3 ਸਾਲ ਦੀ ਮਾਸੂਮ ਨੂੰ ਕਾਰ ‘ਚ ਹੀ ਭੁੱਲ ਗਏ ਮਾਪੇ, ਸਾਹ ਘੁਟਣ ਕਾਰਨ ਬੱਚੀ ਦੀ ਹੋਈ ਮੌ. ਤ || Latest News
ਰਾਜਸਥਾਨ ਦੇ ਕੋਟਾ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਵਿਆਹ ਦੇਖਣ ਗਏ ਮਾਪਿਆਂ ਨੇ ਆਪਣੀ ਧੀ ਨੂੰ ਗੱਡੀ ਵਿਚ ਹੀ ਛੱਡ ਦਿੱਤਾ ਜਿੱਥੇ ਉਸਦੀ ਸਾਹ ਘੁਟਣ ਨਾਲ ਮੌਤ ਹੋ ਗਈ | ਮ੍ਰਿਤਕ ਬੱਚੀ ਦੀ ਪਛਾਣ ਗੋਰਵਿਕਾ ਵਜੋਂ ਹੋਈ ਹੈ ਜੋ ਕਿ ਮਹਿਜ਼ 3 ਸਾਲ ਦੀ ਸੀ |
ਮਿਲੀ ਜਾਣਕਾਰੀ ਅਨੁਸਾਰ ਮਾਪੇ ਤਿਆਰ ਹੋ ਕੇ ਆਪਣੀਆਂ 2 ਬੱਚੀਆਂ ਨਾਲ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਲਈ ਗਏ ਸਨ ਅਤੇ ਉਹ ਆਪਣੀ ਸਭ ਤੋਂ ਛੋਟੀ ਧੀ ਨੂੰ ਗੱਡੀ ਵਿਚ ਹੀ ਛੱਡ ਗਏ | ਦੇਰ ਤੱਕ ਮਾਪੇ ਵਿਆਹ ਸਮਾਗਮ ਵਿਚ ਵਿਆਹ ਦਾ ਆਨੰਦ ਮਾਣਦੇ ਰਹੇ ਪਰ ਉਹਨਾਂ ਨੂੰ ਇਹ ਖਿਆਲ ਨਹੀਂ ਆਇਆ ਕਿ ਸਾਡੀ ਛੋਟੀ ਧੀ ਸਾਡੇ ਨਾਲ ਨਹੀਂ ਹੈ | ਉਹ ਭੰਗੜਾ ਪਾ ਵਿਆਹ ਦਾ ਆਨੰਦ ਮਾਂਣਦੇ ਰਹੇ । ਇਸ ਦੌਰਾਨ ਕਿਸੇ ਨੇ ਉਨ੍ਹਾਂ ਨੂੰ ਜਵਾਕੜੀ ਬਾਰੇ ਪੁੱਛਿਆ ਤਾਂ ਉਨ੍ਹਾਂ ਨੂੰ ਸੁੱਧ ਆਈ ਕਿ ਸਾਡੀ ਬੱਚੀ ਸਾਡੇ ਨਾਲ ਨਹੀਂ ਹੈ ।
ਇਹ ਵੀ ਪੜ੍ਹੋ :ਤਰਨਤਾਰਨ ‘ਚ ਮਿੱਟੀ ਦੀ ਢਿੱਗ ਹੇਠਾਂ ਆਉਣ ਕਾਰਨ 2 ਭਰਾਵਾਂ ਦੀ ਹੋਈ ਮੌ.ਤ
ਮਾਪਿਆਂ ਦੀ ਛੋਟੀ ਜਿਹੀ ਲਾਪ੍ਰਵਾਹੀ ਉਨ੍ਹਾਂ ਨੂੰ ਪਈ ਭਾਰੀ
ਜਿਸ ਤੋਂ ਬਾਅਦ ਮਾਪੇ ਆਪਣੀ ਧੀ ਦੀ ਭਾਲ ਕਰਨੀ ਸ਼ੁਰੂ ਕਰ ਦਿੰਦੇ ਹਨ। ਉਹ ਪੂਰੇ ਪੈਲੇਸ ਵਿਚ ਉਸ ਨੂੰ ਲੱਭਣਾ ਸ਼ੁਰੂ ਕਰ ਦਿੰਦੇ ਹਨ ਪਰ ਉਹ ਕਿਤੇ ਵੀ ਨਹੀਂ ਮਿਲਦੀ। ਜਦੋਂ ਉਹ ਕਾਰ ਦੇ ਨੇੜੇ ਗਏ ਤਾਂ ਪਿਛਲੀ ਸੀਟ ‘ਤੇ ਕੁੜੀ ਬੇਹੋਸ਼ ਪਈ ਮਿਲੀ | ਜਿਸ ਤੋਂ ਬਾਅਦ ਤੁਰੰਤ ਬੱਚੀ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ |ਮਾਪਿਆਂ ਦੀ ਛੋਟੀ ਜਿਹੀ ਲਾਪ੍ਰਵਾਹੀ ਉਨ੍ਹਾਂ ਨੂੰ ਬਹੁਤ ਹੀ ਭਾਰੀ ਪੈ ਗਈ ਤੇ ਉਨ੍ਹਾਂ ਦੀ ਧੀ ਹਮੇਸ਼ਾ ਲਈ ਜਹਾਨੋਂ ਤੁਰ ਗਈ। ਗੱਡੀ ਵਿਚ ਬੰਦ ਧੀ ਵੱਲੋਂ ਕਾਫੀ ਚੀਕ-ਚਿਹਾੜਾ ਪਾਇਆ ਗਿਆ ਪਰ ਡੀਜੇ ਦੀ ਆਵਾਜ਼ ਕਾਰਨ ਉਸ ਨੂੰ ਕੋਈ ਸੁਣ ਨਹੀਂ ਸਕਿਆ ਤੇ ਦਮ ਘੁਟਣ ਨਾਲ ਉਸ ਦੀ ਮੌਤ ਹੋ ਗਈ।