ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਪਹਿਲਗਾਮ ਹਮਲੇ ਦੇ ਅੱਤਵਾਦੀਆਂ ਨੂੰ ‘ਆਜ਼ਾਦੀ ਘੁਲਾਟੀਏ’ ਕਿਹਾ ਹੈ। ਡਾਰ ਨੇ ਕਿਹਾ- ਸਾਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਉਹ ਆਜ਼ਾਦੀ ਘੁਲਾਟੀਏ ਵੀ ਹੋ ਸਕਦੇ ਹਨ। ਹਾਲਾਂਕਿ, ਸਾਨੂੰ ਨਹੀਂ ਪਤਾ ਕਿ ਇਹ ਲੋਕ ਕੌਣ ਹਨ। ਮੈਨੂੰ ਲੱਗਦਾ ਹੈ ਕਿ ਉਹ ਆਪਣੀ ਅਸਫਲਤਾ ਅਤੇ ਆਪਣੀ ਘਰੇਲੂ ਰਾਜਨੀਤੀ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ।
ਸ਼ਿਮਲਾ: 2 ਮੰਜ਼ਿਲਾ ਘਰ ਚ ਲੱਗੀ ਅੱਗ, ਮਾਲਕ ਨੇ ਦੂਜੀ ਮੰਜ਼ਿਲ ਤੋਂ ਛਾਲ ਮਾਰ ਕੇ ਬਚਾਈ ਜਾਨ
ਇਸਹਾਕ ਡਾਰ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਵੀ ਹਨ। ਉਨ੍ਹਾਂ ਕਿਹਾ ਕਿ ਜੇਕਰ ਭਾਰਤ ਕੋਲ ਇਸ ਹਮਲੇ ਵਿੱਚ ਪਾਕਿਸਤਾਨ ਦੀ ਸ਼ਮੂਲੀਅਤ ਦਾ ਕੋਈ ਸਬੂਤ ਹੈ ਤਾਂ ਉਸਨੂੰ ਇਸਨੂੰ ਦੁਨੀਆ ਦੇ ਸਾਹਮਣੇ ਪੇਸ਼ ਕਰਨਾ ਚਾਹੀਦਾ ਹੈ। ਡਾਰ ਨੇ ਕਿਹਾ ਕਿ ਭਾਰਤ ਨੇ ਵਾਰ-ਵਾਰ ਪਾਕਿਸਤਾਨ ‘ਤੇ ਅਜਿਹੀਆਂ ਘਟਨਾਵਾਂ ਦਾ ਦੋਸ਼ ਲਗਾਇਆ ਹੈ। ਇਸ ਵਾਰ ਵੀ ਭਾਰਤ ਨੇ ਇਹੀ ਖੇਡ ਖੇਡੀ ਹੈ।
ਡਾਰ ਨੇ ਕਿਹਾ, ‘ਇਨ੍ਹਾਂ ਹਾਲਾਤਾਂ ਦੇ ਮੱਦੇਨਜ਼ਰ, ਮੈਂ ਬੰਗਲਾਦੇਸ਼ ਅਤੇ ਅਫਗਾਨਿਸਤਾਨ ਦੇ ਆਪਣੇ ਦੌਰੇ ਰੱਦ ਕਰ ਦਿੱਤੇ ਹਨ ਤਾਂ ਜੋ ਅਸੀਂ ਕੂਟਨੀਤਕ ਜਵਾਬ ਤਿਆਰ ਕਰ ਸਕੀਏ।’ ਭਾਰਤ ਦੇ ਵਧਦੇ ਹਮਲੇ ਬਾਰੇ ਵਿਦੇਸ਼ ਮੰਤਰੀ ਡਾਰ ਨੇ ਕਿਹਾ ਕਿ ਪਾਕਿਸਤਾਨ ਵੀ ਭਾਰਤ ਵਾਂਗ ਕਦਮ ਚੁੱਕੇਗਾ।