ਨਿਰਮਲ ਭੰਗੂ ਦੀ ਧੀ ਬਰਿੰਦਰ ਕੌਰ ਨੇ ਕੀਤਾ ਵੱਡਾ ਐਲਾਨ,ਪਰਲਜ਼ ਗਰੁੱਪ ‘ਚ ਫਸੇ ਲੋਕਾਂ ਦਾ ਇੱਕ-ਇੱਕ ਪੈਸਾ ਹੋਵੇਗਾ ਵਾਪਸ
ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਭੰਗੂ ਦੀ ਮੌਤ ਤੋਂ ਬਾਅਦ ਉਸ ਦੀ ਧੀ ਬਰਿੰਦਰ ਕੌਰ ਨੇ ਵੱਡਾ ਐਲਾਨ ਕੀਤਾ। ਉਸ ਦੀ ਧੀ ਨੇ ਕਿਹਾ ਕਿ ਉਹ ਕੱਲੇ-ਕੱਲੇ ਨਿਵੇਸ਼ਕਾਂ ਦੇ ਪੈਸੇ ਮੋੜਨ ‘ਚ ਪੂਰਾ ਸਾਥ ਦੇਵਾਂਗੀ। ਮੈਂ ਓਨੀ ਦੇਰ ਅਰਾਮ ਨਾਲ ਨਹੀਂ ਰਹਾਂਗੀ ਜਦੋਂ ਤੱਕ ਮੇਰੇ ਪਿਤਾ ਦਾ ਸੁਪਨਾ ਪੂਰਾ ਨਾ ਹੋ ਜਾਵੇ। ਬਰਿੰਦਰ ਕੌਰ ਨੇ ਇਕ ਇਸ਼ਤਿਆਰ ਰਾਹੀਂ ਇਸ ਦੀ ਜਾਣਕਾਰੀ ਦਿਤੀ। ਉਸ ਨੇ ਕਿਹਾ ਕਿ ਬਹੁਤ ਹੀ ਡੂੰਘੇ ਦੁੱਖ ਅਤੇ ਗ਼ਮ ਨਾਲ ਅਸੀਂ ਆਪ ਜੀ ਨੂੰ ਸਾਡੇ ਪਿਤਾ ਸ. ਨਿਰਮਲ ਸਿੰਘ ਭੰਗੂ ਦੇ ਅਕਾਲ ਚਲਾਣੇ ਦੀ ਸੂਚਨਾ ਮਿਲੀ ਹੋਵੇਗੀ। ਮੇਰੇ ਪਿਤਾ ਨਿਰਮਲ ਸਿੰਘ ਭੰਗੂ ਪਰਲਜ਼ ਗਰੁੱਪ ਦੇ ਹਰੇਕ ਨਿਵੇਸ਼ਕ ਨੂੰ ਪੈਸੇ ਵਾਪਸ ਕਰਨ ਦੇ ਇਕੋ-ਇਕ, ਅਟੱਲ ਸੁਪਨੇ ਪ੍ਰਤੀ ਪ੍ਰਤੀਬੱਧ ਸਨ।
ਆਪਣਾ ਪੂਰਾ ਸਹਿਯੋਗ ਅਤੇ ਮੁਕੰਮਲ ਸਮਰਥਨ ਦੇਵਾਂਗੀ…
ਪਰਲਜ਼ ਗਰੁੱਪ ਪਰਿਵਾਰ ਦੀ ਤਰਫ਼ੋਂ ਅਤੇ ਆਪਣੇ ਪਿਆਰੇ ਪਿਤਾ ਦੇ ਮਾਣ-ਸਤਿਕਾਰ ਵਿਚ, ਮੈਂ ਇਸ ਦੁਆਰਾ ਤੁਹਾਨੂੰ ਯਕੀਨ ਦਿਵਾਉਂਦੀ ਹਾਂ ਕਿ ਮੈਂ ਪਰਲਜ਼ ਗਰੁੱਪ ਦੇ ਹਰੇਕ ਨਿਵੇਸ਼ਕ ਨੂੰ ਪੈਸੇ ਵਾਪਸ ਕਰਨ ਸੰਬੰਧੀ ਨਿਆਇਕ ਅਤੇ ਅਰਧ-ਨਿਆਂਇਕ ਅਥਾਰਟੀਜ਼ ਨੂੰ ਆਪਣਾ ਪੂਰਾ ਸਹਿਯੋਗ ਅਤੇ ਮੁਕੰਮਲ ਸਮਰਥਨ ਦੇਵਾਂਗੀ।
ਤੁਹਾਡੇ ਅਧਿਕਾਰਾਂ ਦੀ ਸੁਰੱਖਿਆ ਲਈ ਕੋਈ ਕਸਰ ਨਹੀਂ ਛੱਡਾਂਗੀ…
ਮੈਂ ਓਨੀ ਦੇਰ ਤੱਕ ਚੈਨ ਨਾਲ ਨਹੀਂ ਬੈਠਾਂਗੀ ਜਿੰਨੀ ਦੇਰ ਮੇਰੇ ਪਿਤਾ ਜੀ ਦਾ ਸੁਪਨਾ-ਜਿਸ ਸੁਪਨੇ ਲਈ ਉਹ ਜਿਉਂਦੇ ਸਨ ਅਤੇ ਜਿਸ ਲਈ ਪ੍ਰਾਣ ਤਿਆਗੇ-ਸਾਕਾਰ ਨਹੀਂ ਹੋ ਜਾਂਦਾ। ਪੀਏਸੀਐਲ ਲਿਮਟਿਡ ਅਤੇ ਪੀਜੀਐਫ ਲਿਮਟਿਡ ਦੇ ਹਰੇਕ ਨਿਵੇਸ਼ਕ ਨੂੰ ਮੈਂ ਮੁੜ ਯਕੀਨ ਦਿਵਾਉਂਦੀ ਹਾਂ ਕਿ ਮੈਂ ਤੁਹਾਡੇ ਅਧਿਕਾਰਾਂ ਦੀ ਸੁਰੱਖਿਆ ਲਈ ਕੋਈ ਕਸਰ ਨਹੀਂ ਛੱਡਾਂਗੀ ਅਤੇ ਮੈਂ ਓਨੀ ਦੇਰ ਤੱਕ ਇਸ ਕੰਮ ਵਿਚ ਹਮੇਸ਼ਾ ਲੱਗੀ ਰਹਾਂਗੀ, ਜਿੰਨੀ ਦੇਰ ਤੱਕ ਤੁਹਾਨੂੰ ਸਭ ਨੂੰ ਪੈਸੇ ਵਾਪਸ ਨਹੀਂ ਹੋ ਜਾਂਦੇ।
ਇਹ ਵੀ ਪੜ੍ਹੋ : ICC ਦੇ ਨਵੇਂ ਚੇਅਰਮੈਨ ਬਣੇ ਜੈ ਸ਼ਾਹ , ਜਾਣੋ ਕਦੋਂ ਸੰਭਾਲਣਗੇ ਆਪਣਾ ਅਹੁਦਾ
45,000 ਕਰੋੜ ਰੁਪਏ ਦੇ ਘਪਲੇ ਦਾ ਮਾਸਟਰਮਾਈਂਡ ਸੀ ਨਿਰਮਲ ਭੰਗੂ
ਮੈਂ ਆਪਣੇ ਪਿਤਾ ਦੀ ਨੇਕ ਆਤਮਾ ਦੀ ਸਦੀਵੀ ਸ਼ਾਂਤੀ ਲਈ ਤੁਹਾਡੀਆਂ ਦਿਲੀ ਪ੍ਰਾਰਥਨਾਵਾਂ ਅਤੇ ਆਸ਼ੀਰਵਾਦ ਦੀ ਮੰਗ ਕਰਦੀ ਹਾਂ। ਉਨਾਂ ਦੀ ਗ਼ੈਰ ਮੌਜੂਦਗੀ ਨਾਲ ਅਜਿਹਾ ਘਾਟਾ ਪਿਆ ਹੈ ਜੋ ਕਦੇ ਪੂਰਾ ਨਹੀਂ ਹੋ ਸਕਦਾ, ਲੇਕਿਨ ਤੁਹਾਡਾ ਸਮਰਥਨ ਸਾਨੂੰ ਨਾ ਸਹਿਣਯੋਗ ਸਦਮੇ ਨੂੰ ਸਹਿਣ ਦਾ ਬਲ ਬਖਸ਼ੇਗਾ। ਆਓ ਅਸੀਂ ਇਸ ਅਧੂਰੇ ਕੰਮ ਨੂੰ ਇਕੱਠੇ ਹੋ ਕੇ ਪੂਰਾ ਕਰੀਏ | ਦੱਸ ਦੇਈਏ ਕਿ ਨਿਰਮਲ ਭੰਗੂ 45,000 ਕਰੋੜ ਰੁਪਏ ਦੇ ਘਪਲੇ ਦਾ ਮਾਸਟਰਮਾਈਂਡ ਸੀ।