ਇਮਰਾਨ ਖਾਨ ਦੀ ਭੈਣ ਖਿਲਾਫ ਗੈਰ-ਜ਼ਮਾਨਤੀ ਗ੍ਰਿਫਤਾਰੀ ਵਾਰੰਟ ਜਾਰੀ

0
34
Alima Khan

ਇਸਲਾਮਾਬਾਦ, 4 ਫਰਵਰੀ 2026 : ਪਾਕਿਸਤਾਨ ਦੀ ਅੱਤਵਾਦ ਵਿਰੋਧੀ ਅਦਾਲਤ (Anti-terrorism court) ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਭੈਣ ਅਲੀਮਾ ਖਾਨ ਖਿਲਾਫ 2024 ਦੇ ਵਿਰੋਧ-ਪ੍ਰਦਰਸ਼ਨਾਂ ਨਾਲ ਸਬੰਧਤ ਇਕ ਮਾਮਲੇ ਵਿਚ ਗੈਰ-ਜ਼ਮਾਨਤੀ ਗ੍ਰਿਫਤਾਰੀ ਵਾਰੰਟ (Non-bailable arrest warrant) ਜਾਰੀ ਕੀਤੇ ਹਨ ।

ਕਿਊਂ ਜਾਰੀ ਕੀਤੇ ਗਏ ਹਨ ਵਾਰੰਟ

`ਐਕਸਪ੍ਰੈੱਸ ਟ੍ਰਿਬਿਊਨ`ਅਖ਼ਬਾਰ ਅਨੁਸਾਰ ਰਾਵਲਪਿੰਡੀ ਦੀ ਅੱਤਵਾਦ ਵਿਰੋਧੀ ਅਦਾਲਤ (ਏ. ਟੀ. ਸੀ.) ਨੇ ਅਲੀਮਾ ਖਾਨ (Aleema Khan) ਖਿਲਾਫ ਨਵੰਬਰ 2024 ਵਿਚ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਦੇ ਵਿਰੋਧ-ਪ੍ਰਦਰਸ਼ਨ ਨਾਲ ਜੁੜੇ ਮਾਮਲੇ ਵਿਚ ਪੇਸ਼ ਨਾ ਹੋਣ ਕਾਰਨ ਇਹ ਵਾਰੰਟ ਜਾਰੀ ਕੀਤੇ । ਇਸ ਮਾਮਲੇ ਵਿਚ ਸਰਕਾਰ ਖਿਲਾਫ ਪ੍ਰਦਰਸ਼ਨ, ਨਾਅਰੇਬਾਜ਼ੀ, ਭੰਨ-ਤੋੜ ਕਰਨ ਅਤੇ ਪੱਥਰਬਾਜ਼ੀ ਕਰਨ ਦੇ ਦੋਸ਼ ਸ਼ਾਮਲ ਹਨ ।

ਹੋਰ ਕਿਸ ਕਿਸ ਖਿਲਾਫ਼ ਜਾਰੀ ਕੀਤੇ ਹਨ ਵਾਰੰਟ

ਅਲੀਮਾ ਤੋਂ ਇਲਾਵਾ ਏ. ਟੀ. ਸੀ. ਨੇ ਉਨ੍ਹਾਂ ਦੇ 2 ਜ਼ਮਾਨਤੀਆਂ ਖਿਲਾਫ ਵੀ ਗੈਰ-ਜ਼ਮਾਨਤੀ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਹਨ । ਅਦਾਲਤ ਨੇ ਅਲੀਮਾ ਦੀ ਪੇਸ਼ੀ ਤੋਂ ਛੋਟ ਮੰਗਣ ਵਾਲੀ ਅਰਜ਼ੀ ਨੂੰ ਖਾਰਜ ਕਰਦੇ ਹੋਏ ਹੁਕਮ ਦਿੱਤਾ ਕਿ ਉਨ੍ਹਾਂ ਨੂੰ ਗ੍ਰਿਫਤਾਰ ਕਰ ਕੇ ਅਦਾਲਤ ਵਿਚ ਮੇਲ ਕੀਤਾ ਜਾਵੇ ।

Read More : ਅਦਾਲਤ ਨੇ ਕੀਤੇ ਲੁਧਿਆਣਾ ਪੁਲਸ ਕਮਿਸ਼ਨਰ ਦੇ ਜ਼ਮਾਨਤੀ ਵਾਰੰਟ ਜਾਰੀ

LEAVE A REPLY

Please enter your comment!
Please enter your name here