ਨਵੀਂ ਦਿੱਲੀ, 16 ਫਰਵਰੀ 2026 : ਲੋਕ ਸਭਾ ਸਪੀਕਰ (Lok Sabha Speaker) ਓਮ ਬਿਰਲਾ 17 ਫਰਵਰੀ ਨੂੰ ਬੰਗਲਾਦੇਸ਼ ‘ਚ ਪ੍ਰਧਾਨ ਮੰਤਰੀ ਅਹੁਦੇ ਲਈ ਤਾਰਿਕ ਰਹਿਮਾਨ ਦੇ ਸਹੁੰ ਚੁੱਕ ਸਮਾਰੋਹ ‘ਚ ਭਾਰਤ ਦੀ ਪ੍ਰਤੀਨਿਧਤਾ ਕਰਨਗੇ ।
ਕੀ ਆਖਿਆ ਮੰਤਰਾਲਾ ਨੇ
ਪਤਾ ਲੱਗਾ ਹੈ ਕਿ ਬੰਗਲਾਦੇਸ਼ (Bangladesh) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਢਾਕਾ ‘ਚ ਹੋਣ ਵਾਲੇ ਸਹੁੰ ਚੁੱਕ ਸਮਾਰੋਹ (Oath-taking ceremony) ‘ਚ ਸੱਦਾ ਦਿੱਤਾ ਸੀ । ਮੰਤਰਾਲਾ ਨੇ ਇਕ ਬਿਆਨ ‘ਚ ਕਿਹਾ ਕਿ ਇਸ ਮਹੱਤਵਪੂਰਨ ਸਮਾਰੋਹ `ਚ ਲੋਕ ਸਭਾ ਸਪੀਕਰ ਦਾ ਸ਼ਾਮਲ ਹੋਣਾ ਭਾਰਤ ਅਤੇ ਬੰਗਲਾਦੇਸ਼ ਦੇ ਲੋਕਾਂ ਵਿਚਾਲੇ ਡੂੰਘੀ ਮਿੱਤਰਤਾ ਨੂੰ ਦਰਸਾਉਂਦਾ ਹੈ ਅਤੇ ਦੇਸ਼ਾਂ ਦੀਆਂ ਲੋਕਤੰਤਰਿਕ ਕਦਰਾਂ-ਕੀਮਤਾਂ ਪ੍ਰਤੀ ਭਾਰਤ ਦੇ ਦ੍ਰਿੜ ਸੰਕਲਪ ਦੀ ਪੁਸ਼ਟੀ ਕਰਦਾ ਹੈ ।
ਕਦੋਂ ਚੁੱਕ ਸਕਦੇ ਹਨ ਸੰਸਦ ਮੈਂਬਰ ਸਹੂੰ
ਬੰਗਲਾਦੇਸ਼ ਦੇ ਮੁੱਖ ਚੋਣ ਕਮਿਸ਼ਨਰ (ਸੀ. ਈ. ਸੀ.) ਏ. ਐੱਮ. ਐੱਮ. ਨਾਸਿਰ ਉੱਦੀਨ ਸਵੇਰੇ 10 ਵਜੇ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਨੂੰ ਸਹੁੰ ਚੁਕਾ ਸਕਦੇ ਹਨ, ਜਦਕਿ ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਸ਼ਾਮ 4 ਵਜੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ. ਐੱਨ. ਪੀ.) ਦੇ ਪ੍ਰਧਾਨ ਤਾਰਿਕ ਰਹਿਮਾਨ ਦੇ ਨਵੇਂ ਮੰਤਰੀ ਮੰਡਲ ਨੂੰ ਸਹੁੰ ਚੁਕਾਉਣਗੇ । ਚੋਣ ਕਮਿਸ਼ਨ (Election Commission) ਅਨੁਸਾਰ ਬੀ. ਐੱਨ. ਪੀ. ਨੇ 297 ‘ਚੋਂ 209 ਸੀਟਾਂ ਜਿੱਤੀਆਂ, ਜਦਕਿ ਸੱਜੇ-ਪੱਖੀ ਜਮਾਤ-ਏ-ਇਸਲਾਮੀ ਨੂੰ 68 ਸੀਟਾਂ `ਤੇ ਜਿੱਤ ਹਾਸਲ ਹੋਈ। ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਪਾਰਟੀ ਅਵਾਮੀ ਲੀਗ ਦੇ ਚੋਣ ਲੜਨ ‘ਤੇ ਪਾਬੰਦੀ ਲਾ ਦਿੱਤੀ ਗਈ ਸੀ ।
Read More : ਕਾਂਗਰਸ ਨੇ ਕੀਤਾ ਲੋਕ ਸਭਾ ਸਪੀਕਰ ਬਿਰਲਾ ਖਿ਼ਲਾਫ਼ ਬੇਭਰੋਸਗੀ ਮਤਾ ਪੇਸ਼









