ਦਿੱਲੀ ‘ਚ ਵਧਦੇ ਪ੍ਰਦੂਸ਼ਣ ਕਾਰਨ 25 ਫਰਵਰੀ ਤੱਕ ਬਦਲਿਆ ਦਫਤਰਾਂ ਦਾ ਸਮਾਂ
ਸਰਦੀਆਂ ਦੇ ਮਹੀਨਿਆਂ ਦੌਰਾਨ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਦੇ ਗੰਭੀਰ ਪੱਧਰ ਅਤੇ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ (GRAP) ਦੇ ਤਹਿਤ ਚੁੱਕੇ ਗਏ ਕਦਮਾਂ ਦੇ ਮੱਦੇਨਜ਼ਰ, LG VK ਸਕਸੈਨਾ ਨੇ ਦਫਤਰਾਂ ਦਾ ਸਮਾਂ ਬਦਲ ਦਿੱਤਾ ਹੈ। LG ਨੇ ਦਿੱਲੀ ਸਰਕਾਰ ਅਤੇ ਦਿੱਲੀ ਨਗਰ ਨਿਗਮ ਦੇ ਅਧੀਨ ਸਾਰੇ ਦਫ਼ਤਰਾਂ ਵਿੱਚ 28 ਫਰਵਰੀ 2025 ਤੱਕ ਦਫ਼ਤਰਾਂ ਵਿੱਚ ਕੰਮ ਦੇ ਸਮੇਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ।
ਨਵਾਂ ਬਦਲਿਆ ਸਮਾਂ
ਦਿੱਲੀ ਨਗਰ ਨਿਗਮ ਦਫ਼ਤਰ: ਸਵੇਰੇ 8:30 ਵਜੇ ਤੋਂ ਸ਼ਾਮ 5:00 ਵਜੇ ਤੱਕ।
ਦਿੱਲੀ ਸਰਕਾਰੀ ਦਫ਼ਤਰ: ਸਵੇਰੇ 10:00 ਵਜੇ ਤੋਂ ਸ਼ਾਮ 6:30 ਵਜੇ ਤੱਕ।
ਇਹ ਵੀ ਪੜ੍ਹੋ : ਜਲਦੀ ਤੋਂ ਜਲਦੀ ਝੋਨਾ ਚੁੱਕਵਾ ਕੇ ਮੰਡੀਆਂ ਨੂੰ ਕਰਵਾਇਆ ਜਾਵੇ ਖਾਲੀ : ਡੀਸੀ
ਧਿਆਨਯੋਗ ਹੈ ਕਿ ਇਹ ਪ੍ਰਦੂਸ਼ਣ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪੰਜਾਬ ਵਿੱਚ ਵੀ 12ਵੀਂ ਜਮਾਤ ਤੱਕ ਸਕੂਲ ਬੰਦ ਕਰ ਦਿੱਤੇ ਗਏ ਹਨ ਅਤੇ ਬੱਚਿਆਂ ਲਈ ਆਨਲਾਇਨ ਪੜ੍ਹਾਈ ਦਾ ਇੰਤਜ਼ਾਮ ਕਰ ਦਿੱਤਾ ਗਿਆ ਹੈ |