ ਮੈਂ ਇਸ ਨਫ਼ਰਤ ਅਤੇ ਡਰਾਮੇ ਤੋਂ ਤੰਗ ਆ ਚੁੱਕੀ ਹਾਂ। ਜਦੋਂ ਤੱਕ ਇਹ ਸਭ ਕੁਝ ਮੇਰੇ ਬਾਰੇ ਸੀ, ਉਦੋਂ ਤੱਕ ਇਹ ਠੀਕ ਸੀ, ਪਰ ਹੁਣ ਇਹ ਮੇਰੇ ਬੱਚਿਆਂ ਤੱਕ ਪਹੁੰਚਣਾ ਸ਼ੁਰੂ ਹੋ ਗਿਆ ਹੈ। ਇਹ ਬਹੁਤ ਹੀ ਘਿਣਾਉਣੀ ਅਤੇ ਹੈਰਾਨ ਕਰਨ ਵਾਲੀ ਗੱਲ ਹੈ। ਇਸ ਕਾਰਨ ਮੈਂ ਅਰਮਾਨ ਤੋਂ ਵੱਖ ਹੋਣ ਦਾ ਫੈਸਲਾ ਕੀਤਾ ਹੈ। ਮੈਂ ਬੱਚਿਆਂ ਦੀ ਦੇਖਭਾਲ ਕਰਾਂਗੀ, ਉਹ ਕ੍ਰਿਤਿਕਾ ਕੋਲ ਰਹਿ ਸਕਦੇ ਹਨ।
ਇਹ ਵੀ ਪੜ੍ਹੋ : ਪਟਿਆਲਾ ‘ਚ PRTC ਬੱਸ ਡ੍ਰਾਈਵਰ ਨੇ ਮਹਿਲਾ ਟੋਲ ਕਰਮਚਾਰੀ ਨੂੰ ਮਾਰਿਆ ਥੱਪੜ
ਕ੍ਰਿਤਿਕਾ ਜੈਦ ਬਿਨ੍ਹਾਂ ਨਹੀਂ ਰਹਿ ਸਕਦੀ
ਇਸ ਤੋਂ ਅੱਗੇ ਪਾਇਲ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਕ੍ਰਿਤਿਕਾ ਜੈਦ ਬਿਨ੍ਹਾਂ ਨਹੀਂ ਰਹਿ ਸਕਦੀ, ਇਸ ਲਈ ਹੋ ਸਕਦਾ ਹੈ ਕਿ ਉਹ ਉਸਨੂੰ ਆਪਣੇ ਕੋਲ ਰੱਖੇ। ਮੈਂ ਆਪਣੇ ਤਿੰਨ ਬੱਚਿਆਂ ਨਾਲ ਲੈ ਕੇ ਚੱਲੀ ਜਾਵਾਂਗੀ। ਪਾਇਲ ਨੇ ਕਿਹਾ ਕਿ ਅਸੀਂ ਤਿੰਨ ਵੱਖਰੇ ਹੋਵਾਂਗੇ, ਜਾਂ ਫਿਰ ਅਸੀਂ ਦੋ ਵੱਖਰੇ ਹੋਵਾਂਗੇ, ਮੈਨੂੰ ਨਹੀਂ ਪਤਾ, ਉਹ ਸਾਰੇ ਫੈਸਲਾ ਕਰਨਗੇ। ਕਿਉਂਕਿ ਮਾਪੇ ਇਹ ਸਭ ਸੁਣ ਸਕਦੇ ਹਨ, ਅਸੀਂ ਇਹ ਸਭ ਆਪਣੇ ਬੱਚਿਆਂ ਨੂੰ ਨਹੀਂ ਦੱਸ ਸਕਦੇ। ਅਸੀਂ ਅਜਿਹੀ ਥਾਂ ‘ਤੇ ਸ਼ਿਫਟ ਹੋਵਾਂਗੇ ਜਿੱਥੇ ਲੋਕ ਸਾਨੂੰ ਜਾਣਦੇ ਵੀ ਨਹੀਂ ਹੋਣਗੇ। ਲੋਕਾਂ ਨੇ ਬਹੁਤ ਸਾਰੀਆਂ ਗੱਲਾਂ ਬਣਾਈਆਂ ਹਨ ਜੋ ਮੈਂ ਦੱਸ ਨਹੀਂ ਸਕਦੀ। ਜਿਹੜੇ ਸਾਨੂੰ ਸਮਝਦੇ ਸਨ ਉਹ ਲੋਕ ਵੀ ਹੁਣ ਸਾਡੇ ਬਾਰੇ ਚੰਗਾ ਮਾੜਾ ਬੋਲ ਰਹੇ ਹਨ।