Paris Olympics 2024 : ਪੈਰਿਸ ਓਲੰਪਿਕ ‘ਚ ਭਾਰਤੀ ਹਾਕੀ ਟੀਮ ਦਾ ਨਿਊਜ਼ੀਲੈਂਡ ਨਾਲ ਹੋਵੇਗਾ ਪਹਿਲਾਂ ਮੁਕਾਬਲਾ
ਪੈਰਿਸ ਓਲੰਪਿਕ 2024 ਲਈ ਖੇਡਾਂ ਦੇ ਮਹਾਕੁੰਭ ਦੀ ਸ਼ੁਰੂਆਤ ਹੋ ਚੁੱਕੀ ਹੈ ਜਿਸਦੇ ਤਹਿਤ ਭਾਰਤੀ ਪੁਰਸ਼ ਹਾਕੀ ਟੀਮ ਪੈਰਿਸ ਓਲੰਪਿਕ 2024 ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਆਪਣੇ ਪਹਿਲੇ ਮੈਚ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਮੈਚ ਅੱਜ ਯਾਨੀ 27 ਜੁਲਾਈ ਦਿਨ ਸ਼ਨੀਵਾਰ ਨੂੰ ਖੇਡਿਆ ਜਾਵੇਗਾ। ਅੱਠ ਵਾਰ ਦੇ ਓਲੰਪਿਕ ਸੋਨ ਤਗ਼ਮਾ ਜੇਤੂ ਭਾਰਤ ਦਾ ਨਿਊਜ਼ੀਲੈਂਡ ਖ਼ਿਲਾਫ਼ ਬਿਹਤਰ ਰਿਕਾਰਡ ਹੈ, ਜੋ ਉਸ ਨੂੰ ਇਸ ਮੈਚ ਲਈ ਪਸੰਦੀਦਾ ਬਣਾਉਂਦਾ ਹੈ। ਦੋਵੇਂ ਟੀਮਾਂ ਗਰੁੱਪ ਬੀ ਵਿੱਚ ਹਨ, ਜਿਸ ਵਿੱਚ ਆਸਟਰੇਲੀਆ, ਚੈਂਪੀਅਨ ਬੈਲਜੀਅਮ, ਅਰਜਨਟੀਨਾ ਅਤੇ ਆਇਰਲੈਂਡ ਵੀ ਸ਼ਾਮਲ ਹਨ।
ਭਾਰਤ ਅਤੇ ਨਿਊਜ਼ੀਲੈਂਡ ਆਹਮੋ-ਸਾਹਮਣੇ
ਧਿਆਨਯੋਗ ਹੈ ਕਿ ਦੋਵਾਂ ਟੀਮਾਂ ਵਿਚਾਲੇ ਹੁਣ ਤੱਕ 105 ਹਾਕੀ ਮੈਚ ਹੋ ਚੁੱਕੇ ਹਨ। ਜਿਸ ‘ਚ ਭਾਰਤ ਦਾ ਹੀ ਹੱਥ ਰਿਹਾ ਹੈ। ਭਾਰਤੀ ਪੁਰਸ਼ ਹਾਕੀ ਟੀਮ ਨੇ 58 ਮੈਚ ਜਿੱਤੇ ਹਨ ਜਦਕਿ ਨਿਊਜ਼ੀਲੈਂਡ ਦੀ ਪੁਰਸ਼ ਹਾਕੀ ਟੀਮ ਨੇ 30 ਮੈਚ ਜਿੱਤੇ ਹਨ। ਦੋਵਾਂ ਵਿਚਾਲੇ 17 ਮੈਚ ਡਰਾਅ ਰਹੇ ਹਨ। ਜੇਕਰ ਦੋਵਾਂ ਵਿਚਾਲੇ ਪਿਛਲੇ ਪੰਜ ਮੈਚਾਂ ਦੀ ਗੱਲ ਕਰੀਏ ਤਾਂ ਇਸ ‘ਚ ਵੀ ਭਾਰਤ ਦਾ ਹੀ ਹੱਥ ਰਿਹਾ ਹੈ। ਭਾਰਤ ਨੇ ਚਾਰ ਮੈਚ ਜਿੱਤੇ ਹਨ, ਜਦਕਿ ਨਿਊਜ਼ੀਲੈਂਡ ਨੇ ਇੱਕ ਮੈਚ ਜਿੱਤਿਆ ਹੈ।
ਮੈਚ ਦਾ ਲਾਈਵ ਟੈਲੀਕਾਸਟ ਕਿੱਥੇ ਹੋਵੇਗਾ
ਇਸ ਦੇ ਨਾਲ ਹੀ ਪੈਰਿਸ ਓਲੰਪਿਕ 2024 ਵਿੱਚ ਭਾਰਤ ਅਤੇ ਨਿਊਜ਼ੀਲੈਂਡ ਦੇ ਹਾਕੀ ਮੈਚ ਦਾ ਸਪੋਰਟਸ 18 ਨੈੱਟਵਰਕ ਟੀਵੀ ਦੇ ਕਈ ਚੈਨਲਾਂ ‘ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ।ਸਪੋਰਟਸ 18 1 ਅਤੇ ਸਪੋਰਟਸ 18 1 ਐਚਡੀ ਚੈਨਲਾਂ ‘ਤੇ ਪ੍ਰਸਾਰਣ ਅੰਗਰੇਜ਼ੀ ਵਿੱਚ ਹੋਵੇਗਾ, ਅਤੇ ਤਾਮਿਲ ਅਤੇ ਤੇਲਗੂ ਵੀ ਸਥਾਨਕ ਭਾਸ਼ਾ ਦੇ ਵਿਕਲਪਾਂ ਵਜੋਂ ਉਪਲਬਧ ਹੋਣਗੇ। ਸਪੋਰਟਸ 18 ਖੇਲ ਅਤੇ ਸਪੋਰਟਸ 18 ਹਿੰਦੀ ਵਿਚ 2 ਚੈਨਲਾਂ ‘ਤੇ ਪ੍ਰਸਾਰਿਤ ਕੀਤੇ ਜਾਣਗੇ। ਇਸ ਤੋਂ ਇਲਾਵਾ ਤੁਸੀਂ ਡੀਡੀ ਸਪੋਰਟਸ ਚੈਨਲ ‘ਤੇ ਭਾਰਤ ਅਤੇ ਨਿਊਜ਼ੀਲੈਂਡ ਹਾਕੀ ਮੈਚ ਦਾ ਆਨੰਦ ਵੀ ਲੈ ਸਕਦੇ ਹੋ।
ਪੈਰਿਸ 2024 ਓਲੰਪਿਕ ਵਿੱਚ ਭਾਰਤ ਬਨਾਮ ਨਿਊਜ਼ੀਲੈਂਡ ਹਾਕੀ ਮੈਚ ਦੀ ਲਾਈਵ ਸਟ੍ਰੀਮਿੰਗ JioCinema ਐਪ ਅਤੇ ਵੈੱਬਸਾਈਟ ‘ਤੇ ਮੁਫ਼ਤ ਵਿੱਚ ਉਪਲਬਧ ਹੋਵੇਗੀ।
ਭਾਰਤੀ ਹਾਕੀ ਟੀਮ
ਗੋਲਕੀਪਰ: ਪੀਆਰ ਸ਼੍ਰੀਜੇਸ਼
ਡਿਫੈਂਡਰ: ਜਰਮਨਪ੍ਰੀਤ ਸਿੰਘ, ਅਮਿਤ ਰੋਹੀਦਾਸ, ਹਰਮਨਪ੍ਰੀਤ ਸਿੰਘ, ਸੁਮਿਤ, ਸੰਜੇ
ਮਿਡਫੀਲਡਰ: ਰਾਜਕੁਮਾਰ ਪਾਲ, ਸ਼ਮਸ਼ੇਰ ਸਿੰਘ, ਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਵਿਵੇਕ ਸਾਗਰ ਪ੍ਰਸਾਦ
ਫਾਰਵਰਡ: ਅਭਿਸ਼ੇਕ, ਸੁਖਜੀਤ ਸਿੰਘ, ਲਲਿਤ ਕੁਮਾਰ ਉਪਾਧਿਆਏ, ਮਨਦੀਪ ਸਿੰਘ, ਗੁਰਜੰਟ ਸਿੰਘ।
ਬਦਲਵੇਂ ਖਿਡਾਰੀ: ਨੀਲਕੰਠ ਸ਼ਰਮਾ, ਜੁਗਰਾਜ ਸਿੰਘ, ਕ੍ਰਿਸ਼ਨ ਬਹਾਦਰ ਪਾਠਕ
ਇਹ ਵੀ ਪੜ੍ਹੋ : ਦਿੱਲੀ ਏਅਰਪੋਰਟ ਤੋਂ ਆਉਂਦੇ ਸਮੇਂ NRI ਬਜ਼ੁਰਗ ਜੋੜੇ ‘ਤੇ ਹਮਲਾ, ਬਾਥਰੂਮ ’ਚ ਲੁਕ ਕੇ ਬਚਾਈ ਜਾਨ
ਨਿਊਜ਼ੀਲੈਂਡ ਹਾਕੀ ਟੀਮ
ਨਿਕ ਵੁਡਸ (ਕਪਤਾਨ), ਡੋਮ ਡਿਕਸਨ, ਚਾਰਲੀ ਮੌਰੀਸਨ, ਕੇਨ ਰਸਲ, ਬਲੇਅਰ ਟੈਰੈਂਟ, ਸਾਈਮਨ ਯੋਰਸਟਨ, ਸੀਨ ਫਿੰਡਲੇ, ਆਈਜ਼ਕ ਹੋਲਬਰੂਕ, ਜੋ ਮੋਰੀਸਨ, ਹੇਡਨ ਫਿਲਿਪਸ, ਸਕਾਟ ਬੌਇਡ, ਸਾਈਮਨ ਚਾਈਲਡ, ਸੈਮ ਲੇਨ, ਜੇਕ ਸਮਿਥ, ਹਿਊਗੋ ਇੰਗਲਿਸ, ਡੇਨ ਲੇਟ