ਪਦਮਸ਼੍ਰੀ ਅਰਥ ਸ਼ਾਸਤਰੀ ਡਾ. ਬਿਬੇਕ ਦੇਬਰਾਏ ਦਾ ਹੋਇਆ ਦੇਹਾਂਤ
ਅਰਥਸ਼ਾਸਤਰੀ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਆਰਥਿਕ ਸਲਾਹਕਾਰ ਕੌਂਸਲ ਦੇ ਚੇਅਰਮੈਨ ਡਾਕਟਰ ਬਿਬੇਕ ਦੇਬਰਾਏ ਦਾ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ। ਉਹ 69 ਸਾਲਾਂ ਦੇ ਸਨ।
ਇਹ ਵੀ ਪੜ੍ਹੋ- ਮਸ਼ਹੂਰ ਫੈਸ਼ਨ ਡਿਜ਼ਾਈਨਰ ਰੋਹਿਤ ਬੱਲ ਦੀ ਦਿਲ ਦਾ ਦੌਰਾ ਪੈਣ ਕਾਰਣ ਹੋਈ ਮੌਤ
ਏਮਜ਼ ਦਿੱਲੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਹ ਅੰਤੜੀਆਂ ਦੀ ਲਾਗ ਤੋਂ ਪੀੜਤ ਸਨ। ਉਨ੍ਹਾਂ ਨੇ ਸਵੇਰੇ ਕਰੀਬ 7 ਵਜੇ ਆਖਰੀ ਸਾਹ ਲਿਆ। ਪਦਮਸ਼੍ਰੀ ਐਵਾਰਡੀ ਦੇਬਰਾਏ ਨੀਤੀ ਆਯੋਗ ਦੇ ਮੈਂਬਰ ਰਹਿ ਚੁੱਕੇ ਹਨ। ਉਸਨੇ ਨਵੀਂ ਪੀੜ੍ਹੀ ਲਈ ਸਾਰੇ ਪੁਰਾਣਾਂ ਦੇ ਅੰਗਰੇਜ਼ੀ ਵਿੱਚ ਆਸਾਨ ਅਨੁਵਾਦ ਲਿਖੇ।
ਡਾ: ਦੇਬਰਾਏ ਦੀ ਸ਼ੁਰੂਆਤੀ ਸਿੱਖਿਆ ਕੋਲਕਾਤਾ ਦੇ ਨਰਿੰਦਰਪੁਰ ਵਿੱਚ ਰਾਮਕ੍ਰਿਸ਼ਨ ਮਿਸ਼ਨ ਸਕੂਲ ਵਿੱਚ ਹੋਈ। ਇਸ ਤੋਂ ਬਾਅਦ ਉਸਨੇ ਪ੍ਰੈਜ਼ੀਡੈਂਸੀ ਕਾਲਜ, ਕੋਲਕਾਤਾ, ਦਿੱਲੀ ਸਕੂਲ ਆਫ ਇਕਨਾਮਿਕਸ ਅਤੇ ਟ੍ਰਿਨਿਟੀ ਕਾਲਜ, ਕੈਂਬਰਿਜ ਤੋਂ ਆਪਣੀ ਉੱਚ ਸਿੱਖਿਆ ਪੂਰੀ ਕੀਤੀ।