ਓਲੰਪਿਕ ਤਗਮਾ ਜੇਤੂ ਮਨੂ ਨੂੰ ਮਿਲ ਸਕਦਾ ਹੈ ਖੇਡ ਰਤਨ || Latest News

0
12

ਓਲੰਪਿਕ ਤਗਮਾ ਜੇਤੂ ਮਨੂ ਨੂੰ ਮਿਲ ਸਕਦਾ ਹੈ ਖੇਡ ਰਤਨ

ਪੈਰਿਸ ਓਲੰਪਿਕ ‘ਚ 2 ਕਾਂਸੀ ਦੇ ਤਗਮੇ ਜਿੱਤਣ ਵਾਲੀ ਨਿਸ਼ਾਨੇਬਾਜ਼ ਮਨੂ ਭਾਕਰ ਨੂੰ ਸਰਕਾਰ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ ਦੇ ਸਕਦੀ ਹੈ। ਮਨੂ ਭਾਕਰ ਦਾ ਨਾਂ ਖੇਡ ਪੁਰਸਕਾਰਾਂ ਲਈ ਸ਼ਾਰਟਲਿਸਟ ਕੀਤੇ ਗਏ ਖਿਡਾਰੀਆਂ ‘ਚ ਨਹੀਂ ਸੀ।

ਪੰਜਾਬ ‘ਚ 27 ਦਸੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ

ਖਬਰਾਂ ਮੁਤਾਬਕ ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ (ਐੱਨ.ਆਰ.ਏ.ਆਈ.) ਨੇ ਖੇਡ ਰਤਨ ਲਈ ਮਨੂ ਭਾਕਰ ਦਾ ਨਾਂ ਨਹੀਂ ਭੇਜਿਆ ਸੀ ਪਰ ਇਸ ‘ਤੇ ਵਿਵਾਦ ਤੋਂ ਬਾਅਦ ਹੁਣ ਐਸੋਸੀਏਸ਼ਨ ਨੇ ਖੁਦ ਹੀ ਨਾਮਜ਼ਦਗੀ ਲਈ ਖੇਡ ਮੰਤਰਾਲੇ ਕੋਲ ਪਹੁੰਚ ਕੀਤੀ ਹੈ। ਖੇਡ ਮੰਤਰਾਲਾ ਖੁਦ ਹੁਣ ਮਨੂ ਦੀ ਨਾਮਜ਼ਦਗੀ ਦੀ ਤਿਆਰੀ ਕਰ ਰਿਹਾ ਹੈ।

ਮੰਤਰਾਲੇ ਕੋਲ 2 ਨਾਂ ਭੇਜਣ ਦਾ ਅਧਿਕਾਰ

ਮੰਤਰਾਲਾ ਧਾਰਾ 5.1 ਅਤੇ 5.2 ਦੇ ਤਹਿਤ ਮਨੂ ਨੂੰ ਨਾਮਜ਼ਦ ਕਰ ਸਕਦਾ ਹੈ। ਨਿਯਮਾਂ ‘ਚ ਕਿਹਾ ਗਿਆ ਹੈ ਕਿ ਜੇਕਰ ਖਿਡਾਰੀ ਖੇਲ ਰਤਨ ਲਈ ਦਿੱਤੇ ਦਿਸ਼ਾ-ਨਿਰਦੇਸ਼ਾਂ ਨੂੰ ਪੂਰਾ ਕਰਦਾ ਹੈ ਤਾਂ ਉਹ ਖੁਦ ਪੁਰਸਕਾਰ ਲਈ ਆਪਣਾ ਨਾਂ ਭੇਜ ਸਕਦਾ ਹੈ। ਇਸ ਤੋਂ ਇਲਾਵਾ ਮੰਤਰਾਲੇ ਕੋਲ ਅਜਿਹੇ 2 ਨਾਂ ਭੇਜਣ ਦਾ ਅਧਿਕਾਰ ਵੀ ਹੈ।

LEAVE A REPLY

Please enter your comment!
Please enter your name here