Home News National Paris Olympics 2024 : ਬੈਲਜਿਅਮ ਤੋਂ 2-1 ਨਾਲ ਹਾਰੀ ਭਾਰਤੀ ਪੁਰਸ਼ ਹਾਕੀ ਟੀਮ || Sports News

Paris Olympics 2024 : ਬੈਲਜਿਅਮ ਤੋਂ 2-1 ਨਾਲ ਹਾਰੀ ਭਾਰਤੀ ਪੁਰਸ਼ ਹਾਕੀ ਟੀਮ || Sports News

0
Paris Olympics 2024 : ਬੈਲਜਿਅਮ ਤੋਂ 2-1 ਨਾਲ ਹਾਰੀ ਭਾਰਤੀ ਪੁਰਸ਼ ਹਾਕੀ ਟੀਮ || Sports News

Paris Olympics 2024 : ਬੈਲਜਿਅਮ ਤੋਂ 2-1 ਨਾਲ ਹਾਰੀ ਭਾਰਤੀ ਪੁਰਸ਼ ਹਾਕੀ ਟੀਮ

ਪੈਰਿਸ ਓਲੰਪਿਕ ਸ਼ੁਰੂ ਹੋਏ 5 ਦਿਨ ਹੋ ਗਏ ਹਨ ਅਤੇ ਇਸ ਵਾਰ ਭਾਰਤ ਕਾਫੀ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ | ਪਰੰਤੂ ਭਾਰਤੀ ਪੁਰਸ਼ ਹਾਕੀ ਟੀਮ ਨੂੰ ਪੈਰਿਸ ਓਲੰਪਿਕ ‘ਚ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਵੀਰਵਾਰ ਨੂੰ ਖੇਡੇ ਗਏ ਪੂਲ-ਬੀ ਦੇ ਆਪਣੇ ਆਖਰੀ ਗਰੁੱਪ ਗੇੜ ਦੇ ਮੈਚ ਵਿੱਚ ਭਾਰਤ ਨੂੰ ਮੌਜੂਦਾ ਓਲੰਪਿਕ ਚੈਂਪੀਅਨ ਬੈਲਜੀਅਮ ਨੇ 2-1 ਨਾਲ ਹਰਾਇਆ ਸੀ। ਬੈਲਜੀਅਮ ਲਈ ਥੀਬਿਊ ਸਟਾਕਬ੍ਰੋਕਸ (33ਵੇਂ ਮਿੰਟ) ਅਤੇ ਜੌਨ-ਜੌਨ ਡੋਹਮੈਨ (44ਵੇਂ ਮਿੰਟ) ਨੇ ਗੋਲ ਕੀਤੇ। ਭਾਰਤ ਲਈ ਇਕਲੌਤਾ ਗੋਲ ਅਭਿਸ਼ੇਕ ਨੇ 18ਵੇਂ ਮਿੰਟ ‘ਚ ਕੀਤਾ।

ਪੈਰਿਸ ਓਲੰਪਿਕ ਵਿੱਚ ਇਹ ਪਹਿਲੀ ਹਾਰ

ਭਾਰਤੀ ਪੁਰਸ਼ ਹਾਕੀ ਟੀਮ ਦੀ ਪੈਰਿਸ ਓਲੰਪਿਕ ਵਿੱਚ ਇਹ ਪਹਿਲੀ ਹਾਰ ਹੈ। ਟੋਕੀਓ 2020 ਦੀ ਕਾਂਸੀ ਤਮਗਾ ਜੇਤੂ ਭਾਰਤੀ ਟੀਮ ਨੇ ਪੈਰਿਸ ਵਿੱਚ ਆਪਣੇ ਪਿਛਲੇ 3 ਮੈਚਾਂ ਵਿੱਚੋਂ 2 ਵਿੱਚ ਜਿੱਤ ਦਰਜ ਕੀਤੀ ਹੈ। ਸਟਾਰ ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਨਿਊਜ਼ੀਲੈਂਡ ਨੂੰ 3-2 ਨਾਲ ਹਰਾਇਆ ਸੀ ਅਤੇ ਆਇਰਲੈਂਡ ਨੂੰ 2-0 ਨਾਲ ਹਰਾਇਆ ਸੀ। ਇਸ ਦੇ ਨਾਲ ਹੀ ਉਸ ਨੇ ਅਰਜਨਟੀਨਾ ਖਿਲਾਫ 1-1 ਨਾਲ ਡਰਾਅ ਖੇਡਿਆ।

ਹਾਫ ਟਾਈਮ ਤੱਕ ਭਾਰਤ 1-0 ਨਾਲ ਸੀ ਅੱਗੇ

ਬੈਲਜੀਅਮ ਖਿਲਾਫ ਮੈਚ ‘ਚ ਹਾਫ ਟਾਈਮ ਤੱਕ ਭਾਰਤ 1-0 ਨਾਲ ਅੱਗੇ ਸੀ। ਭਾਰਤ ਦੇ ਸਟਾਰ ਫਾਰਵਰਡ ਅਭਿਸ਼ੇਕ ਨੇ ਪਹਿਲੇ ਹਾਫ ਵਿੱਚ 18ਵੇਂ ਮਿੰਟ ਵਿੱਚ ਗੋਲ ਕਰਕੇ ਭਾਰਤ ਨੂੰ ਬੜ੍ਹਤ ਦਿਵਾਈ। ਹਾਲਾਂਕਿ ਭਾਰਤ ਆਪਣੀ ਬੜ੍ਹਤ ਨੂੰ ਬਰਕਰਾਰ ਰੱਖਣ ਵਿੱਚ ਨਾਕਾਮ ਰਿਹਾ। ਮੈਚ ਤੀਜੇ ਕੁਆਰਟਰ ਵਿੱਚ ਭਾਰਤ ਤੋਂ ਖਿਸਕ ਗਿਆ ਕਿਉਂਕਿ ਬੈਲਜੀਅਮ ਦੇ ਥਿਬਿਊ ਸਟਾਕਬ੍ਰੋਕਸ (33′) ਅਤੇ ਜੌਨ-ਜੌਨ ਡੋਹਮੈਨ (44’) ਨੇ ਤੀਜੇ ਕੁਆਰਟਰ ਵਿੱਚ ਗੋਲ ਕਰਕੇ ਬੈਲਜੀਅਮ ਨੂੰ ਭਾਰਤ ਤੋਂ 2-1 ਨਾਲ ਅੱਗੇ ਕਰ ਦਿੱਤਾ।

ਇਹ ਵੀ ਪੜ੍ਹੋ : ਬਠਿੰਡਾ ‘ਚ ਮੀਂਹ ਬਣਿਆ ਕਾਲ , ਮਕਾਨ ਦੀ ਡਿੱਗੀ ਛੱਤ

ਆਇਰਲੈਂਡ ਨੂੰ 2-0 ਨਾਲ ਹਰਾਇਆ

ਬੈਲਜੀਅਮ ਨੇ ਭਾਰਤ ਨੂੰ ਹਰਾਉਣ ਤੋਂ ਪਹਿਲਾਂ ਆਇਰਲੈਂਡ ਨੂੰ 2-0 ਨਾਲ ਹਰਾਇਆ, ਨਿਊਜ਼ੀਲੈਂਡ ‘ਤੇ 2-1 ਨਾਲ ਜਿੱਤ ਦਰਜ ਕੀਤੀ ਅਤੇ ਟੋਕੀਓ 2020 ਚਾਂਦੀ ਦਾ ਤਗਮਾ ਜੇਤੂ ਆਸਟ੍ਰੇਲੀਆ ਵਿਰੁੱਧ 6-2 ਨਾਲ ਰੋਮਾਂਚਕ ਜਿੱਤ ਦਰਜ ਕੀਤੀ ਅਤੇ ਇਸ ਜਿੱਤ ਦੇ ਨਾਲ ਮੌਜੂਦਾ ਓਲੰਪਿਕ ਚੈਂਪੀਅਨ ਬੈਲਜੀਅਮ ਨੇ ਪੈਰਿਸ ਵਿੱਚ ਆਪਣੀ ਜਿੱਤ ਦਾ ਸਿਲਸਿਲਾ ਜਾਰੀ ਰੱਖਿਆ।

 

 

 

 

LEAVE A REPLY

Please enter your comment!
Please enter your name here