ਟੋਲ ਨੂੰ ਲੈ ਕੇ ਨਿਤਿਨ ਗਡਕਰੀ ਨੇ ਲਿਆ ਵੱਡਾ ਫੈਸਲਾ , ਮੌਜੂਦਾ ਟੋਲ ਸਿਸਟਮ ਕੀਤਾ ਖਤਮ || News Update

0
52
Nitin Gadkari took a big decision regarding the toll, the existing toll system was abolished

ਟੋਲ ਨੂੰ ਲੈ ਕੇ ਨਿਤਿਨ ਗਡਕਰੀ ਨੇ ਲਿਆ ਵੱਡਾ ਫੈਸਲਾ , ਮੌਜੂਦਾ ਟੋਲ ਸਿਸਟਮ ਕੀਤਾ ਖਤਮ

ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਵੱਡਾ ਫੈਸਲਾ ਲੈ ਲਿਆ ਹੈ ਜਿਸਦੇ ਤਹਿਤ ਮੌਜੂਦਾ ਟੋਲ ਸਿਸਟਮ ਨੂੰ ਖਤਮ ਕਰ ਦਿੱਤਾ ਗਿਆ ਹੈ। ਨਾਲ ਹੀ ਉਹਨਾਂ ਨੇ ਸੈਟੇਲਾਈਟ ਟੋਲ ਕਲੈਕਸ਼ਨ ਸਿਸਟਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ | ਉਨ੍ਹਾਂ ਨੇ ਅੱਜ ਕਿਹਾ ਕਿ ਸਰਕਾਰ ਟੋਲ ਖ਼ਤਮ ਕਰ ਰਹੀ ਹੈ ਅਤੇ ਜਲਦੀ ਹੀ ਸੈਟੇਲਾਈਟ ਆਧਾਰਿਤ ਟੋਲ ਵਸੂਲੀ ਪ੍ਰਣਾਲੀ ਸ਼ੁਰੂ ਕੀਤੀ ਜਾਵੇਗੀ।

ਬੈਂਕ ਖਾਤੇ ਵਿੱਚੋਂ ਕੱਟੇ ਜਾਣਗੇ ਪੈਸੇ

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਨਿਤਿਨ ਗਡਕਰੀ ਨੇ ਕਿਹਾ, “ਹੁਣ ਅਸੀਂ ਟੋਲ ਨੂੰ ਖਤਮ ਕਰ ਰਹੇ ਹਾਂ ਅਤੇ ਸੈਟੇਲਾਈਟ ਆਧਾਰਿਤ ਟੋਲ ਕਲੈਕਸ਼ਨ ਸਿਸਟਮ ਹੋਵੇਗਾ। ਤੁਹਾਡੇ ਬੈਂਕ ਖਾਤੇ ਵਿੱਚੋਂ ਪੈਸੇ ਕੱਟੇ ਜਾਣਗੇ ਅਤੇ ਤੁਸੀਂ ਜਿੰਨੀ ਦੂਰੀ ਤੈਅ ਕਰੋਗੇ ਉਸਦੇ ਹਿਸਾਬ ਨਾਲ ਫੀਸ ਵਸੂਲੀ ਜਾਵੇਗੀ। ਇਸ ਨਾਲ ਸਮਾਂ ਬਚੇਗਾ ਅਤੇ ਪੈਸੇ ਦੀ ਬਚਤ ਹੋਵੇਗੀ, ਪਹਿਲਾਂ ਮੁੰਬਈ ਤੋਂ ਪੁਣੇ ਜਾਣ ‘ਚ 9 ਘੰਟੇ ਲੱਗਦੇ ਸਨ, ਹੁਣ ਇਹ ਘਟ ਕੇ 2 ਘੰਟੇ ਰਹਿ ਗਿਆ ਹੈ।

ਇਹ ਵੀ ਪੜ੍ਹੋ : ਸੋਸ਼ਲ ਮੀਡੀਆ ‘ਤੇ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ Influencer ਨੇ ਮੰਨੀ ਆਪਣੀ ਗ਼ਲਤੀ

ਟੋਲ ਪਲਾਜ਼ਿਆਂ ‘ਤੇ ਔਸਤ ਉਡੀਕ ਸਮੇਂ ‘ਚ ਕਾਫ਼ੀ ਕਮੀ ਆਈ

ਦੱਸ ਦਈਏ ਕਿ ਇਸ ਤੋਂ ਪਹਿਲਾਂ ਦਸੰਬਰ ਵਿੱਚ, ਨਿਤਿਨ ਗਡਕਰੀ ਨੇ ਘੋਸ਼ਣਾ ਕੀਤੀ ਸੀ ਕਿ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨਐਚਏਆਈ) ਦਾ ਟਾਰਗੇਟ ਮਾਰਚ 2024 ਤੱਕ ਇਸ ਨਵੀਂ ਪ੍ਰਣਾਲੀ ਨੂੰ ਲਾਗੂ ਕਰਨਾ ਹੈ। ਟੋਲ ਪਲਾਜ਼ਾ ਤੇ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਉਣ ਅਤੇ ਵੇਟਿੰਗ ਟਾਈਮ ਨੂੰ ਘਟਾਉਣ ਦੇ ਯਤਨਾਂ ਬਾਰੇ ਵਰਲਡ ਬੈਂਕ ਨੂੰ ਸੂਚਿਤ ਕੀਤਾ ਗਿਆ ਹੈ। FASTag ਦੀ ਸ਼ੁਰੂਆਤ ਦੇ ਨਾਲ ਟੋਲ ਪਲਾਜ਼ਿਆਂ ‘ਤੇ ਔਸਤ ਉਡੀਕ ਸਮੇਂ ‘ਚ ਕਾਫ਼ੀ ਕਮੀ ਆਈ ਹੈ।

 

 

 

 

 

 

 

 

 

 

 

 

 

 

 

LEAVE A REPLY

Please enter your comment!
Please enter your name here