ਇਸਲਾਮਾਬਾਦ, 24 ਜਨਵਰੀ 2026 : ਪਾਕਿਸਤਾਨ (Pakistan) ਦੇ ਖੈਬਰ ਪਖਤੂਨਖਵਾ ਸੂਬੇ ਵਿਖੇ ਬਰਫਬਾਰੀ ਕਾਰਨ ਇੱਕੋ ਪਰਿਵਾਰ ਦੇ ਘੱਟੋ ਘੱਟ 9 ਮੈਂਬਰਾਂ ਦੀ ਮੌਤ (Death of 9 members) ਹੋਣ ਦਾ ਸਮਾਚਾਰ ਮਿਲਿਆ ਹੈ । ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਦਾ ਘਰ ਪੂਰੀ ਤਰ੍ਹਾਂ ਮਲਬੇ ਹੇਠ ਦੱਬ ਗਿਆ ।
ਭਾਰੀ ਬਰਫਬਾਰੀ ਨੇ ਕਰ ਦਿੱਤਾ ਸੀ ਆਮ ਜਨ ਜੀਵਨ ਪ੍ਰਭਾਵਿਤ
ਬੀਤੇ ਦਿਨੀਂ ਪਾਕਿਸਤਾਨ ਵਿਖੇ ਹੋਈ ਭਾਰੀ ਬਰਫਬਾਰੀ (Heavy snowfall) ਕਾਰਨ ਜਿਥੇ ਆਮ ਜਨ ਜੀਵਨ ਕਾਫੀ ਪ੍ਰਭਾਵਿਤ ਹੋ ਗਿਆ ਸੀ ਦੇ ਚਲਦਿਆਂ ਕਈ ਮੇਨ ਸੜਕਾਂ ਵੀ ਬੰਦ ਹੋ ਗਈਆਂ ਸਨ, ਜਿਸ ਕਾਰਨ ਯਾਤਰੀ ਵੀ ਵੱਖ-ਵੱਖ ਥਾਵਾਂ ਤੇ ਫਸ ਗਏ ਸਨ । ਬੀਤੇ ਦਿਨ ਹੋਈ ਬਰਫਬਾਰੀ ਨੇ ਖੈਬਰ ਪਖਤੂਨਖਵਾ (Khyber Pakhtunkhwa), ਬਲੋਚਿਸਤਾਨ, ਗਿਲਗਿਤ-ਬਾਲਟਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਦੇ ਕਈ ਇਲਾਕਿਆਂ ਵਿੱਚ ਆਮ ਜਨਜੀਵਨ ਨੂੰ ਪ੍ਰਭਾਵਿਤ ਕਰ ਦਿੱਤਾ ਸੀ ।
ਡਿਪਟੀ ਕਮਿਸ਼ਨਰ ਹਾਸਿ਼ਮ ਅਜੀਮ ਨੇ ਕੀ ਦੱਸਿਆ
ਲੋਅਰ ਚਿਤਰਾਲ ਦੇ ਡਿਪਟੀ ਕਮਿਸ਼ਨਰ ਹਾਸਿ਼ਮ ਅਜੀਮ ਨੇ ਦੱਸਿਆ ਕਿ ਮਲਬੇ ਵਿਚ ਦੱਬੀਆਂ ਸਮੁੱਚੀਆਂ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ ਹੈ । ਉਨ੍ਹਾਂ ਕਿਹਾ ਕਿ ਇਕ ਨੌ ਸਾਲ ਦਾ ਲੜਕਾ ਹਾਦਸੇ ਵਿਚ ਬਚ ਗਿਆ ਅਤੇ ਉਸਨੂੰ ਜ਼ਖ਼ਮੀਆਂ (injured) ਨਾਲ ਹਸਪਤਾਲ ਵਿਚ ਭਰਤੀ ਵੀ ਕਰਵਾਇਆ ਗਿਆ ਹੈ ।
ਬਰਬਾਰੀ ਕਾਰਨ ਸਿਰਫ਼ ਠੰਢ ਵਿਚ ਹੀ ਵਾਧਾ ਨਹੀਂ ਹੋਇਆ ਬਲਕਿ ਬਿਜਲੀ ਸਪਲਾਈ ਵੀ ਠੱਗ ਹੋ ਗਈ ਸੀ । ਅਧਿਕਾਰੀਆਂ ਦੇ ਅਨੁਸਾਰ ਇਲਾਕੇ ਵਿੱਚ 20 ਇੰਚ ਤੋਂ ਵੱਧ ਭਾਰੀ ਬਰਫ਼ਬਾਰੀ ਕਾਰਨ ਬਰਫ਼ ਖਿਸਕ ਗਈ । ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਵਿੱਚ ਬੱਚਾ ਖਾਨ, ਉਨ੍ਹਾਂ ਦੀ ਪਤਨੀ, ਤਿੰਨ ਪੁੱਤਰ, ਦੋ ਧੀਆਂ ਅਤੇ ਦੋ ਨੂੰਹਾਂ ਸ਼ਾਮਲ ਹਨ ।
Read More : ਚਿਲੀ ਦੇ ਜੰਗਲਾਂ ਦੀ ਅੱਗ ਕਾਰਨ 18 ਦੀ ਮੌਤ









