ਦੁਬਈ ਤੋਂ ਅੰਮ੍ਰਿਤਸਰ ਪਹੁੰਚੀ ਸਪਾਈਸ ਜੈੱਟ ਦੀ ਫਲਾਈਟ ‘ਚੋਂ ਕਈ ਯਾਤਰੀਆਂ ਦਾ ਸਾਮਾਨ ਹੋਇਆ ਗਾਇਬ

0
244

ਸਪਾਈਸ ਜੈੱਟ ਦੀ ਫਲਾਈਟ ‘ਚੋਂ ਕਈ ਯਾਤਰੀਆਂ ਦਾ ਸਾਮਾਨ ਗਾਇਬ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਦੁਬਈ ਤੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਪੁੱਜੀ ਸਪਾਈਸ ਜੈੱਟ ਦੀ ਉਡਾਣ ਦੇ ਯਾਤਰੀਆਂ ਨੇ ਅੱਜ ਸਵੇਰੇ ਹਵਾਈ ਅੱਡੇ ‘ਤੇ ਉਸ ਸਮੇਂ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ, ਜਦੋਂ ਕਰੀਬ 50 ਯਾਤਰੀਆਂ ਦਾ ਸਾਮਾਨ ਗਾਇਬ ਹੋ ਗਿਆ। ਏਅਰਪੋਰਟ ’ਤੇ ਯਾਤਰੀਆਂ ਦੇ ਹੰਗਾਮੇ ਨੂੰ ਵੇਖਦਿਆਂ ਸਪਾਈਸ ਜੈੱਟ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਭਲਕੇ ਤੱਕ ਉਨ੍ਹਾਂ ਦਾ ਸਾਮਾਨ ਉਨ੍ਹਾਂ ਦੇ ਘਰ ਤੱਕ ਪਹੁੰਚਾ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: ਮੌਸਮ ਵਿਭਾਗ ਵੱਲੋਂ ਭਾਰੀ ਬਾਰਸ਼ ਦੀ ਚਿਤਾਵਨੀ, ਕਈ ਜ਼ਿਲ੍ਹਿਆਂ ‘ਚ ਸਕੂਲ ਬੰਦ

ਪ੍ਰਾਪਤ ਜਾਣਕਾਰੀ ਅਨੁਸਾਰ ਦੁਬਈ ਤੋਂ ਆਈ ਸਪਾਈਸ ਜੈੱਟ ਦੀ ਫਲਾਈਟ ਐੱਸ.ਜੀ.56 ਸ਼ੁੱਕਰਵਾਰ ਤੜਕੇ ਕਰੀਬ 3.30 ਵਜੇ ਲੈਂਡ ਹੋਈ ਸੀ। ਕਸਟਮ ਕਲੀਅਰੈਂਸ ਲੈਣ ਅਤੇ ਸਾਮਾਨ ਦੀ ਜਾਂਚ ਕਰਨ ਤੋਂ ਬਾਅਦ ਜਦੋਂ ਯਾਤਰੀ ਸਾਮਾਨ ਦੀ ਪੇਟੀ ‘ਤੇ ਪਹੁੰਚੇ ਤਾਂ ਕਈਆਂ ਯਾਤਰੀਆਂ ਦਾ ਸਾਮਾਨ ਗਾਇਬ ਸੀ। ਸਾਮਾਨ ਨਾ ਮਿਲਣ ‘ਤੇ ਸਵਾਰੀਆਂ ਘਬਰਾ ਕੇ ਸਪਾਈਸ ਜੈੱਟ ਦੇ ਕਾਊਂਟਰ ‘ਤੇ ਪਹੁੰਚ ਗਈਆਂ, ਜਿੱਥੇ ਉਨ੍ਹਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਏਅਰਪੋਰਟ ਤੋਂ ਯਾਤਰੀਆਂ ਦਾ ਸਾਮਾਨ ਗਾਇਬ ਹੋਇਆ ਹੋਵੇ। 3 ਮਹੀਨੇ ਪਹਿਲਾਂ 14 ਜੁਲਾਈ ਨੂੰ ਵੀ ਯਾਤਰੀਆਂ ਨੂੰ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਸੀ।

LEAVE A REPLY

Please enter your comment!
Please enter your name here