ਨਿਤੀਸ ਕੁਮਾਰ ਨੇ ਕੀਤਾ ਰਾਜ ਸਭਾ ਲਈ ਨਾਮਜ਼ਦਗੀ ਪੱਤਰ ਦਾਖਲ

0
23
Nomination

ਪਟਨਾ, 5 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਬਿਹਾਰ (Bihar) ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵਲੋਂ ਅੱਜ ਰਾਜ ਸਭਾ ਉਮੀਦਵਾਰ ਲਈ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਗਿਆ ਹੈ ।

ਹੋਰ ਕਿਸ ਕਿਸ ਨੇ ਕੀਤਾ ਨਾਮਜ਼ਦਗੀ ਪੱਤਰ ਦਾਖਲ

ਮਿਲੀ ਜਾਣਕਾਰੀ ਅਨੁਸਾਰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ (Chief Minister Nitish Kumar) ਜੋ ਵੀਰਵਾਰ ਨੂੰ ਵਿਧਾਨ ਸਭਾ ਪਹੁੰਚੇ ਅਤੇ ਰਾਜ ਸਭਾ ਉਮੀਦਵਾਰ ਲਈ ਆਪਣਾ ਨਾਮਜ਼ਦਗੀ ਪੱਤਰ ਦਾਖਲ (Nomination letter filed) ਕੀਤਾ ਦੇ ਮੌਕੇ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ, ਰਾਮਨਾਥ ਠਾਕੁਰ, ਉਪੇਂਦਰ ਕੁਸ਼ਵਾਹਾ ਅਤੇ ਸਿਵੇਸ਼ ਕੁਮਾਰ ਨੇ ਵੀ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ । ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਸਨ ।

ਕੀ ਆਖਿਆ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ

ਇਸ ਮੌਕੇ ਮੌਜੂਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਉਨ੍ਹਾਂ ਦਾ ਕਾਰਜਕਾਲ ਬਿਹਾਰ ਦੇ ਇਤਿਹਾਸ ਵਿੱਚ ਸੁਨਹਿਰੀ ਪੰਨੇ ਵਜੋਂ ਲਿਖਿਆ ਜਾਵੇਗਾ ਅਤੇ ਉਨ੍ਹਾਂ ਨੇ ਬਿਹਾਰ ਦੇ ਵਿਕਾਸ ਦੇ ਸਾਰੇ ਪਹਿਲੂਆਂ ਨੂੰ ਤੇਜ਼ ਕਰਨ ਲਈ ਕੰਮ ਕੀਤਾ । ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਬਿਹਾਰ ਨੂੰ ਜੰਗਲ ਰਾਜ ਤੋਂ ਮੁਕਤ ਕਰਨ ਲਈ ਕੰਮ ਕੀਤਾ । ਉਨ੍ਹਾਂ ਨੇ ਨਾ ਸਿਰਫ਼ ਬਿਹਾਰ ਦੀਆਂ ਸੜਕਾਂ ਨੂੰ ਪਿੰਡਾਂ ਨਾਲ ਜੋੜਿਆ ਸਗੋਂ ਉਨ੍ਹਾਂ ਦੀ ਹਾਲਤ ਵੀ ਸੁਧਾਰੀ ।

ਅਮਿਤ ਸ਼ਾਹ ਨੇ ਕੀਤਾ ਰਾਜ ਸਭਾ ਵਿਚ ਨਿਤੀਸ਼ ਤੇ ਨਿਤੀਨ ਦਾ ਸਵਾਗਤ

ਇੰਨੇ ਲੰਬੇ ਕਾਰਜਕਾਲ ਵਿੱਚ ਵਿਧਾਇਕ, ਸੰਸਦ ਮੈਂਬਰ, ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਰਹਿੰਦੇ ਹੋਏ, ਉਨ੍ਹਾਂ ਦੇ ਕੁੜਤੇ ‘ਤੇ ਕਦੇ ਦਾਗ ਨਹੀਂ ਲੱਗਾ । ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਬਿਨਾਂ ਇੰਨਾ ਲੰਮਾ ਰਾਜਨੀਤਿਕ ਸਫ਼ਰ ਬਹੁਤ ਘੱਟ ਲੋਕਾਂ ਨੇ ਕੀਤਾ ਹੈ, ਜਿੰਨਾ ਨਿਤੀਸ਼ ਕੁਮਾਰ (Nitish Kumar) ਨੇ ਕੀਤਾ ਹੈ । ਮੁੱਖ ਮੰਤਰੀ ਵਜੋਂ ਉਨ੍ਹਾਂ ਦੇ ਕਾਰਜਕਾਲ ਨੂੰ ਬਿਹਾਰ ਦੇ ਲੋਕ ਯਾਦ ਰੱਖਣਗੇ ਅਤੇ ਸਤਿਕਾਰ ਦੇਣਗੇ ।  ਮੈਂ ਇੱਕ ਵਾਰ ਫਿਰ ਨਿਤਿਨ ਨਵੀਨ ਅਤੇ ਨਿਤੀਸ਼ ਕੁਮਾਰ ਦਾ ਰਾਜ ਸਭਾ ਵਿੱਚ ਸਵਾਗਤ ਕਰਦਾ ਹਾਂ ।

Read More : ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰਨ ਵਾਲੇ ਨਿਤੀਸ਼ ਜਾਣਗੇ ਰਾਜ ਸਭਾ

LEAVE A REPLY

Please enter your comment!
Please enter your name here