Home News Breaking News ਪੈਰਿਸ ਪੈਰਾਉਲੰਪਿਕਸ: ਨਿਤੀਸ਼ ਕੁਮਾਰ ਨੇ ਬੈਡਮਿੰਟਨ ‘ਚ ਜਿੱਤਿਆ Gold Medal || Latest News

ਪੈਰਿਸ ਪੈਰਾਉਲੰਪਿਕਸ: ਨਿਤੀਸ਼ ਕੁਮਾਰ ਨੇ ਬੈਡਮਿੰਟਨ ‘ਚ ਜਿੱਤਿਆ Gold Medal || Latest News

0
ਪੈਰਿਸ ਪੈਰਾਉਲੰਪਿਕਸ: ਨਿਤੀਸ਼ ਕੁਮਾਰ ਨੇ ਬੈਡਮਿੰਟਨ ‘ਚ ਜਿੱਤਿਆ Gold Medal || Latest News

ਪੈਰਿਸ ਪੈਰਾਉਲੰਪਿਕਸ: ਨਿਤੀਸ਼ ਕੁਮਾਰ ਨੇ ਬੈਡਮਿੰਟਨ ‘ਚ ਜਿੱਤਿਆ Gold Medal

ਪੈਰਿਸ ਪੈਰਾਲੰਪਿਕਸ ‘ਚ ਭਾਰਤ ਨੇ ਦੂਜਾ ਸੋਨ ਤਗਮਾ ਜਿੱਤਿਆ ਹੈ। ਬੈਡਮਿੰਟਨ ਪੁਰਸ਼ ਸਿੰਗਲਜ਼ ਦੇ SL3 ਵਰਗ ਵਿੱਚ ਨਿਤੀਸ਼ ਕੁਮਾਰ ਨੇ ਫਾਈਨਲ ਜਿੱਤਿਆ। ਉਸ ਨੇ ਗ੍ਰੇਟ ਬ੍ਰਿਟੇਨ ਦੇ ਡੇਨੀਅਲ ਬੇਥਲ ਨੂੰ 21-14, 18-21, 23-21 ਨਾਲ ਹਰਾਇਆ। ਉਸ ਤੋਂ ਪਹਿਲਾਂ ਅੱਜ ਯੋਗੇਸ਼ ਕਥੁਨੀਆ ਨੇ ਡਿਸਕਸ ਥਰੋਅ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। ਨਿਸ਼ਾਨੇਬਾਜ਼ ਅਵਨੀ ਲੇਖਰਾ ਨੇ ਪੈਰਾਲੰਪਿਕ ਖੇਡਾਂ ਵਿੱਚ ਭਾਰਤ ਲਈ ਪਹਿਲਾ ਸੋਨ ਤਗਮਾ ਜਿੱਤਿਆ। ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨਾਲ ਫੋਨ ‘ਤੇ ਗੱਲ ਕੀਤੀ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ।

ਸੰਯੁਕਤ ਕਿਸਾਨ ਮੋਰਚਾ ਵਲੋਂ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਪਹਿਲੇ ਦਿਨ ਕੀਤੀ ਵਿਸ਼ਾਲ ਮਹਾਂਪੰਚਾਇਤ || Punjab News

ਭਾਰਤ ਨੇ ਪੈਰਾਲੰਪਿਕ ‘ਚ ਹੁਣ ਤੱਕ 2 ਸੋਨ, 3 ਚਾਂਦੀ ਅਤੇ 4 ਕਾਂਸੀ ਦੇ ਤਗਮੇ ਜਿੱਤੇ ਹਨ। ਅੱਜ ਭਾਰਤ ਬੈਡਮਿੰਟਨ, ਐਥਲੈਟਿਕਸ, ਨਿਸ਼ਾਨੇਬਾਜ਼ੀ ਅਤੇ ਤੀਰਅੰਦਾਜ਼ੀ ਵਿੱਚ ਵੀ ਤਗਮੇ ਜਿੱਤ ਸਕਦਾ ਹੈ। ਪੈਰਾ ਬੈਡਮਿੰਟਨ ਮਿਕਸਡ SH-6 ਈਵੈਂਟ ਵਿੱਚ ਭਾਰਤ ਦੇ ਨਿਤਿਆ ਸ਼੍ਰੀ ਸਿਵਨ ਅਤੇ ਸ਼ਿਵਰਾਜਨ ਸੋਲਾਇਮਲਾਈ ਕਾਂਸੀ ਦੇ ਤਗਮੇ ਦੇ ਮੈਚ ਵਿੱਚ ਹਾਰ ਗਏ। ਉਨ੍ਹਾਂ ਨੂੰ ਇੰਡੋਨੇਸ਼ੀਆ ਦੀ ਸੁਭਾਨ ਅਤੇ ਮਰਲੀਨਾ ਨੇ 21-17, 21-12 ਨਾਲ ਹਰਾਇਆ। ਹੁਣ ਸਿੰਗਲਜ਼ ਵਿੱਚ ਨਿਤਿਆ ਸ੍ਰੀ ਸਿਵਾਨ ਕਾਂਸੀ ਦੇ ਤਗ਼ਮੇ ਦਾ ਮੁਕਾਬਲਾ ਇੰਡੋਨੇਸ਼ੀਆ ਦੀ ਰੀਨਾ ਮਰਲੀਨਾ ਨਾਲ ਖੇਡੇਗਾ।

LEAVE A REPLY

Please enter your comment!
Please enter your name here