ਚੈਂਪੀਅਨਸ ਟਰਾਫੀ ਦੀ ਮੇਜ਼ਬਾਨੀ ਤੋਂ ਵਾਂਝਾ ਹੋ ਸਕਦਾ ਪਾਕਿਸਤਾਨ, ਭਾਰਤ ਨੇ ਟੂਰਨਾਮੈਂਟ ਖੇਡਣ ਤੋਂ ਕੀਤਾ ਇਨਕਾਰ || Sports News

0
27
Pakistan may be deprived of hosting the Champions Trophy, India refused to play the tournament

ਚੈਂਪੀਅਨਸ ਟਰਾਫੀ ਦੀ ਮੇਜ਼ਬਾਨੀ ਤੋਂ ਵਾਂਝਾ ਹੋ ਸਕਦਾ ਪਾਕਿਸਤਾਨ, ਭਾਰਤ ਨੇ ਟੂਰਨਾਮੈਂਟ ਖੇਡਣ ਤੋਂ ਕੀਤਾ ਇਨਕਾਰ

ਪਾਕਿਸਤਾਨ ਅਗਲੇ ਸਾਲ ਫਰਵਰੀ ‘ਚ ਹੋਣ ਵਾਲੀ ਚੈਂਪੀਅਨਸ ਟਰਾਫੀ ਦੀ ਮੇਜ਼ਬਾਨੀ ਤੋਂ ਵਾਂਝਾ ਹੋ ਸਕਦਾ ਹੈ। ਭਾਰਤ ਨੇ ਪਾਕਿਸਤਾਨ ਜਾ ਕੇ ਇਹ ਟੂਰਨਾਮੈਂਟ ਖੇਡਣ ਤੋਂ ਇਨਕਾਰ ਕਰ ਦਿੱਤਾ ਹੈ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਪਾਕਿਸਤਾਨ ਕ੍ਰਿਕਟ ਬੋਰਡ (PCB) ਨੂੰ ਇਸ ਬਾਰੇ ਅਧਿਕਾਰਤ ਜਾਣਕਾਰੀ ਦਿੱਤੀ ਹੈ। ਪੀਸੀਬੀ ਮੁਖੀ ਮੋਹਸਿਨ ਨਕਵੀ ਨੇ ਹੁਣ ਇਸ ਮੁੱਦੇ ‘ਤੇ ਪਾਕਿਸਤਾਨ ਸਰਕਾਰ ਤੋਂ ਨਿਰਦੇਸ਼ ਮੰਗੇ ਹਨ।

ਭਾਰਤੀ ਟੀਮ 2008 ਤੋਂ ਪਾਕਿਸਤਾਨ ਵਿੱਚ ਨਹੀਂ ਖੇਡੀ

ਪਾਕਿਸਤਾਨ ਦੇ ਅਖਬਾਰ ‘ਦ ਡਾਨ’ ਨੇ ਪੀਸੀਬੀ ਦੇ ਇਕ ਸੂਤਰ ਦੇ ਹਵਾਲੇ ਨਾਲ ਕਿਹਾ- ਜੇਕਰ ਪਾਕਿਸਤਾਨ ਤੋਂ ਮੇਜ਼ਬਾਨੀ ਖੋਹ ਲਈ ਜਾਂਦੀ ਹੈ ਤਾਂ ਉਹ ਟੂਰਨਾਮੈਂਟ ‘ਚ ਖੇਡਣ ਤੋਂ ਇਨਕਾਰ ਕਰ ਸਕਦਾ ਹੈ। ਤਣਾਅਪੂਰਨ ਸਿਆਸੀ ਸਬੰਧਾਂ ਕਾਰਨ ਭਾਰਤੀ ਟੀਮ 2008 ਤੋਂ ਪਾਕਿਸਤਾਨ ਵਿੱਚ ਨਹੀਂ ਖੇਡੀ ਹੈ। ਪਿਛਲੇ ਸਾਲ ਪਾਕਿਸਤਾਨ ਨੂੰ ਏਸ਼ੀਆ ਕੱਪ ਦੀ ਮੇਜ਼ਬਾਨੀ ਦਾ ਅਧਿਕਾਰ ਮਿਲਿਆ ਸੀ। ਭਾਰਤ ਨੇ ਇਸ ਟੂਰਨਾਮੈਂਟ ਦੇ ਆਪਣੇ ਸਾਰੇ ਮੈਚ ਸ਼੍ਰੀਲੰਕਾ ਵਿੱਚ ਖੇਡੇ। ਪਾਕਿਸਤਾਨ ਜਾਣ ਤੋਂ ਇਨਕਾਰ ਕਰਨ ਤੋਂ ਬਾਅਦ ਏਸ਼ੀਅਨ ਕ੍ਰਿਕਟ ਕੌਂਸਲ (ਏ. ਸੀ. ਸੀ.) ਨੇ ਹਾਈਬ੍ਰਿਡ ਮਾਡਲ ‘ਤੇ ਇਸ ਟੂਰਨਾਮੈਂਟ ਦਾ ਆਯੋਜਨ ਕੀਤਾ।

ਭਾਰਤ ਨੇ ਪਾਕਿਸਤਾਨ ਵਿੱਚ ਖੇਡਣ ਤੋਂ ਇਨਕਾਰ ਕੀਤਾ

ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਪਾਕਿਸਤਾਨ ‘ਚ ਚੈਂਪੀਅਨਸ ਟਰਾਫੀ ਖੇਡਣ ਤੋਂ ਇਨਕਾਰ ਕਰ ਦਿੱਤਾ ਹੈ। ਆਈਸੀਸੀ ਨੇ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੂੰ ਅਧਿਕਾਰਤ ਮੇਲ ਰਾਹੀਂ ਇਹ ਜਾਣਕਾਰੀ ਦਿੱਤੀ ਹੈ।

ਪਾਕਿਸਤਾਨ ਨੇ ਹਾਈਬ੍ਰਿਡ ਮਾਡਲ ਤੋਂ ਇਨਕਾਰ ਕਰ ਦਿੱਤਾ

PCB ਪਹਿਲਾਂ ਹੀ ਸਪੱਸ਼ਟ ਕਰ ਚੁੱਕਾ ਹੈ ਕਿ ਉਹ ਹਾਈਬ੍ਰਿਡ ਮਾਡਲ ‘ਚ ਚੈਂਪੀਅਨਸ ਟਰਾਫੀ ਨਹੀਂ ਕਰਵਾਏਗਾ। ਹਾਈਬ੍ਰਿਡ ਮਾਡਲ ਦਾ ਮਤਲਬ ਹੈ ਕਿ ਚੈਂਪੀਅਨਜ਼ ਟਰਾਫੀ ‘ਚ ਭਾਰਤ ਵਿਰੁੱਧ ਮੈਚ ਨਿਰਪੱਖ ਥਾਵਾਂ ‘ਤੇ ਖੇਡੇ ਜਾਣ ਅਤੇ ਬਾਕੀ ਟੂਰਨਾਮੈਂਟ ਪਾਕਿਸਤਾਨ ‘ਚ ਖੇਡੇ ਜਾਣ।

ਅੱਗੇ ਕੀ – ਪਾਕਿਸਤਾਨ ਤੋਂ ਹੋਸਟਿੰਗ ਖੋਹੀ ਜਾ ਸਕਦੀ ਹੈ

ਸੂਤਰਾਂ ਦੇ ਮੁਤਾਬਕ, ਆਈਸੀਸੀ ਟੀਮ ਇੰਡੀਆ ਦੀ ਭਾਗੀਦਾਰੀ ਲਈ ਟੂਰਨਾਮੈਂਟ ਨੂੰ ਕਿਸੇ ਹੋਰ ਦੇਸ਼ ਵਿੱਚ ਸ਼ਿਫਟ ਕਰ ਸਕਦੀ ਹੈ। ਸੂਤਰਾਂ ਮੁਤਾਬਕ ਪਾਕਿਸਤਾਨ ਸਰਕਾਰ ਇਸ ਮੁੱਦੇ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੀ ਹੈ। ਜੇਕਰ ਮੇਜ਼ਬਾਨੀ ਖੋਹ ਲਈ ਜਾਂਦੀ ਹੈ ਤਾਂ ਪਾਕਿਸਤਾਨ ਸਰਕਾਰ ਬੋਰਡ ਨੂੰ ਇਸ ਟੂਰਨਾਮੈਂਟ ਤੋਂ ਹਟਣ ਲਈ ਕਹਿ ਸਕਦੀ ਹੈ।

ਇਹ ਵੀ ਪੜ੍ਹੋ : ਪਿਆਰ ‘ਚ ਪਾਗਲ ਹੋਏ ਦੋ ਵਿਆਹੇ ਪ੍ਰੇਮੀਆਂ ਨੇ ਸਾਰੀਆਂ ਹੱਦਾਂ ਕਰ ਦਿੱਤੀਆਂ ਪਾਰ, ਪੁਲਿਸ ਵੀ ਰਹਿ ਗਈ ਹੈਰਾਨ

ਏਸ਼ੀਆ ਕੱਪ ਪਿਛਲੇ ਸਾਲ ਸਤੰਬਰ ‘ਚ ਖੇਡਿਆ ਗਿਆ ਸੀ। ਪਾਕਿਸਤਾਨ ਨੂੰ ਇਸ ਦੀ ਮੇਜ਼ਬਾਨੀ ਦਾ ਮੌਕਾ ਦਿੱਤਾ ਗਿਆ ਸੀ ਪਰ ਭਾਰਤ ਨੇ ਪਾਕਿਸਤਾਨ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਏਸੀਸੀ ਨੇ ਹਾਈਬ੍ਰਿਡ ਮਾਡਲ ਵਿੱਚ ਇਹ ਟੂਰਨਾਮੈਂਟ ਕਰਵਾਇਆ। ਭਾਰਤ ਦੇ ਸਾਰੇ ਮੈਚ ਸ਼੍ਰੀਲੰਕਾ ਵਿੱਚ ਖੇਡੇ ਗਏ ਅਤੇ ਬਾਕੀ ਦਾ ਟੂਰਨਾਮੈਂਟ ਪਾਕਿਸਤਾਨ ਵਿੱਚ ਹੋਇਆ। ਪਾਕਿਸਤਾਨ ਨੇ ਆਪਣਾ ਮੈਚ ਭਾਰਤ ਖਿਲਾਫ ਸ਼੍ਰੀਲੰਕਾ ਵਿੱਚ ਖੇਡਿਆ।

 

 

 

 

 

 

 

 

LEAVE A REPLY

Please enter your comment!
Please enter your name here