ਪਟਿਆਲਾ, 4 ਜਨਵਰੀ 2026 : ਭਾਰਤੀ ਜਨਤਾ ਪਾਰਟੀ (Bharatiya Janata Party) ਦੇ ਐੱਸ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਦੇ ਤੌਰ ਤੇ ਪਵਨ ਭੂਮਕ (Pawan Bhumak) ਨੂੰ ਨਿਯੁਕਤ ਕੀਤਾ ਗਿਆ ਹੈ । ਉਕਤ ਨਿਯੁਕਤੀ ਲਈ ਪਵਨ ਭੂਮਕ ਨੇ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ, ਸਾਬਕਾ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ, ਬੀਬਾ ਜੈ ਇੰਦਰ ਕੌਰ ਅਤੇ ਵਿਜੈ ਕੁਮਾਰ ਕੂਕਾ ਦਾ ਧੰਨਵਾਦ ਕੀਤਾ ਹੈ ।
ਜ਼ਿੰਮੇਵਾਰੀ ਨੂੰ ਤਨਦੇਹੀ ਤੇ ਲਗਨ ਨਾਲ ਪਹਿਲਾਂ ਵਾਂਗ ਨਿਭਾਉਣਗੇ : ਪਵਨ ਭੂਮਕ
ਪਵਨ ਭੂਮਕ ਦੀ ਉਕਤ ਨਿਯੁਕਤੀ ਉਨ੍ਹਾਂ ਦੀਆ ਭਾਜਪਾ ਪ੍ਰਤੀ ਸੇਵਾਵਾਂ ਨੂੰ ਦੇਖਦਿਆਂ ਕੀਤੀ ਗਈ ਹੈ । ਦੱਸਣਯੋਗ ਹੈ ਕਿ ਪਵਨ ਭੂਮਕ ਇਸ ਤੋਂ ਪਹਿਲਾਂ ਵੀ ਸਾਬਕਾ ਮੰਡਲ ਪ੍ਰਧਾਨ, ਯੂਥ ਵਿੰਗ ਤੇ ਹੋਰ ਵੀ ਵੱਖ ਵੱਖ ਅਹੁਦਿਆਂ ਤੇ ਜ਼ਿੰਮੇਵਾਰੀਆਂ ਨਿਭਾ ਚੁੱਕੇ ਹਨ । ਪਵਨ ਭੂਮਕ ਨੇ ਆਪਣੀ ਇਸ ਨਿਯੁਕਤੀ ਤੇ ਆਖਿਆ ਹੈ ਕਿ ਉਹ ਭਾਰਤੀ ਜਨਤਾ ਪਾਰਟੀ ਵੱਲੋਂ ਦਿੱਤੀ ਜ਼ਿੰਮੇਵਾਰੀ ਨੂੰ ਤਨਦੇਹੀ ਤੇ ਲਗਨ ਨਾਲ ਪਹਿਲਾਂ ਵਾਂਗ ਨਿਭਾਉਣਗੇ ਅਤੇ ਪਾਰਟੀ ਦੀਆਂ ਸਰਗਰਮੀਆਂ ਅਤੇ ਉਸ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣਗੇ ਤਾਂ ਜੋ 2027 ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਹੀ ਸਰਕਾਰ ਬਣਾਈ ਜਾ ਸਕੇ ।
Read more : ਭਾਰਤੀ ਜਨਤਾ ਪਾਰਟੀ ਹਮੇਸ਼ਾ ਤੋਂ ਦਲਿਤ ਵਿਰੋਧੀ ਰਹੀ ਹੈ: ਡਾ. ਰਾਜ ਕੁਮਾਰ ਵੇਰਕਾ









