ਪੰਜਾਬ ‘ਚ ਅੱਜ ਤੋਂ ਡਾਕਟਰ ਹੜਤਾਲ ‘ਤੇ, 11 ਵਜੇ ਤੱਕ ਨਹੀਂ ਖੁੱਲ੍ਹੇਗੀ OPD
ਪੰਜਾਬ ‘ਚ ਅੱਜ ਤੋਂ ਡਾਕਟਰ ਹੜਤਾਲ ‘ਤੇ ਜਾ ਰਹੇ ਹਨ | ਸ਼ਨੀਵਾਰ ਦੇਰ ਸ਼ਾਮ ਸਰਕਾਰ ਵੱਲੋਂ ਡਾਕਟਰਾਂ ਨੂੰ ਮਨਾਉਣ ਲਈ ਵਿਸਵਾਸ਼ ਨਾਲ ਭਰਿਆ ਇੱਕ ਪੱਤਰ ਸੌਂਪਿਆਂ ਗਿਆ ਸੀ | ਸਰਕਾਰ ਤੋਂ ਭਰੋਸਾ ਮਿਲਣ ਤੋਂ ਬਾਅਦ ਡਾਕਟਰਾਂ ਨੇ ਸਟ੍ਰਾਇਕ ਵਾਪਸ ਤਾਂ ਨਹੀਂ ਲਈ ਪਰ ਉਹਨਾਂ ਨੇ ਪ੍ਰਦਰਸ਼ਨ ਨੂੰ ਤਿੰਨ ਚਰਨਾਂ ‘ਚ ਵੰਡ ਦਿੱਤਾ ਹੈ | ਜਿਸਦੇ ਚੱਲਦਿਆਂ ਅੱਜ ਤੋਂ ਸਰਕਾਰੀ ਹਸਪਤਾਲਾਂ ‘ਚ ਦੁਪਹਿਰ 11 ਵਜੇ ਤੱਕ OPD ਨਹੀਂ ਚਲੇਗੀ |
9 ਸਤੰਬਰ ਨੂੰ ਹੜਤਾਲ ’ਤੇ ਜਾਣ ਦਾ ਫ਼ੈਸਲਾ ਕੀਤਾ
ਪੰਜਾਬ ਸਿਵਲ ਮੈਡੀਕਲ ਸਰਵਿਸ ਐਸੋਸੀਏਸ਼ਨ ਨੇ ਸਰਕਾਰ ਦੇ ਭਰੋਸੇ ਦੇ ਬਾਅਦ ਵੀ ਪੰਜਾਬ ਦੇ ਡਾਕਟਰਾਂ ਨੇ ਹਰੇਕ ਹਸਪਤਾਲਾਂ ਦੇ ਵਿੱਚ 9 ਸਤੰਬਰ ਨੂੰ ਹੜਤਾਲ ’ਤੇ ਜਾਣ ਦਾ ਫ਼ੈਸਲਾ ਕੀਤਾ ਹੈ | 11 ਸਤੰਬਰ ਨੂੰ ਡਾਕਟਰਾਂ ਤੇ ਸਰਕਾਰ ਵਿਚਕਾਰ ਬੈਠਕ ਵੀ ਹੋਣ ਵਾਲੀ ਹੈ | ਕੈਬਿਨਟ ਸਬ ਕਮੇਟੀ ਦੇ ਨਾਲ ਬੈਠਕ ‘ਚ ਸਾਰੀਆਂ ਮੰਗਾਂ ‘ਤੇ ਵਿਚਾਰ ਕੀਤਾ ਜਾਵੇਗਾ | ਐਸੋਸੀਏਸ਼ਨ ਹਸਪਤਾਲ ‘ਚ ਡਾਕਟਰਾਂ ਅਤੇ ਮੈਡੀਕਲ ਸਟਾਫ਼ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਉਹ ਇਹ ਅੰਦੋਲਨ ਕਰ ਰਹੇ ਹਨ |
ਹੜਤਾਲ ਨੂੰ ਤਿੰਨ ਚਰਨਾਂ ‘ਚ ਵੰਡਿਆ ਗਿਆ
ਦੱਸ ਦਈਏ ਕਿ ਬਠਿੰਡਾ ਵਿੱਚ ਸਰਕਾਰੀ ਡਾਕਟਰਾਂ ਨੇ ਆਪਣੀਆਂ ਮੰਗਾਂ ਸਬੰਧੀ ਮਰੀਜ਼ਾਂ ਨੂੰ ਪਰਚੇ ਵੰਡ ਕੇ ਜਿੱਥੇ ਆਪਣੀਆਂ ਮੰਗਾਂ ਸਬੰਧੀ ਜਾਣੂ ਕਰਵਾਇਆ। ਉੱਥੇ ਹੀ 9 ਸਤੰਬਰ ਤੋਂ ਹੜਤਾਲ ’ਤੇ ਜਾਣ ਸਬੰਧੀ ਵੀ ਜਾਗਰੂਕ ਕੀਤਾ ਤਾਂ ਜੋ ਮਰੀਜ਼ ਪਰੇਸ਼ਾਨ ਜਾਂ ਖੱਜਲ ਖੁਆਰ ਨਾ ਹੋਣ। ਇਸ ਤੋਂ ਇਲਾਵਾ ਡਾਕਟਰਾਂ ਨੇ ਹੜਤਾਲ ਨੂੰ ਤਿੰਨ ਚਰਨਾਂ ‘ਚ ਵੰਡ ਦਿੱਤਾ ਹੈ | ਪਹਿਲਾਂ ਚਰਨ 9 ਤੋਂ 11 ਸਤੰਬਰ ਤੱਕ ਚੱਲੇਗਾ | ਇਸ ਦੌਰਾਨ ਸਵੇਰ 8 ਵਜੇ ਤੋਂ 11 ਵਜੇ ਤੱਕ OPD ਸੇਵਾਵਾਂ ਨਹੀਂ ਚੱਲਣਗੀਆਂ |
ਦੂਜਾ ਚਰਨ 12 ਤੋਂ 15 ਸਤੰਬਰ ਤੱਕ
ਦੂਜਾ ਚਰਨ 12 ਤੋਂ 15 ਸਤੰਬਰ ਤੱਕ ਹੋਵੇਗਾ | ਜਿਸ ‘ਚ OPD ਸੇਵਾਵਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ | ਉੱਥੇ ਹਿ 16 ਸਤੰਬਰ ਤੋਂ ਬਾਅਦ ਤੀਜਾ ਚਰਨ ਹੋਵੇਗਾ | ਇਸ ‘ਚ ਡਾਕਟਰ OPD ਦੇ ਨਾਲ -ਨਾਲ ਮੈਡੀਕੋ ਲੀਗਲ ਕਰਨ ਤੋਂ ਵੀ ਮਨ੍ਹਾ ਕਰ ਦੇਣਗੇ |
ਇਹ ਵੀ ਪੜ੍ਹੋ : ਪੰਜਾਬ ਟ੍ਰੈਫ਼ਿਕ ਪੁਲਿਸ ਹੋਈ ਹਾਈ-ਟੈੱਕ, ਦਫ਼ਤਰਾਂ ਦੇ ਨਹੀਂ ਲਾਉਣੇ ਪੈਣਗੇ ਵਾਰ ਵਾਰ ਚੱਕਰ
ਹੜਤਾਲ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਇੱਕ ਪੱਤਰ ਜਾਰੀ ਕੀਤਾ
ਡਾਕਟਰਾਂ ਦੀ ਹੜਤਾਲ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਇੱਕ ਪੱਤਰ ਜਾਰੀ ਕੀਤਾ ਹੈ। ਜਿਸ ਵਿੱਚ ਡਾਕਟਰਾਂ ਦੀ ਸੁਰੱਖਿਆ ਸਬੰਧੀ ਕਮੇਟੀਆਂ ਬਣਾਉਣ ਦੇ ਆਦੇਸ਼ ਦਿੱਤੇ ਗਏ ਹਨ। ਪੰਜਾਬ ਦੇ ਸਿਹਤ ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਹਸਪਤਾਲਾਂ ਵਿੱਚ ਸੁਰੱਖਿਆ ਅਤੇ ਹਿੰਸਕ ਘਟਨਾਵਾਂ ਨੂੰ ਰੋਕਣ ਸਬੰਧੀ ਕਮੇਟੀ ਬਣਾਈ ਜਾਵੇਗੀ। ਪੰਜਾਬ ਦੇ ਸਿਹਤ ਮੰਤਰੀ ਨੇ ਪੰਜਾਬ ਦੇ ਸਾਰੇ ਸਿਵਲ ਸਰਜਨਾਂ ਨੂੰ ਡੀਸੀ ਦੀ ਅਗਵਾਈ ਹੇਠ ਇੱਕ ਕਮੇਟੀ ਬਣਾਉਣ ਲਈ ਕਿਹਾ ਹੈ। ਜਿਸ ਦਾ ਨਾਮ ਜ਼ਿਲ੍ਹਾ ਸਿਹਤ ਬੋਰਡ ਹੋਵੇਗਾ।