ਪੈਰਿਸ ਓਲੰਪਿਕ: ਨੋਵਾਕ ਜੋਕੋਵਿਚ ਪਹੁੰਚਿਆ ਕੁਆਰਟਰ ਫਾਈਨਲ ‘ਚ
ਸਰਬੀਆ ਦੇ ਚੋਟੀ ਦਾ ਦਰਜਾ ਪ੍ਰਾਪਤ ਨੋਵਾਕ ਜੋਕੋਵਿਚ ਬੁੱਧਵਾਰ ਨੂੰ ਇੱਥੇ ਓਲੰਪਿਕ ਖੇਡਾਂ ਦੇ ਪੁਰਸ਼ ਸਿੰਗਲ ਟੈਨਿਸ ਮੁਕਾਬਲੇ ਵਿੱਚ ਜਰਮਨੀ ਦੇ ਡੋਮਿਨਿਕ ਕੋਫਰ ਨੂੰ 7-5, 6-3 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਿਆ। ਜੋਕੋਵਿਚ ਨੇ ਇਸ ਤਰ੍ਹਾਂ ਚੌਥੀ ਵਾਰ ਓਲੰਪਿਕ ਸਿੰਗਲਜ਼ ਦੇ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ ਅਤੇ ਹੁਣ ਉਸ ਦੀਆਂ ਨਜ਼ਰਾਂ ਆਪਣਾ ਪਹਿਲਾ ਸੋਨ ਤਗ਼ਮਾ ਜਿੱਤਣ ’ਤੇ ਹੋਣਗੀਆਂ ਕਿਉਂਕਿ ਇਹ ਤਗ਼ਮਾ ਉਸ ਦੀ ਕੈਬਨਿਟ ਵਿੱਚ ਮੌਜੂਦ ਨਹੀਂ ਹੈ।
ਇਹ ਵੀ ਪੜ੍ਹੋ FASTag ਧਾਰਕ ਦਿਓ ਧਿਆਨ ! 1 ਅਗਸਤ ਤੋਂ ਲਾਗੂ ਹੋ ਰਹੇ ਹਨ ਇਹ ਨਿਯਮ || Today News
ਰਿਕਾਰਡ 24 ਗ੍ਰੈਂਡ ਸਲੈਮ ਖਿਤਾਬ ਜਿੱਤਣ ਵਾਲੇ ਇਸ 37 ਸਾਲਾ ਖਿਡਾਰੀ ਨੇ ਬੀਜਿੰਗ 2008 ਓਲੰਪਿਕ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਇਸ ਵਾਰ ਟੈਨਿਸ ਮੈਚ ਰੋਲੈਂਡ ਗੈਰੋਸ ਵਿੱਚ ਹੋ ਰਹੇ ਹਨ ਜਿੱਥੇ ਜੋਕੋਵਿਚ ਨੇ ਤਿੰਨ ਵੱਡੇ ਖ਼ਿਤਾਬ ਜਿੱਤੇ ਹਨ। ਹੁਣ ਵੀਰਵਾਰ ਨੂੰ ਉਸ ਦਾ ਸਾਹਮਣਾ ਸਟੀਫਾਨੋਸ ਸਿਟਸਿਪਾਸ ਨਾਲ ਹੋਵੇਗਾ, ਜਿਸ ਨੂੰ ਜੋਕੋਵਿਚ ਨੇ 2021 ‘ਚ ਕੋਰਟ ਫਿਲਿਪ ਚਾਰਟੀਅਰ ‘ਤੇ ਹੋਏ ਫਾਈਨਲ ‘ਚ ਹਰਾਇਆ ਸੀ। ਸਿਟਸਿਪਾਸ ਨੇ ਅਰਜਨਟੀਨਾ ਦੇ ਸੇਬੇਸਟਿਅਨ ਬੇਜ਼ ਨੂੰ 7-5, 6-1 ਨਾਲ ਹਰਾਇਆ।