
ਪਾਕਿਸਤਾਨ ਦੇ ਜੈਕਬਾਬਾਦ ਵਿੱਚ ਰੇਲਵੇ ਟਰੈਕ ਦੇ ਨੇੜੇ ਇੱਕ ਧਮਾਕਾ ਹੋਇਆ, ਜਿਸ ਕਾਰਨ ਕਵੇਟਾ ਤੋਂ ਪੇਸ਼ਾਵਰ ਜਾ ਰਹੀ ਜਾਫਰ ਐਕਸਪ੍ਰੈਸ ਦੇ ਕਈ ਡੱਬੇ ਪਟੜੀ ਤੋਂ ਉਤਰ ਗਏ। ਧਮਾਕੇ ਤੋਂ ਬਾਅਦ, ਪੁਲਿਸ ਨੇ ਇਲਾਕੇ ਨੂੰ ਘੇਰ ਲਿਆ।ਰੇਲਵੇ ਅਧਿਕਾਰੀਆਂ ਅਨੁਸਾਰ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅਧਿਕਾਰੀ ਫਿਲਹਾਲ ਧਮਾਕੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ।
ਗਰਮੀਆਂ ਚ ਤੁਸੀਂ ਵੀ ਰਹਿਣਾ ਚਾਹੁੰਦੇ ਹੋ ਸਿਹਤਮੰਦ ਤਾਂ ਅੱਜ ਹੀ ਖਾਓ ਆਹ ਫ਼ਲ
ਦੱਸ ਦਈਏ ਕਿ ਇਸ ਤੋਂ ਪਹਿਲਾ ਮਾਰਚ 2025 ਵਿੱਚ ਬਲੋਚ ਲਿਬਰੇਸ਼ਨ ਆਰਮੀ ਦੇ ਲੜਾਕਿਆਂ ਨੇ ਇਸ ਟ੍ਰੇਨ ਨੂੰ ਹਾਈਜੈਕ ਕਰ ਲਿਆ ਸੀ। ਨਾਲ ਹੀ ਟ੍ਰੇਨ ਵਿੱਚ ਸਵਾਰ 450 ਲੋਕਾਂ ਨੂੰ ਬੰਧਕ ਬਣਾ ਲਿਆ ਗਿਆ ਸੀ। ਪਾਕਿਸਤਾਨੀ ਫੌਜ ਦੇ ਅਨੁਸਾਰ, ਇਸ ਪੂਰੀ ਟ੍ਰੇਨ ਹਾਈਜੈਕਿੰਗ ਅਤੇ ਬਚਾਅ ਕਾਰਜ ਦੌਰਾਨ ਕੁੱਲ 31 ਲੋਕਾਂ ਦੀ ਮੌਤ ਹੋ ਗਈ ਸੀ। ਜਿਨ੍ਹਾਂ ਵਿੱਚੋਂ 23 ਪਾਕਿਸਤਾਨੀ ਫੌਜ ਦੇ ਜਵਾਨ, 3 ਪਾਕਿਸਤਾਨ ਰੇਲਵੇ ਦੇ ਕਰਮਚਾਰੀ ਅਤੇ 5 ਯਾਤਰੀ ਸਨ। ਅੱਜ ਰੇਲਗੱਡੀ ਅਗਵਾ ਕਰਨ ਦੀ ਘਟਨਾ ਨੂੰ 100 ਦਿਨ ਹੋ ਗਏ ਹਨ।