ਦੇਸ਼ ਦੀ ਵੰਡ ਦੇ ਯਾਦਗਾਰੀ ਦਿਵਸ ਮੌਕੇ PM ਮੋਦੀ ਨੇ ਪੀੜਤਾਂ ਨੂੰ ਕੀਤਾ ਯਾਦ || Latest Update

0
117
On the commemoration day of the partition of the country, PM Modi remembered the victims

ਦੇਸ਼ ਦੀ ਵੰਡ ਦੇ ਯਾਦਗਾਰੀ ਦਿਵਸ ਮੌਕੇ PM ਮੋਦੀ ਨੇ ਪੀੜਤਾਂ ਨੂੰ ਕੀਤਾ ਯਾਦ

ਸਾਰਾ ਭਾਰਤ ਅੱਜ ਦੇਸ਼ ਦੀ ਵੰਡ ਦਾ ਯਾਦਗਾਰੀ ਦਿਵਸ ਮਨਾ ਰਿਹਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿੱਚ ਏਕਤਾ ਤੇ ਭਾਈਚਾਰੇ ਦੇ ਬੰਧਨ ਦੀ ਰਾਖੀ ਦੇ ਲਈ ਸਰਕਾਰ ਦੀ ਜ਼ਿੰਮੇਵਾਰੀ ਨੂੰ ਦੁਹਰਾਇਆ। ਪ੍ਰਧਾਨ ਮੰਤਰੀ ਮੋਦੀ ਸਣੇ ਭਾਰਤੀ ਜਨਤਾ ਪਾਰਟੀ ਦੇ ਕਈ ਨੇਤਾਵਾਂ ਨੇ ਇਸ ਦੁਖਦ ਦਿਨ ‘ਤੇ ਵੰਡ ਨਾਲ ਪ੍ਰਭਾਵਿਤ ਲੋਕਾਂ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਦਿੱਤੀ। ਐਕਸ ‘ਤੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਅਣਗਿਣਤ ਲੋਕਾਂਨੂੰ ਯਾਦ ਕੀਤਾ ਜੋ ਵੰਡ ਨਾਲ ਪ੍ਰਭਾਵਿਤ ਹੋਏ।

ਹੌਸਲੇ ਨੂੰ ਸ਼ਰਧਾਂਜਲੀ ਦੇਣ ਦਿਨ

ਪੀਐੱਮ ਮੋਦੀ ਨੇ ਦੇਸ਼ ਦੀ ਵੰਡ ਦੇ ਯਾਦਗਾਰੀ ਦਿਵਸ ‘ਤੇ ਪੀੜਤਾਂ ਨੂੰ ਯਾਦ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਦੇ ਹੌਸਲੇ ਨੂੰ ਸ਼ਰਧਾਂਜਲੀ ਦੇਣ ਦਾ ਵੀ ਦਿਨ ਹੈ। ਵੰਡ ਤੋਂ ਪ੍ਰਭਾਵਿਤ ਬਹੁਤ ਸਾਰੇ ਲੋਕਾਂ ਨੇ ਆਪਣੇ ਜੀਵਨ ਨੂੰ ਮੁੜ ਤੋਂ ਸ਼ੁਰੂ ਕੀਤਾ ਤੇ ਬਹੁਤ ਸਫਲਤਾ ਹਾਸਿਲ ਕੀਤੀ। ਅੱਜ ਅਸੀਂ ਆਪਣੇ ਦੇਸ਼ ਵਿੱਚ ਏਕਤਾ ਤੇ ਭਾਈਚਾਰੇ ਦੇ ਬੰਧਨਾਂ ਦੀ ਹਮੇਸ਼ਾ ਰਾਖੀ ਕਰਨ ਦੀ ਆਪਣੀ ਵਚਨਬੱਧਤਾ ਨੂੰ ਵੀ ਦੁਹਰਾਉਂਦੇ ਹਨ।

ਅਮਿਤ ਸ਼ਾਹ ਨੇ ਐਕਸ ‘ਤੇ ਲਿਖਿਆ

ਇਸ ਮੌਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਐਕਸ ‘ਤੇ ਉਨ੍ਹਾਂ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਜਿਨ੍ਹਾਂ ਨੇ ਸਾਡੇ ਇਤਿਹਾਸ ਦੀ ਸਭ ਤੋਂ ਮੰਦਭਾਗੀ ਘਟਨਾ ਦੇ ਦੌਰਾਨ ਬਹੁਤ ਦਰਦ ਝੇਲਿਆ। ਗ੍ਰਹਿ ਮੰਤਰੀ ਨੇ ਕਿਹਾ ਕਿ ਓਹੀ ਦੇਸ਼ ਜੋ ਆਪਣੇ ਇਤਿਹਾਸ ਨੂੰ ਯਾਦ ਰੱਖਦਾ ਹੈ ਆਪਣਾ ਭਵਿੱਖ ਬਣਾ ਸਕਦਾ ਹੈ ਤੇ ਇੱਕ ਸ਼ਕਤੀਸ਼ਾਲੀ ਇਕਾਈ ਦੇ ਰੂਪ ਵਿੱਚ ਉਭਰ ਸਕਦਾ ਹੈ। ਇਸ ਦਿਨ ਨੂੰ ਮਨਾਉਣਾ ਪੀਐੱਮ ਨਰਿੰਦਰ ਮੋਦੀ ਜੀ ਦੀ ਅਗਵਾਈ ਵਿੱਚ ਰਾਸ਼ਟਰ ਨਿਰਮਾਣ ਦੀ ਪ੍ਰਕਿਰਿਆ ਵਿੱਚ ਇੱਕ ਜ਼ਰੂਰੀ ਅਭਿਆਸ ਹੈ।

ਇਹ ਵੀ ਪੜ੍ਹੋ : ਆਪ ਪਾਰਟੀ ਜਲਦ ਸ਼ੁਰੂ ਕਰੇਗੀ ‘ਤੁਹਾਡਾ MLA ਤੁਹਾਡੇ ਦੁਆਰ’ ਪ੍ਰੋਗਰਾਮ: MP ਮੀਤ ਹੇਅਰ

ਵੰਡ ਦੇ ਦਰਦ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ

ਧਿਆਨਯੋਗ ਹੈ ਕਿ ਇਸ ਤੋਂ ਪਹਿਲਾਂ 2021 ਵਿੱਚ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਸੀ ਕਿ ਵੰਡ ਦੌਰਾਨ ਆਪਣੀ ਜਾਨ ਗਵਾਉਣ ਵਾਲਿਆਂ ਦੀ ਯਾਦ ਵਿੱਚ ਹਰ ਸਾਲ 14 ਅਗਸਤ ਨੂੰ ਦੇਸ਼ ਦੀ ਵੰਡ ਦੇ ਯਾਦਗਾਰੀ ਦਿਵਸ ਦੇ ਰੂਪ ਵਿੱਚ ਮਨਾਇਆ ਜਾਵੇਗਾ। ਪੀਐੱਮ ਮੋਦੀ ਨੇ 2021 ਵਿੱਚ ਕਿਹਾ ਸੀ ਕਿ ਵੰਡ ਦੇ ਦਰਦ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਜਿਸ ਤੋਂ ਬੜਾ ਉਨ੍ਹਾਂ ਕਿਹਾ ਸੀ ਕਿ ਲੋਕਾਂ ਦੇ ਸੰਘਰਸ਼ ਤੇ ਬਲੀਦਾਨ ਦੀ ਯਾਦ ਵਿੱਚ 14 ਅਗਸਤ ਨੂੰ ਵੰਡ ਦਾ ਯਾਦਗਾਰੀ ਦਿਵਸ ਮਨਾਇਆ ਜਾਵੇਗਾ।

 

 

 

 

 

 

 

 

 

 

 

 

 

LEAVE A REPLY

Please enter your comment!
Please enter your name here