ਪਟਿਆਲਾ ਦੇ ਨਾਮੀ ਕਾਲਜ ‘ਚ ਮੈਡੀਕਲ ਦੀ ਵਿਦਿਆਰਥਣ ਵੱਲੋਂ ਕੀਤੀ ਖੁਦਕੁਸ਼ੀ ਮਾਮਲੇ ‘ਚ ਪੁਲਿਸ ਦਾ ਬਿਆਨ ਆਇਆ ਸਾਹਮਣੇ
ਅੱਜ ਪਟਿਆਲਾ ਦੇ ਸਰਕਾਰੀ ਰਜਿੰਦਰਾ ਮੈਡੀਕਲ ਕਾਲਜ ਦੇ ਵਿੱਚ ਡਾਕਟਰ ਕੁੜੀਆਂ ਦੇ ਦੋ ਨੰਬਰ ਹੋਸਟਲ ਦੇ ਵਿੱਚ ਐਮਡੀ ਐਨਸਥੀਸੀਆ ਤੀਜੇ ਸਾਲ ਦੀ ਡਾਕਟਰ ਸੁਭਾਸ਼ਨੀ ਆਰ ਦੁਆਰਾ ਸੁਸਾਈਡ ਕਰ ਲਿਆ ਗਿਆ ਜਿਸ ਤੋਂ ਬਾਅਦ ਉਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੀ ਐਮਰਜੈਂਸੀ ਦੇ ਵਿੱਚ ਦਾਖਲ ਕਰਵਾਇਆ ਗਿਆ ਅਤੇ ਆਈਸੀਯੂ ਦੇ ਵਿੱਚ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਉਸ ਦੀ ਮੌਤ ਹੋ ਗਈ ।
ਇਹ ਵੀ ਪੜ੍ਹੋ : ਅੱਜ ਫੇਰ SIT ਅੱਗੇ ਪੇਸ਼ ਨਹੀਂ ਹੋਣਗੇ ਬਿਕਰਮ ਸਿੰਘ ਮਜੀਠੀਆ, ਵਕੀਲ ਨੇ SIT ਨੂੰ ਲਿਖਿਆ ਪੱਤਰ
ਫਿਲਹਾਲ ਪੁਲਿਸ ਦੀਆਂ ਫਰਾਂਸਿਕ ਟੀਮਾਂ ਦੁਬਾਰਾ ਜਿਸ ਕਮਰੇ ਦੇ ਵਿੱਚ ਸੁਬਹਾਸ਼ਨੀ ਆਰ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਪਾਇਆ ਗਿਆ ਉਸ ਕਮਰੇ ਦੀ ਪੂਰੀ ਤਰ੍ਹਾਂ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਮਿਰਤਕਾਂ ਦਾ ਮੋਬਾਈਲ ਪੁਲਿਸ ਦੇ ਦੁਆਰਾ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਹੈ ਪੁਲਿਸ ਮੁਤਾਬਕ ਹਜੇ ਤੱਕ ਕਿਸੇ ਵੀ ਤਰਹਾਂ ਦਾ ਕੋਈ ਸੁਸਾਈਡ ਨੋਟ ਨਹੀਂ ਲੱਭਿਆ।
ਦੱਸ ਦਈਏ ਕਿ ਇਹ ਲੜਕੀ ਕੇਰਲ ਦੀ ਰਹਿਣ ਵਾਲੀ ਸੀ ਅਤੇ ਅੱਜ ਰਾਤ ਤੱਕ ਉਸਦੇ ਮਾਤਾ ਪਿਤਾ ਪਟਿਆਲਾ ਪਹੁੰਚ ਜਾਣਗੇ ਜਿਸ ਤੋਂ ਬਾਅਦ ਉਸ ਦਾ ਪੋਸਟਮਾਰਟਮ ਹੋਵੇਗਾ ਫਿਰ ਹਾਲ ਪੁਲਿਸ ਦੇ ਦੁਆਰਾ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ ਕਿ ਆਖਰ ਦੇ ਵਿੱਚ ਇਸ ਲੜਕੀ ਦੇ ਦੁਆਰਾ ਕਿਉਂ ਸੁਸਾਈਡ ਕੀਤਾ ਗਿਆ।
ਇਸ ਬਾਰੇ ਥਾਣਾ ਸਿਵਲ ਲਾਈਨ ਮੁਖੀ ਅੰਮ੍ਰਿਤ ਵੀਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਲੜਕੀ ਦੇ ਦੁਆਰਾ ਅਨਸਥੀਸਿਆ ਦੀ ਓਵਰਡੋਜ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਗਈ । ਉਹਨਾਂ ਇਹ ਵੀ ਕਿਹਾ ਕਿ ਸ਼ੁਰੂਆਤੀ ਜਾਂਚ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਲੜਕੀ ਡਿਪਰੈਸ਼ਨ ਦੀ ਸ਼ਿਕਾਰ ਸੀ ਫਿਲਹਾਲ ਪੁਲਿਸ ਮਾਮਲੇ ਦੀ ਤਫਤੀਸ਼ ਕਰ ਰਹੀ ਹੈ।।