Diljit Dosanjh-AP Dhillon ਦੇ ਕਲੇਸ਼ ‘ਚ ਹੁਣ Badshah ਦੀ ਐਂਟਰੀ || Entertainment news

0
8
Now Badshah's entry in Diljit Dosanjh-AP Dhillon clash

Diljit Dosanjh-AP Dhillon ਦੇ ਕਲੇਸ਼ ‘ਚ ਹੁਣ Badshah ਦੀ ਐਂਟਰੀ

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅਤੇ ਏਪੀ ਢਿੱਲੋਂ ਕਾਫ਼ੀ ਸੁਰਖੀਆਂ ਦੇ ਵਿੱਚ ਚੱਲ ਰਹੇ ਹਨ | ਸੋਸ਼ਲ ਮੀਡੀਆ ‘ਤੇ ਉਹਨਾਂ ਦਾ ਇਹ ਵਿਵਾਦ ਵੱਧਦਾ ਹੀ ਜਾ ਰਿਹਾ ਹੈ | ਇਹ ਵਿਵਾਦ ਉਸ ਸਮੇਂ ਹੋਰ ਵਧ ਗਿਆ ਜਦੋਂ ਢਿੱਲੋਂ ਨੇ ਆਪਣੇ ਆਖਰੀ ਸੰਗੀਤ ਸਮਾਰੋਹ ਵਿੱਚ ਦਾਅਵਾ ਕੀਤਾ ਕਿ ਦੁਸਾਂਝ ਨੇ ਉਸ ਨੂੰ ਬਲਾਕ ਕੀਤਾ ਸੀ। ਫਿਰ ਦਿਲਜੀਤ ਨੇ ਕਿਹਾ ਕਿ ਉਸ ਨੇ ਕਦੇ ਢਿੱਲੋਂ ਨੂੰ ਬਲਾਕ ਨਹੀਂ ਕੀਤਾ। ਇਸ ਸਭ ਦੇ ਵਿਚਕਾਰ ਹੁਣ ਰੈਪਰ ਬਾਦਸ਼ਾਹ ਨੇ ਵੀ ਇੱਕ ਪੋਸਟ ਸ਼ੇਅਰ ਕੀਤੀ ਹੈ।

ਰੈਪਰ ਬਾਦਸ਼ਾਹ ਨੇ ਇੱਕ ਪੋਸਟ ਕੀਤੀ ਸ਼ੇਅਰ

ਏਪੀ ਢਿੱਲੋਂ ਅਤੇ ਦਿਲਜੀਤ ਦੋਸਾਂਝ ਵਿਚਾਲੇ ਟਕਰਾਅ ਦੀਆਂ ਖਬਰਾਂ ਨੇ ਇੰਟਰਨੈੱਟ ‘ਤੇ ਸਨਸਨੀ ਮਚਾ ਦਿੱਤੀ ਹੈ। ਉਨ੍ਹਾਂ ਦੇ ਵਿਵਾਦ ਦੇ ਵਿਚਕਾਰ, ਗਾਇਕ ਅਤੇ ਰੈਪਰ ਬਾਦਸ਼ਾਹ ਨੇ ਵੀ ਇੱਕ ਪੋਸਟ ਸ਼ੇਅਰ ਕੀਤੀ, ਜਿਸ ਵਿੱਚ ਉਨ੍ਹਾਂ ਲਿਖਿਆ, ‘ਕਿਰਪਾ ਕਰਕੇ ਉਹੀ ਗਲਤੀਆਂ ਨਾ ਕਰੋ ਜੋ ਅਸੀਂ ਕੀਤੀਆਂ ਹਨ। ਸੰਸਾਰ ਸਾਡਾ ਹੈ। ਜਿਵੇਂ ਕਿ ਕਹਿੰਦੇ ਹਨ…ਜੇ ਤੁਸੀਂ ਤੇਜ਼ੀ ਨਾਲ ਜਾਣਾ ਚਾਹੁੰਦੇ ਹੋ, ਤਾਂ ਇਕੱਲੇ ਜਾਓ, ਪਰ ਜੇ ਤੁਸੀਂ ਦੂਰ ਜਾਣਾ ਚਾਹੁੰਦੇ ਹੋ, ਤਾਂ ਇਕੱਠੇ ਚੱਲੋ। ਅਸੀਂ ਇਕਜੁੱਟ ਹਾਂ।

ਦਰਅਸਲ, ਸਭ ਤੋਂ ਪਹਿਲਾਂ ਦਿਲਜੀਤ ਦੋਸਾਂਝ ਨੇ ਆਪਣੇ ਕੰਸਰਟ ਵਿੱਚ ਦਰਸ਼ਕਾਂ ਨੂੰ ਕਿਹਾ ਸੀ, ‘ਮੇਰੇ ਦੋ ਭਰਾਵਾਂ ਨੇ ਟੂਰ ਸ਼ੁਰੂ ਕੀਤਾ ਹੈ, ਉਨ੍ਹਾਂ ਨੂੰ ਸ਼ੁੱਭਕਾਮਨਾਵਾਂ। ਇਹ ਸੁਤੰਤਰ ਸੰਗੀਤ ਦੇ ਸਮੇਂ ਦੀ ਸ਼ੁਰੂਆਤ ਹੈ। ਇਸ ਤੋਂ ਬਾਅਦ ਏਪੀ ਢਿੱਲੋਂ, ਦਿਲਜੀਤ ਨੇ ਆਪਣੇ ਚੰਡੀਗੜ੍ਹ ਕੰਸਰਟ ਵਿੱਚ ਕਿਹਾ, ‘ਮੈਂ ਦਿਲਜੀਤ ਭਾਈ ਨੂੰ ਇੱਕ ਗੱਲ ਦੱਸਣਾ ਚਾਹੁੰਦਾ ਹਾਂ ਕਿ ਉਨ੍ਹਾਂ ਦੇ ਦੋ ਭਰਾਵਾਂ ਨੇ ਟੂਰ ਸਟਾਰਟ ਕੀਤੇ ਹਨ, ਤਾਂ ਪਹਿਲਾਂ ਮੈਨੂੰ ਇੰਸਟਾਗ੍ਰਾਮ ਤੋਂ ਅਨਬਲੌਕ ਤਾਂ ਕਰੋ।’

ਮੈਂ ਤੁਹਾਨੂੰ ਕਦੇ ਵੀ ਨਹੀਂ ਕੀਤਾ ਅਨਬਲੌਕ

ਫਿਰ ਕੀ, ਦਿਲਜੀਤ ਨੇ ਤੁਰੰਤ ਇਸ ਦਾ ਜਵਾਬ ਦਿੱਤਾ ਅਤੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਲਿਖਿਆ, ‘ਮੈਂ ਤੁਹਾਨੂੰ ਕਦੇ ਵੀ ਅਨਬਲੌਕ ਨਹੀਂ ਕੀਤਾ, ਕਿਉਂਕਿ ਮੈਂ ਤੁਹਾਨੂੰ ਕਦੇ ਬਲਾਕ ਹੀ ਨਹੀਂ ਕੀਤਾ। ਮੇਰੀਆਂ ਸਮੱਸਿਆਵਾਂ ਸਰਕਾਰਾਂ ਨਾਲ ਹੋ ਸਕਦੀਆਂ ਹਨ, ਪਰ ਕਲਾਕਾਰਾਂ ਨਾਲ ਕਦੇ ਨਹੀਂ।

ਫਿਲਹਾਲ ਦਿਲਜੀਤ ਗੁਹਾਟੀ ‘ਚ ਆਪਣੇ ਦਿਲ-ਲੁਮਿਨਾਟੀ ਇੰਡੀਆ ਟੂਰ ਦਾ ਆਖਰੀ ਕੰਸਰਟ ਕਰਨ ਜਾ ਰਹੇ ਹਨ, ਜੋ 29 ਦਸੰਬਰ ਨੂੰ ਹੋਵੇਗਾ। ਏਪੀ ਢਿੱਲੋਂ ਆਪਣੇ ਦਿ ਬਰਾਊਨਪ੍ਰਿੰਟ ਟੂਰ ਲਈ ਸੁਰਖੀਆਂ ਵਿੱਚ ਸਨ।

 

LEAVE A REPLY

Please enter your comment!
Please enter your name here