Paris Olympics 2024: ਅਮਨ ਸਹਿਰਾਵਤ ਨੇ ਸੈਮੀਫਾਈਨਲ ‘ਚ ਬਣਾਈ ਜਗ੍ਹਾ
ਝੱਜਰ ਦੇ ਅਮਨ ਸਹਿਰਾਵਤ ਨੇ ਪੈਰਿਸ ‘ਚ ਕਮਾਲ ਕਰ ਦਿਖਾਇਆ ਹੈ। ਪਹਿਲਵਾਨ ਅਮਨ ਨੇ 57 ਕਿਲੋਗ੍ਰਾਮ ਕੁਸ਼ਤੀ ਵਰਗ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੈਮੀਫਾਈਨਲ ‘ਚ ਜਗ੍ਹਾ ਬਣਾਈ। ਅਮਨ ਸਹਿਰਾਵਤ ਨੇ ਅਲਬਾਨੀਅਨ ਪਹਿਲਵਾਨ ਨੂੰ 12-0 ਨਾਲ ਹਰਾਇਆ।
ਇਹ ਵੀ ਪੜ੍ਹੋ:ਫਿਰੋਜ਼ਪੁਰ ਪੁਲਿਸ ਨੂੰ ਮਿਲੀ ਸਫਲਤਾ , ਸਰਹੱਦ ਨੇੜਿਓਂ ਹੈਰੋਇਨ ਸਮੇਤ 2 ਨਸ਼ਾ ਤਸਕਰ ਕੀਤੇ ਕਾਬੂ || News of Punjab
ਇਸ ਜਿੱਤ ਨਾਲ ਅਮਨ ਹੁਣ ਤਗਮੇ ਤੋਂ ਇਕ ਕਦਮ ਦੂਰ ਹੈ। ਜੇਕਰ ਅਮਨ ਸਹਿਰਾਵਤ ਸੈਮੀਫਾਈਨਲ ਜਿੱਤ ਕੇ ਫਾਈਨਲ ‘ਚ ਪਹੁੰਚ ਜਾਂਦਾ ਹੈ ਤਾਂ ਉਸ ਦਾ ਚਾਂਦੀ ਦਾ ਤਮਗਾ ਪੱਕਾ ਹੋ ਜਾਵੇਗਾ ਅਤੇ ਜੇਕਰ ਉਹ ਉੱਥੇ ਵੀ ਜਿੱਤਦਾ ਹੈ ਤਾਂ ਸੋਨ ਤਮਗਾ ਉਸ ਦੇ ਨਾਂ ਹੋਵੇਗਾ।
ਪ੍ਰੀ-ਕੁਆਰਟਰ ਫਾਈਨਲ ‘ਚ ਵਲਾਦੀਮੀਰ ਇਗੋਰੋਵ ਨੂੰ ਹਰਾਇਆ
ਇਸ ਤੋਂ ਪਹਿਲਾਂ ਅਮਨ ਨੇ ਪ੍ਰੀ-ਕੁਆਰਟਰ ਫਾਈਨਲ ਮੈਚ ਵਿੱਚ ਉੱਤਰੀ ਮੈਸੇਡੋਨੀਆ ਦੇ ਵਲਾਦੀਮੀਰ ਇਗੋਰੋਵ ਨੂੰ ਹਰਾਇਆ। ਅਮਨ ਸਹਿਰਾਵਤ ਨੇ ਪੁਰਸ਼ਾਂ ਦੇ ਫ੍ਰੀਸਟਾਈਲ 57 ਕਿਲੋਗ੍ਰਾਮ ਵਰਗ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਤਕਨੀਕੀ ਉੱਤਮਤਾ ਦੇ ਆਧਾਰ ’ਤੇ ਵਲਾਦੀਮੀਰ ਇਗੋਰੋਵ ਨੂੰ 10-0 ਨਾਲ ਹਰਾਇਆ।