ਪਾਕਿ ਸਰਹੱਦ ਨਾਲ ਲੱਗਦੇ ਖੇਤਾਂ ‘ਚੋਂ 1 ਡਰੋਨ ਬਰਾਮਦ
ਗੁਰਦਾਸਪੁਰ ‘ਚ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਖੇਤਾਂ ‘ਚੋਂ ਇਕ ਡਰੋਨ ਬਰਾਮਦ ਹੋਇਆ ਹੈ। ਜਿਸ ਨੂੰ ਪੁਲਿਸ ਨੇ ਜ਼ਬਤ ਕਰ ਲਿਆ ਹੈ। ਜਦੋਂ ਮਜ਼ਦੂਰ ਖੇਤਾਂ ‘ਚ ਕਣਕ ਦੀ ਫ਼ਸਲ ‘ਤੇ ਸਪਰੇਅ ਕਰ ਰਹੇ ਸੀ ਤਾਂ ਉਨ੍ਹਾਂ ਨੇ ਖੇਤਾਂ ‘ਚ ਇਕ ਸ਼ੱਕੀ ਵਸਤੂ ਦੇਖੀ | ਇਹ ਘਟਨਾ ਦੇਰ ਰਾਤ ਡੇਰਾ ਬਾਬਾ ਨਾਨਕ ਦੇ ਨਾਲ ਲੱਗਦੇ ਪਿੰਡ ਮਹਿਲ ਨੰਗਲ ਵਿਖੇ ਵਾਪਰੀ। ਜਿੱਥੇ ਗੁਰਦੁਆਰਾ ਬਾਬਾ ਸ਼੍ਰੀ ਚੰਦ ਬਾਠ ਸਾਹਿਬ ਦੀ ਖਰੀਦੀ ਗਈ ਜ਼ਮੀਨ ਵਿੱਚ ਡਰੋਨ ਪਿਆ ਪਾਇਆ ਗਿਆ।
ਹਰਿਆਣਾ ਪੁਲਿਸ ਨੇ ਛੱਡੇ ਅੱਥਰੂ ਗੈਸ ਦੇ ਗੋਲੇ, 4 ਕਿਸਾਨ ਜ਼ਖਮੀ
ਸਾਬਕਾ ਸਰਪੰਚ ਬਲਦੇਵ ਸਿੰਘ ਵਾਸੀ ਤਪਲਾ ਅਤੇ ਏਜੰਟ ਲਖਬੀਰ ਸਿੰਘ ਵਾਸੀ ਪਿੰਡ ਸਮਰਾਏ ਨੇ ਇਹ ਜ਼ਮੀਨ ਠੇਕੇ ’ਤੇ ਲੈ ਕੇ ਕਣਕ ਦੀ ਖੇਤੀ ਕਰ ਰਹੇ ਹਨ।ਕਣਕ ਦੀ ਫ਼ਸਲ ‘ਤੇ ਸਪਰੇਅ ਕਰਦੇ ਸਮੇਂ ਮਜ਼ਦੂਰਾਂ ਨੇ ਖੇਤ ‘ਚ ਇੱਕ ਸ਼ੱਕੀ ਵਸਤੂ ਦੇਖੀ। ਜਿਸ ਤੋਂ ਬਾਅਦ ਉਨ੍ਹਾਂ ਠੇਕੇਦਾਰਾਂ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਪੁਲਿਸ ਅਤੇ ਬੀਐਸਐਫ ਦੀ 113 ਬਟਾਲੀਅਨ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਅਤੇ ਡਰੋਨ ਨੂੰ ਕਬਜ਼ੇ ‘ਚ ਲੈ ਲਿਆ।