ਪਟਿਆਲਾ ਰੇਲਵੇ ਪੁਲਿਸ ਨੂੰ ਮਿਲੀ ਵੱਡੀ ਸਫਲਤਾ, 10 ਪਿਸਤੌਲਾਂ ਸਮੇਤ 1 ਵਿਅਕਤੀ ਕੀਤਾ ਗ੍ਰਿਫਤਾਰ
ਪਟਿਆਲਾ ਰੇਲਵੇ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਇੱਕ ਵਿਅਕਤੀ ਕੋਲੋਂ 10 ਦੇਸੀ ਪਿਸਤੌਲ ਸਮੇਤ ਮੈਗਜ਼ੀਨ ਅਤੇ ਇੱਕ ਸਪਰੇ ਰਿਕਵਰ ਕੀਤੇ। ਜਾਣਕਾਰੀ ਮੁਤਾਬਕ ਜਦੋਂ ਰੇਲਵੇ ਦੇ ਅਧਿਕਾਰੀ ਚੈਕਿੰਗ ਕਰ ਰਹੇ ਸੀ ਤਾਂ ਉਸ ਦੌਰਾਨ ਇੱਕ ਵਿਅਕਤੀ ਨੂੰ ਰੇਲਵੇ ਸਟੇਸ਼ਨ ਰਾਜਪੁਰਾ ਦੇ ਨਜ਼ਦੀਕ ਚਲਦੀ ਟ੍ਰੇਨ ਦੇ ਵਿੱਚੋਂ ਬੈਕ ਸੁੱਟਦੇ ਹੋਏ ਦੇਖਿਆ ਗਿਆ।
ਜਿਸ ਨੂੰ ਹਮਰਾਹ ਲੋਕਰ ਰੇਲਵੇ ਯਾਰਡ, ਪੱਛਮੀ ਸਾਈਡ ਬੈਕ ਦੀ ਤਲਾਸ਼ ਕਰਨ ਦੇ ਲਈ ਪਹੁੰਚੇ ਤਾਂ ਉੱਥੇ ਬੈਗ ਜੋ ਕਿ ਕਾਲੇ ਰੰਗ ਦਾ ਸੀ ਉਹ ਬਰਾਮਦ ਕੀਤਾ ਜਿਸ ਦੇ ਵਿੱਚੋਂ ਹਥਿਆਰ ਸਪਰੇ ਅਤੇ ਮੈਗਜ਼ੀਨ ਬਰਾਮਦ ਕਰ ਲਏ ਤੇ ਪੁਲਿਸ ਦੇ ਵੱਲੋਂ ਆਰਮਸ ਐਕਟ ਦੇ ਤਹਿਤ ਇਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ।
ਮੁਹੰਮਦ ਸ਼ਮੀ ਖੇਡ ਸਕਦੇ ਹਨ ਰਣਜੀ ਟਰਾਫੀ, ਸੱਟ ਤੋਂ ਬਾਅਦ ਵਾਪਸੀ ਦੀ ਸੰਭਾਵਨਾ ||Sports News
ਇਸ ਦੌਰਾਨ ਪੁਲਿਸ ਦੇ ਵੱਲੋਂ ਇਸ ਵਿਅਕਤੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਜਿਸ ਦਾ ਨਾਮ ਹੈਪੀ ਪੁੱਤਰ ਗੁਰਦੇਵ ਸਿੰਘ ਬਾਸੀ ਪਿੰਡ ਸੇਖੋਵਾਲ ਥਾਣਾ ਗੜਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ। ਪੁਲਿਸ ਮੁਤਾਬਿਕ ਇਸ ਦੀ ਤਫਤੀਸ਼ ਕੀਤੀ ਜਾ ਰਹੀ ਹੈ ਕਿ ਇਸ ਦੇ ਆਖਰ ਕਿੱਥੇ ਕਿੱਥੇ ਤਾਰ ਜੁੜੇ ਹੋਏ ਨੇ ਪੁਲਿਸ ਜਾਂਚ ਤੋਂ ਬਾਅਦ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਤੇ ਆਖਰ ਇਹ ਹਥਿਆਰ ਕਿੱਥੋਂ ਲੈ ਕੇ ਆਇਆ ਤੇ ਇਹ ਸਪਲਾਈ ਕਿੱਥੇ ਕਰਨੇ ਸੀ ਇਸ ਬਾਬਤ ਵੀ ਪੁਲਿਸ ਇਸ ਦੇ ਕੋਲੋਂ ਪੁੱਛਗਿੱਛ ਕਰਨ ਦੇ ਵਿੱਚ ਲੱਗੀ ਹੋਈ ਹੈ।