ਹੁਣ ਤੁਸੀਂ ‘ਮੁਫ਼ਤ’ ‘ਚ ਵੇਖ ਸਕੋਗੇ ਪੂਰਾ ਟੀ20 ਵਿਸ਼ਵ ਕੱਪ || Latest News || Today News

0
49
Now you will be able to watch the entire T20 World Cup in 'free'

ਹੁਣ ਤੁਸੀਂ ‘ਮੁਫ਼ਤ’ ‘ਚ ਵੇਖ ਸਕੋਗੇ ਪੂਰਾ ਟੀ20 ਵਿਸ਼ਵ ਕੱਪ || Latest News || Today News

1 ਜੂਨ ਤੋਂ ਆਈਸੀਸੀ ਟੀ-20 ਵਿਸ਼ਵ ਕੱਪ ਦਾ 9ਵਾਂ ਐਡੀਸ਼ਨ ਸ਼ੁਰੂ ਹੋਵੇਗਾ। ਇਸ ਟੂਰਨਾਮੈਂਟ ਦੇ ਮੈਚ ਵੈਸਟਇੰਡੀਜ਼ ਅਤੇ ਅਮਰੀਕਾ ਵਿੱਚ ਖੇਡੇ ਜਾਣੇ ਹਨ | ਪਹਿਲੀ ਵਾਰ ਇਸ ਟੂਰਨਾਮੈਂਟ ਵਿੱਚ 20 ਟੀਮਾਂ ਹਿੱਸਾ ਲੈਣ ਜਾ ਰਹੀਆਂ ਹਨ | ਭਾਰਤੀ ਟੀਮ ਰੋਹਿਤ ਸ਼ਰਮਾ ਦੀ ਕਪਤਾਨੀ ਵਿੱਚ ਮੈਦਾਨ ਵਿੱਚ ਉਤਰੇਗੀ। 17 ਸਾਲਾਂ ਤੋਂ ਇੰਡੀਆ ਦੀ ਟੀਮ ਇਸ ਟੀ-20 (T-20) ਵਿਸ਼ਵ ਕੱਪ ਟਰਾਫੀ ਦੀ ਉਡੀਕ ਵਿੱਚ ਹੈ।

ਡਿਜ਼ਨੀ ਪਲੱਸ ਹੌਟਸਟਾਰ ਨੇ ਕੀਤੀ ਘੋਸ਼ਣਾ

ਕ੍ਰਿਕਟ ਨੂੰ ਪਸੰਦ ਕਰਨ ਵਾਲੇ ਹੁਣ ਇਸ ਮੈਗਾ ਟੂਰਨਾਮੈਂਟ ਨੂੰ ਮੁਫ਼ਤ ਵਿੱਚ ਦੇਖ ਸਕਦੇ ਹਨ | ਇਸ ਲਈ ਕੋਈ ਪੈਸੇ ਖਰਚਣ ਦੀ ਲੋੜ ਨਹੀਂ ਹੈ | ਦਰਅਸਲ , ਡਿਜ਼ਨੀ ਪਲੱਸ ਹੌਟਸਟਾਰ ਨੇ ਘੋਸ਼ਣਾ ਕੀਤੀ ਹੈ ਕਿ ਉਹ ਆਪਣੀ ਐਪ (app) ‘ਤੇ ਟੀ-20 ਵਿਸ਼ਵ ਕੱਪ ਦੇ ਮੈਚ ਮੁਫਤ ਦਿਖਾਏਗਾ। ਮੋਬਾਈਲ ਉਪਭੋਗਤਾ ਆਪਣੇ ਮੋਬਾਈਲ ਵਿੱਚ ਇਸ ਐਪ ਨੂੰ ਮੁਫ਼ਤ ਵਿੱਚ ਡਾਊਨਲੋਡ ਕਰਕੇ ਵਿਸ਼ਵ ਕੱਪ ਦਾ ਲਾਈਵ ਆਨੰਦ ਲੈ ਸਕਦੇ ਹਨ।

ਤੁਸੀ ਸਿਰਫ਼ ਮੋਬਾਈਲ ‘ਤੇ ਹੀ ਇਸਨੂੰ ਮੁਫ਼ਤ ਵਿੱਚ ਦੇਖ ਸਕਦੇ ਹੋ ਜੇਕਰ ਤੁਸੀਂ ਇਸਨੂੰ ਲੈਪਟਾਪ ਜਾਂ ਟੀਵੀ ਵਰਗੇ ਕਿਸੇ ਹੋਰ ਡਿਵਾਈਸ ‘ਤੇ ਦੇਖਣਾ ਚਾਹੁੰਦੇ ਹੋ, ਤਾਂ ਤੁਹਾਨੂੰ ਇਸਦੇ ਲਈ ਪੈਸੇ ਖਰਚਣੇ ਪੈਣਗੇ। ਭਾਰਤੀ ਟੀਮ ਨੂੰ ਗਰੁੱਪ ਏ ਵਿੱਚ ਰੱਖਿਆ ਗਿਆ ਹੈ ਜਿਸ ਵਿੱਚ ਆਇਰਲੈਂਡ, ਮੇਜ਼ਬਾਨ ਅਮਰੀਕਾ, ਪਾਕਿਸਤਾਨ ਅਤੇ ਕੈਨੇਡਾ ਦੀਆਂ ਟੀਮਾਂ ਸ਼ਾਮਲ ਹਨ। ਦੱਸ ਦਈਏ ਕਿ 5 ਜੂਨ ਨੂੰ ਟੀਮ ਇੰਡੀਆ ਦਾ ਪਹਿਲਾ ਮੈਚ ਆਇਰਲੈਂਡ ਨਾਲ ਹੈ। ਦੂਜੇ ਮੈਚ ਵਿੱਚ ਰੋਹਿਤ ਐਂਡ ਕੰਪਨੀ ਦਾ ਸਾਹਮਣਾ ਪਾਕਿਸਤਾਨ ਨਾਲ ਹੋਵੇਗਾ।

ਇਸੇ ਦੇ ਨਾਲ ਤੀਜੇ ਗਰੁੱਪ ਮੈਚ ਵਿੱਚ ਭਾਰਤ ਦਾ ਸਾਹਮਣਾ ਮੇਜ਼ਬਾਨ ਅਮਰੀਕਾ ਨਾਲ ਹੋਵੇਗਾ। ਧਿਆਨਯੋਗ ਹੈ ਕਿ ਟੀਮ ਇੰਡੀਆ ਨੇ ਟੀ-20 ਵਿਸ਼ਵ ਕੱਪ ਦੇ ਇਤਿਹਾਸ ‘ਚ 7 ਵਾਰ ਪਾਕਿਸਤਾਨ ਦਾ ਸਾਹਮਣਾ ਕੀਤਾ ਹੈ, ਜਿੱਥੇ ਉਸ ਨੂੰ ਸਿਰਫ ਇਕ ਵਾਰ ਹਾਰ ਮਿਲੀ ਹੈ। ਭਾਰਤ ਨੇ 2007 ਵਿੱਚ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿੱਚ ਟੀ-20 ਟਰਾਫੀ ਜਿੱਤੀ ਸੀ।

ਇਹ ਵੀ ਪੜ੍ਹੋ :ਬਾਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਦੇ ਮਾਮਾ-ਮਾਮੀ ਦੀ ਹੋਰਡਿੰਗ ਹਾਦਸੇ ‘ਚ ਹੋਈ ਮੌ.ਤ , 3 ਦਿਨ ਬਾਅਦ ਮਿਲੀਆਂ ਲਾਸ਼ਾਂ

T-20 ਵਿਸ਼ਵ ਕੱਪ 2024 ਵਿੱਚ ਭਾਰਤ ਦਾ ਸਮਾਂ-ਸਾਰਣੀ

ਭਾਰਤ ਬਨਾਮ ਆਇਰਲੈਂਡ- 05 ਜੂਨ, ਨਿਊਯਾਰਕ

ਭਾਰਤ ਬਨਾਮ ਪਾਕਿਸਤਾਨ- 09 ਜੂਨ, ਨਿਊਯਾਰਕ

ਭਾਰਤ ਬਨਾਮ ਅਮਰੀਕਾ- 12 ਜੂਨ, ਨਿਊਯਾਰਕ

ਭਾਰਤ ਬਨਾਮ ਕੈਨੇਡਾ- 15 ਜੂਨ, ਫਲੋਰੀਡਾ

 

LEAVE A REPLY

Please enter your comment!
Please enter your name here