ਹੁਣ ਆਟੋ ਰਿਕਸ਼ਾ ਡਰਾਈਵਰਾਂ ਲਈ ਵੀ ਵਰਦੀ ਪਾੳੇੁਣਾ ਹੋਵੇਗਾ ਲਾਜ਼ਮੀ || Latest News ||

0
226
Auto-rickshaw drivers wait for customers along a road during the ongoing COVID-19 lockdown, in East Delhi on Wednesday. Tribune photo: Manas Ranjan Bhui

ਹੁਣ ਆਟੋ ਰਿਕਸ਼ਾ ਡਰਾਈਵਰਾਂ ਲਈ ਵੀ ਵਰਦੀ ਪਾੳੇੁਣਾ ਹੋਵੇਗਾ ਲਾਜ਼ਮੀ

ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ (ਟਰੈਫਿਕ), ਪੰਜਾਬ ਅਤੇ ਸਟੇਟ ਟਰਾਂਸਪੋਰਟ ਕਮਿਸ਼ਨਰ, ਪੰਜਾਬ, ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਪੰਜਾਬ ਵਿਚ ਆਟੋ ਰਿਕਸ਼ਾ/ ਇਲੈਕਟਰੋਨਿਕ (ਈ) ਰਿਕਸ਼ਾ ਚ ਸਫ਼ਰ ਕਰਦੇ ਯਾਤਰੀਆਂ ਦੀ ਸੁੱਰਖਿਆ ਨੂੰ ਮੁੱਖ ਰੱਖਦੇ ਹੋਏ ਇਨ੍ਹਾਂ ਰਿਕਸ਼ਿਆਂ ਦੇ ਚਾਲਕਾਂ ਲਈ ਇਹ ਲਾਜ਼ਮੀ ਕੀਤਾ ਗਿਆ ਹੈ ਕਿ ਉਹ ਗ੍ਰੇ ਰੰਗ ਦੀ ਵਰਦੀ ਪਾ ਕੇ ਹੀ ਗੱਡੀ ਚਲਾਉਣ ਅਤੇ ਵਰਦੀ ਉਪਰ ਉਸ ਦੇ ਨਾਮ ਦੀ ਪਲੇਟ ਅਤੇ ਉਨ੍ਹਾਂ ਦੇ ਡਰਾਇੰਵਿੰਗ ਲਾਇੰਸਸ ਦਾ ਨੰਬਰ ਲਿਖਿਆ ਹੋਵੇ।

ਇਹ ਵੀ ਪੜ੍ਹੋ ਬਨਵਾਰੀ ਲਾਲ ਪੁਰੋਹਿਤ ਦੇ ਸੁਰੱਖਿਆ ਕਰਮੀਆਂ ਦੀ ਗੱਡੀ ਹਾਦਸਾਗ੍ਰਸਤ, 3 ਜਵਾਨ ਜ਼ਖਮੀ || Today News

ਉਨ੍ਹਾਂ ਕਿਹਾ ਕਿ ਇਸ ਕਰਾਇਮ ਦਰ ਨੂੰ ਰੋਕਣ ਲਈ ਟਰੈਫਿਕ ਐਜੂਕੇਸ਼ਨ ਸੈਲ ਵਿਚ ਤੈਨਾਤ ਕਰਮਚਾਰੀਆਂ ਰਾਹੀਂ ਆਟੋ ਰਿਕਸ਼ਾ ਅਤੇ ਹੋਰ ਵਹੀਕਲਾਂ ਦੇ ਡਰਾਇਵਰਾਂ ਜੋ ਸਵਾਰੀਆਂ ਢੋਂਦੇ ਹਨ, ਨੂੰ ਜਾਗਰੂਕ ਕੀਤਾ ਜਾਵੇ ਕਿ ਉਹ ਗ੍ਰੇਅ ਰੰਗ ਦੀ ਵਰਦੀ ਪਾ ਕੇ ਹੀ ਗੱਡੀ ਚਲਾਉਣ ਅਤੇ ਵਰਦੀ ਉਪਰ ਉਸ ਦੇ ਨਾਮ ਦੀ ਪਲੇਟ ਅਤੇ ਉਨ੍ਹਾਂ ਦੇ ਡਰਾਇੰਵਿੰਗ ਲਾਇੰਸਸ ਦਾ ਨੰਬਰ ਲਿਖਿਆ ਹੋਵੇ। ਅਜਿਹਾ ਨਾ ਕਰਨ ਦੀ ਸੂਰਤ ਵਿਚ ਉਨ੍ਹਾਂ ਖਿਲਾਫ ਮੋਟਰ ਵਹੀਕਲ ਐਕਟ 1988 ਤਹਿਤ ਬਣਾਏ ਗਏ ਰੂਲਜ ਮੁਤਾਬਿਕ ਬਣਦੀ ਕਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here