ਲੰਡਨ, 27 ਮਾਰਚ 2026 : ਵਿਦੇਸ਼ੀ ਮੁਲਕ ਬ੍ਰਿਟੇਨ ਦੀ ਹਾਈਕੋਰਟ (Britain High Court) ਵਲੋਂ ਇਕ ਭਾਰਤੀ ਕਾਰੋਬਾਰੀ ਦੀ ਹਵਾਲਗੀ ਵਾਲੀ ਪਟੀਸ਼ਨ ‘ਤੇ ਇਕ ਅਹਿਮ ਫ਼ੈਸਲਾ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕੀ ਫ਼ੈਸਲਾ ਲਿਆ ਹੈ ਬ੍ਰਿਟੇਨ ਦੀ ਅਦਾਲਤ ਨੇ
ਮਿਲੀ ਜਾਣਕਾਰੀ ਮੁਤਾਬਕ ਵਿਦੇਸ਼ੀ ਮੁਲਕ ਬ੍ਰਿਟੇਨ ਦੀ ਹਾਈ ਕੋਰਟ ਨੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ (Nirav Modi) ਨੂੰ ਇਕ ਵੱਡਾ ਝਟਕਾ ਦਿੰਦੇ ਹੋਏ ਭਾਰਤ ਵਿਚ ਉਸ ਦੀ ਹਵਾਲਗੀ ਖਿਲਾਫ ਅਪੀਲ ‘ਤੇ ਮੁੜ ਸੁਣਵਾਈ ਦੀ ਮੰਗ ਵਾਲੀ ਪਟੀਸ਼ਨ ਨੂੰ ਖਾਰਿਜ (Petition dismissed) ਕਰ ਦਿੱਤਾ ਹੈ ।
ਬ੍ਰਿਟੇਨ ਦੀ ਅਦਾਲਤ ਦੇ ਕਿਸ ਜਸਟਿਸ ਨੇ ਸੁਣਾਇਆ ਫ਼ੈਸਲਾ
ਅਦਾਲਤ ਨੇ ਕੇਂਦਰ ਸਰਕਾਰ ਦੇ ਤਾਜ਼ਾ ਭਰੋਸਿਆਂ ਨੂੰ ਲੋੜੀਂਦਾ ਅਤੇ ਭਰੋਸੇਯੋਗ ਮੰਨਦੇ ਹੋਏ ਇਹ ਫੈਸਲਾ ਸੁਣਾਇਆ । ਲੰਡਨ ਸਥਿਤ ਰਾਇਲ ਕੋਰਟ ਆਫ਼ ਜਸਟਿਸ ਦੀ ਬੈਂਚ ਨੇ 25 ਮਾਰਚ, 2026 ਨੂੰ ਦਿੱਤੇ ਫੈਸਲੇ ਵਿਚ ਕਿਹਾ ਕਿ ਅਪੀਲ ਨੂੰ ਦੁਬਾਰਾ ਖੋਲ੍ਹਣ ਲਈ ਅਸਾਧਾਰਨ ਹਾਲਾਤ ਦੀ ਲੋੜ ਹੁੰਦੀ ਹੈ, ਜੋ ਕਿ ਇਸ ਮਾਮਲੇ ਵਿਚ ਮੌਜੂਦ ਨਹੀਂ ਹਨ । ਅਦਾਲਤ ਨੇ ਸਪੱਸ਼ਟ ਕੀਤਾ ਕਿ ਕਾਨੂੰਨੀ ਮਾਪਦੰਡਾਂ ਦੇ ਆਧਾਰ ’ਤੇ ਅਪੀਲ ਨੂੰ ਮੁੜ ਸ਼ੁਰੂ ਕਰਨ ਦਾ ਕੋਈ ਠੋਸ ਕਾਰਨ ਨਹੀਂ ਹੈ । ਇਹ ਫੈਸਲਾ ਲਾਰਡ ਜਸਟਿਸ ਸਟੂਅਰਟ-ਸਮਿਥ ਅਤੇ ਜਸਟਿਸ ਜੇ ਨੇ ਸੁਣਾਇਆ ।
ਕੀ ਭਰੋਸਾ ਦਿੱਤਾ ਗਿਆ ਹੈ ਭਾਰਤ ਸਰਕਾਰ ਵਲੋਂ
ਜਿਕਰਯੋਗ ਹੈ ਕਿ ਨੀਰਵ ਮੋਦੀ ਦੀ ਪਟੀਸ਼ਨ ਮੁੱਖ ਤੌਰ ‘ਤੇ 2025 ਦੇ ਇਕ ਹੋਰ ਅਦਾਲਤੀ ਫੈਸਲੇ ‘ਤੇ ਆਧਾਰਿਤ ਸੀ, ਜਿਸ ਵਿਚ ਭਾਰਤ ‘ਚ ਪੁੱਛਗਿੱਛ ਦੌਰਾਨ ਮਾੜੇ ਵਿਵਹਾਰ ਦਾ ਖਦਸ਼ਾ ਪ੍ਰਗਟਾਇਆ ਗਿਆ ਸੀ । ਬ੍ਰਿਟਿਸ਼ ਅਦਾਲਤ ਨੇ ਸੁਣਵਾਈ ਦੌਰਾਨ ਕਿਹਾ ਕਿ ਭਾਰਤ ਸਰਕਾਰ ਨੇ ਸਤੰਬਰ 2025 ਤੋਂ ਫਰਵਰੀ 2026 ਦੇ ਦੌਰਾਨ ਭਰੋਸਾ ਦਿੱਤਾ ਹੈ ਕਿ ਹਵਾਲਗੀ ਤੋਂ ਬਾਅਦ ਨੀਰਵ ਮੋਦੀ ਤੋਂ ਕਿਸੇ ਵੀ ਤਰ੍ਹਾਂ ਦੀ ਪੁੱਛਗਿੱਛ ਨਹੀਂ ਕੀਤੀ ਜਾਵੇਗੀ ।
Read More : ਨੀਰਵ ਮੋਦੀ, ਵਿਜੇ ਮਾਲਿਆ ਸਮੇਤ 15 ਲੋਕ ਭਗੌੜੇ ਐਲਾਨ









