ਕਸ਼ਮੀਰ ‘ਤੇ ਟਰੰਪ ਦੇ ਬਿਆਨ ਤੋਂ ਪਾਕਿਸਤਾਨ ਖੁਸ਼, ਕਹੀ ਆਹ ਗੱਲ

0
39

ਪਾਕਿਸਤਾਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਸ਼ਮੀਰ ‘ਤੇ ਦਿੱਤੇ ਗਏ ਬਿਆਨ ‘ਤੇ ਖੁਸ਼ੀ ਜ਼ਾਹਰ ਕੀਤੀ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਟਵੀਟ ਕੀਤਾ ਕਿ ਦੱਖਣੀ ਏਸ਼ੀਆ ਵਿੱਚ ਸ਼ਾਂਤੀ ਲਈ ਕਸ਼ਮੀਰ ਮੁੱਦੇ ਦਾ ਹੱਲ ਜ਼ਰੂਰੀ ਹੈ। ਉਹ ਇਸ ਬਿਆਨ ਲਈ ਟਰੰਪ ਦੀ ਪ੍ਰਸ਼ੰਸਾ ਕਰਦੇ ਹਨ।

ਮਲੇਰਕੋਟਲਾ ਵਿੱਚ ਦੋ ਪਾਕਿਸਤਾਨੀ ਜਾਸੂਸ ਗ੍ਰਿਫ਼ਤਾਰ, ਭਾਰਤੀ ਫ਼ੌਜੀ ਗਤੀਵਿਧੀਆਂ ਕਰਦੇ ਸਨ ਲੀਕ
ਟਰੰਪ ਨੇ ਐਤਵਾਰ ਸਵੇਰੇ ਕਿਹਾ ਸੀ ਕਿ ਉਹ ਭਾਰਤ ਅਤੇ ਪਾਕਿਸਤਾਨ ਨਾਲ ਹਜ਼ਾਰ ਸਾਲ ਬਾਅਦ ਕਸ਼ਮੀਰ ਮੁੱਦੇ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਨਗੇ।

ਕਸ਼ਮੀਰ ਕੋਈ ਵਿਵਾਦਤ ਮੁੱਦਾ ਨਹੀਂ ਹੈ ਪਰ ਪੂਰਾ ਕਸ਼ਮੀਰ ਭਾਰਤ ਦਾ ਹੈ।

ਪਾਕਿਸਤਾਨੀ ਮੀਡੀਆ ਵੀ ਟਰੰਪ ਦੇ ਬਿਆਨ ਨੂੰ ਪ੍ਰਮੁੱਖਤਾ ਨਾਲ ਕਵਰ ਕਰ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਦੇ ਬਿਆਨ ਨਾਲ ਪਾਕਿਸਤਾਨ ਦੇ ਦਾਅਵੇ ਨੂੰ ਮਜ਼ਬੂਤੀ ਮਿਲੀ ਹੈ। ਦਰਅਸਲ, ਪਾਕਿਸਤਾਨ ਪਿਛਲੇ ਕਈ ਦਹਾਕਿਆਂ ਤੋਂ ਕਸ਼ਮੀਰ ਨੂੰ ਇੱਕ ਵਿਵਾਦਤ ਮੁੱਦਾ ਦੱਸਦਾ ਆ ਰਿਹਾ ਹੈ।

ਇਸ ਮੁੱਦੇ ‘ਤੇ ਭਾਰਤ ਦਾ ਸਟੈਂਡ ਇਹ ਹੈ ਕਿ ਕਸ਼ਮੀਰ ਕੋਈ ਵਿਵਾਦਤ ਮੁੱਦਾ ਨਹੀਂ ਹੈ ਪਰ ਪੂਰਾ ਕਸ਼ਮੀਰ ਭਾਰਤ ਦਾ ਹੈ।

LEAVE A REPLY

Please enter your comment!
Please enter your name here