Paris Olympic 2024 : ਭਾਰਤੀ ਪੁਰਸ਼ ਹਾਕੀ ਟੀਮ ਦੀ ਸ਼ਾਨਦਾਰ ਸ਼ੁਰੂਆਤ, ਨਿਊਜ਼ੀਲੈਂਡ ਨੂੰ 3-2 ਨਾਲ ਹਰਾਇਆ || Sports News

0
75
Paris Olympic 2024: Indian men's hockey team got off to a great start, beating New Zealand 3-2

Paris Olympic 2024 : ਭਾਰਤੀ ਪੁਰਸ਼ ਹਾਕੀ ਟੀਮ ਦੀ ਸ਼ਾਨਦਾਰ ਸ਼ੁਰੂਆਤ, ਨਿਊਜ਼ੀਲੈਂਡ ਨੂੰ 3-2 ਨਾਲ ਹਰਾਇਆ

ਪੈਰਿਸ ‘ਚ ਓਲੰਪਿਕਸ ਦੀ ਸ਼ੁਰੂਆਤ ਹੋ ਚੁੱਕੀ ਹੈ ਜਿਸਦੇ ਚੱਲਦਿਆਂ ਭਾਰਤੀ ਹਾਕੀ ਟੀਮ ਨੇ ਸ਼ਾਨਦਾਰ ਜਿੱਤ ਨਾਲ ਸ਼ੁਰੂਆਤ ਕਰ ਦਿੱਤੀ ਹੈ | ਗਰੁੱਪ ਬੀ ਦੇ ਮੈਚ ‘ਚ ਨਿਊਜ਼ੀਲੈਂਡ ਨੂੰ 2-1 ਨਾਲ ਹਰਾ ਕੇ ਓਲੰਪਿਕ ‘ਚ ਸ਼ਾਨਦਾਰ ਜਿੱਤ ਹਾਸਿਲ ਕੀਤੀ ਹੈ | ਭਾਰਤ ਲਈ ਮਨਦੀਪ ਸਿੰਘ ਅਤੇ ਵਿਵੇਕ ਸਾਗਰ ਪ੍ਰਸਾਦ ਨੇ ਗੋਲ ਕੀਤੇ। ਇਸ ਦੇ ਨਾਲ ਹੀ ਨਿਊਜ਼ੀਲੈਂਡ ਲਈ ਲੇਨ ਸੈਮ ਅਤੇ ਸਿਮਨ ਨੇ ਗੋਲ ਕੀਤੇ। ਇਸ ਦੇ ਨਾਲ ਹੀ ਭਾਰਤ ਦਾ ਅਗਲਾ ਮੁਕਾਬਲਾ 29 ਜੁਲਾਈ ਨੂੰ ਅਰਜਨਟੀਨਾ ਨਾਲ ਹੋਵੇਗਾ।

ਪਹਿਲੇ ਕੁਆਰਟਰ ‘ਚ ਨਿਊਜ਼ੀਲੈਂਡ ਨੇ ਕੀਤਾ ਵਧੀਆ ਪ੍ਰਦਰਸ਼ਨ

ਇਹ ਮੈਚ ਕਾਫੀ ਦਿਲਚਸਪ ਰਿਹਾ ਅਤੇ ਨਿਊਜ਼ੀਲੈਂਡ ਨੇ ਪਹਿਲੇ ਕੁਆਰਟਰ ‘ਚ ਵਧੀਆ ਪ੍ਰਦਰਸ਼ਨ ਕੀਤਾ ਜਿਸਦੇ ਤਹਿਤ ਨਿਊਜ਼ੀਲੈਂਡ ਨੇ ਵਧੀਆ ਤਰੀਕੇ ਨਾਲ ਖੇਡਦੇ ਹੋਏ ਚੌਥੇ ਮਿੰਟ ‘ਚ ਗੋਲ ਕਰਨ ਦੀ ਕੋਸ਼ਿਸ਼ ਕੀਤੀ ਪਰ ਗੋਲਕੀਪਰ ਅਭਿਸ਼ੇਕ ਨੇ ਸ਼ਾਨਦਾਰ ਬਚਾਅ ਕੀਤਾ। ਨਾਲ ਹੀ 8ਵੇਂ ਮਿੰਟ ‘ਚ ਨਿਊਜ਼ੀਲੈਂਡ ਨੂੰ ਪੈਨਲਟੀ ਕਾਰਨਰ ਮਿਲਿਆ। ਨਿਊਜ਼ੀਲੈਂਡ ਨੇ ਇਸ ਦਾ ਪੂਰਾ ਫਾਇਦਾ ਉਠਾਇਆ। ਲੇਨ ਸੈਮ ਨੇ ਪੈਨਲਟੀ ਕਾਰਨਰ ਲੈ ਕੇ ਗੋਲ ਪੋਸਟ ‘ਤੇ ਮਾਰਿਆ। ਸੈਮ ਨੇ ਮੈਚ ਵਿੱਚ ਨਿਊਜ਼ੀਲੈਂਡ ਨੂੰ 1-0 ਨਾਲ ਅੱਗੇ ਕੀਤਾ। ਪਹਿਲੇ ਕੁਆਰਟਰ ਵਿੱਚ ਗੁਰੰਜਤ ਸਿੰਘ ਨੂੰ ਤਿੰਨ ਮਿੰਟ ਲਈ ਮੈਦਾਨ ਛੱਡਣਾ ਪਿਆ ਅਤੇ ਗਰੀਨ ਕਾਰਡ ਮਿਲਿਆ।

ਦੂਜਾ ਕੁਆਰਟਰ ਸ਼ੁਰੂ ਹੁੰਦੇ ਹੀ ਨਿਊਜ਼ੀਲੈਂਡ ਨੂੰ ਵੱਡਾ ਝਟਕਾ

ਜਿਸ ਤੋਂ ਬਾਅਦ ਦੂਜਾ ਕੁਆਰਟਰ ਸ਼ੁਰੂ ਹੁੰਦੇ ਹੀ ਨਿਊਜ਼ੀਲੈਂਡ ਨੂੰ ਵੱਡਾ ਝਟਕਾ ਲੱਗਾ। ਨਿਊਜ਼ੀਲੈਂਡ ਦੇ ਕਪਤਾਨ ਨਿਕ ਵੁਡਸ ਨੂੰ ਯੈਲੋ ਕਾਰਡ ਮਿਲਿਆ ਅਤੇ ਪੰਜ ਮਿੰਟ ਲਈ ਮੈਦਾਨ ਛੱਡਣਾ ਪਿਆ। ਭਾਰਤ ਨੂੰ 24ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਮਿਲਿਆ। ਕਪਤਾਨ ਹਰਮਨਪ੍ਰੀਤ ਨੇ ਸਟ੍ਰਾਈਕ ਸੰਭਾਲੀ ਅਤੇ ਮਨਦੀਪ ਸਿੰਘ ਨੇ ਗੋਲ ਕਰਕੇ ਭਾਰਤ ਨੂੰ 1-1 ਨਾਲ ਬਰਾਬਰ ਕਰ ਦਿੱਤਾ। ਹਾਲਾਂਕਿ ਨਿਊਜ਼ੀਲੈਂਡ ਨੇ ਗੋਲ ਦੇ ਖਿਲਾਫ ਰੈਫਰਲ ਲਿਆ ਪਰ ਅੰਪਾਇਰ ਨੇ ਗੋਲ ਬਰਕਰਾਰ ਰੱਖਿਆ। ਮੈਚ ਪਹਿਲੇ ਹਾਫ ਤੱਕ 1-1 ਨਾਲ ਬਰਾਬਰ ਰਿਹਾ।

ਇਹ ਵੀ ਪੜ੍ਹੋ : ਪੰਜਾਬ ਸਿਹਤ ਵਿਭਾਗ ਨੂੰ ਮਿਲਣਗੀਆਂ 58 ਨਵੀਆਂ ਐਂਬੂਲੈਂਸ, CM ਮਾਨ ਅੱਜ ਦੇਣਗੇ ਹਰੀ ਝੰਡੀ

ਭਾਰਤ ਨੂੰ 47ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਮਿਲਿਆ

ਉੱਥੇ ਹੀ ਆਖਰੀ ਕੁਆਰਟਰ ਵਿੱਚ ਭਾਰਤ ਨੂੰ 47ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਮਿਲਿਆ, ਪਰ ਗੋਲ ਨਹੀਂ ਹੋ ਸਕਿਆ। 53ਵੇਂ ਮਿੰਟ ‘ਚ ਨਿਊਜ਼ੀਲੈਂਡ ਨੂੰ ਪੈਨਲਟੀ ਕਾਰਨਰ ਮਿਲਿਆ ਅਤੇ ਸਿਮਨ ਨੇ ਗੋਲ ਕਰਕੇ ਟੀਮ ਨੂੰ ਬਰਾਬਰੀ ‘ਤੇ ਲੈ ਆਂਦਾ। 58ਵੇਂ ਮਿੰਟ ਵਿੱਚ ਭਾਰਤ ਨੂੰ ਪੈਨਲਟੀ ਕਾਰਨਰ ਮਿਲਿਆ ਅਤੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਪੈਨਲਟੀ ਸਟਰੋਕ ਹਾਸਲ ਕੀਤਾ ਅਤੇ ਕਪਤਾਨ ਨੇ ਗੋਲ ਕਰਕੇ ਭਾਰਤ ਨੂੰ 3-2 ਨਾਲ ਅੱਗੇ ਕਰ ਦਿੱਤਾ ਅਤੇ ਭਾਰਤ ਨੇ ਸ਼ਾਨਦਾਰ ਜਿੱਤ ਦਰਜ ਕੀਤੀ।

 

 

 

 

 

 

LEAVE A REPLY

Please enter your comment!
Please enter your name here