ਪਾਕਿਸਤਾਨ ਵਿੱਚ ਯਾਤਰੀ ਰੇਲਗੱਡੀ ਹਾਈਜੈਕ, 120 ਯਾਤਰੀਆਂ ਨੂੰ ਬਣਾਇਆ ਬੰਧਕ
ਪਾਕਿਸਤਾਨ ਵਿੱਚ ਬਲੋਚ ਲਿਬਰੇਸ਼ਨ ਆਰਮੀ (ਬੀਐਲਏ) ਨੇ ਮੰਗਲਵਾਰ ਨੂੰ ਇੱਕ ਯਾਤਰੀ ਰੇਲਗੱਡੀ ਨੂੰ ਹਾਈਜੈਕ ਕਰ ਲਿਆ। ਬੀਐਲਏ ਨੇ ਦਾਅਵਾ ਕੀਤਾ ਕਿ ਉਸਦੇ ਲੜਾਕਿਆਂ ਨੇ ਜਾਫਰ ਐਕਸਪ੍ਰੈਸ ‘ਤੇ ਹਮਲਾ ਕੀਤਾ ਅਤੇ ਉਸ ‘ਤੇ ਕਬਜ਼ਾ ਕਰ ਲਿਆ। 120 ਯਾਤਰੀਆਂ ਨੂੰ ਬੰਧਕ ਬਣਾ ਲਿਆ ਗਿਆ ਹੈ।
ਨੂਹ ਵਿੱਚ ਕਿਸਾਨਾਂ ਅਤੇ ਪੁਲਿਸ ਵਿਚਾਲੇ ਹੋਈ ਝੜਪ, ਕਿਸਾਨ ਕੀਤੇ ਗ੍ਰਿਫਤਾਰ
ਪਾਕਿਸਤਾਨੀ ਅਖਬਾਰ ‘ਦ ਡਾਨ’ ਨੇ ਬਲੋਚਿਸਤਾਨ ਸਰਕਾਰ ਦੇ ਬੁਲਾਰੇ ਸ਼ਾਹਿਦ ਰਿੰਦ ਦੇ ਹਵਾਲੇ ਨਾਲ ਇਹ ਰਿਪੋਰਟ ਦਿੱਤੀ ਹੈ। ਸ਼ਾਹਿਦ ਨੇ ਕਿਹਾ, “ਕਵੇਟਾ ਤੋਂ ਪੇਸ਼ਾਵਰ ਜਾ ਰਹੀ ਜਾਫਰ ਐਕਸਪ੍ਰੈਸ ‘ਤੇ ਪੇਹਰੋ ਕੁਨਰੀ ਅਤੇ ਗਦਲਰ ਵਿਚਕਾਰ ਭਾਰੀ ਗੋਲੀਬਾਰੀ ਦੀਆਂ ਰਿਪੋਰਟਾਂ ਹਨ।” ਇਸ ਦੌਰਾਨ 6 ਸੈਨਿਕਾਂ ਦੀ ਮੌਤ ਹੋ ਗਈ ਹੈ।