NHAI ਨੇ ਤੈਅ ਕੀਤੇ ਨਵੇਂ ਮਾਪਦੰਡ, ਅਜਿਹਾ ਹੋਣ ‘ਤੇ ਨਹੀਂ ਮਿਲਣਗੇ ਨਵੇਂ ਠੇਕੇ
ਦਿੱਲੀ-ਮੁੰਬਈ ਐਕਸਪ੍ਰੈੱਸਵੇ ਵਰਗੇ ਪ੍ਰੋਜੈਕਟਾਂ ’ਚ ਗੁਣਵੱਤਾ ਨੂੰ ਲੈ ਕੇ ਉੱਠ ਰਹੇ ਸਵਾਲਾਂ ਵਿਚਾਲੇ ਸੜਕ ਆਵਾਜਾਈ ਮੰਤਰਾਲੇ ਨੇ ਠੇਕੇਦਾਰਾਂ ਦੇ ਕੰਮਕਾਜ ਦੀ ਸਮੀਖਿਆ ਲਈ ਨਵੇਂ ਮਾਪਦੰਡ ਤੈਅ ਕੀਤੇ ਹਨ। ਸੜਕ ਦੀ ਉਸਾਰੀ ’ਚ ਗੁਣਵੱਤਾ ਦੀ ਪਰਖ ਤੇ ਠੇਕੇਦਾਰਾਂ ਨੂੰ ਵੱਧ ਜਵਾਬਦੇਹ ਬਣਾਉਣ ਲਈ ਐੱਨਐੱਚਏਆਈ (NHAI) ਨੇ ਰੇਟਿੰਗ ਸਿਸਟਮ ਸ਼ੁਰੂ ਕੀਤਾ ਹੈ, ਜਿਸ ਵਿਚ ਉਨ੍ਹਾਂ ਦੇ ਕੰਮ ਦਾ ਮੁਲਾਂਕਣ ਆਸਾਨੀ ਨਾਲ ਕੀਤਾ ਜਾ ਸਕੇਗਾ।
ਐੱਨਐੱਚਏਆਈ ਨੇ ਰਾਸ਼ਟਰੀ ਰਾਜਮਾਰਗਾਂ ਦੀ ਉਸਾਰੀ ਤੇ ਉਨ੍ਹਾਂ ਦੇ ਰੱਖ-ਰਖਾਅ ’ਚ ਸ਼ਾਮਲ ਠੇਕੇਦਾਰਾਂ ਦੇ ਕੰਮ ਦੀ ਸਮੀਖਿਆ ਲਈ ਇਕ ਪ੍ਰਣਾਲੀ ਵਿਕਸਤ ਕੀਤੀ ਹੈ। ਇਸ ਪ੍ਰਣਾਲੀ ’ਚ ਹਰ ਠੇਕੇਦਾਰ ਦੇ ਕੰਮਕਾਜ ਦੀ ਛੇ ਮਹੀਨੇ ’ਚ ਸਮੀਖਿਆ ਕੀਤੀ ਜਾਵੇਗੀ ਤੇ ਉਸ ਨਾਲ ਜੁੜੀ ਰੇਟਿੰਗ ਐੱਨਐੱਚਏਆਈ ਦੀ ਵੈੱਬਸਾਈਟ ਤੇ ਇੰਟਰਨੈੱਟ ਮੀਡੀਆ ਪਲੇਟਫਾਰਮਾਂ ’ਤੇ ਪਾਈ ਜਾਵੇਗੀ ਤਾਂਕਿ ਕੋਈ ਵੀ ਉਸ ਨੂੰ ਆਸਾਨੀ ਨਾਲ ਦੇਖ ਸਕੇ।
ਪੰਜਾਬ ਸਰਕਾਰ ਵੱਲੋਂ ਪੋਸਟ ਮੈਟਰਿਕ ਸਕਾਲਰਸ਼ਿੱਪ ਸਕੀਮ ਤਹਿਤ ਰਾਸ਼ੀ ਜਾਰੀ
ਮੁਲਾਂਕਣ ਦੀ ਇਹ ਪ੍ਰਣਾਲੀ ਖਾਮੀਆਂ ਨੂੰ ਦੂਰ ਕਰਨ ਤੋਂ ਲੈ ਕੇ ਫੁੱਟਪਾਥ ਤੇ ਸੜਕ ਦੀ ਹਾਲਤ ਦੀ ਕਸੌਟੀ ’ਤੇ ਆਧਾਰਿਤ ਹੋਵੇਗੀ। 100 ਤਰ੍ਹਾਂ ਦੀਆਂ ਖਾਮੀਆਂ ਨੂੰ ਲੈ ਕੇ ਸੜਕ ਨਿਰਮਾਣ ਤੇ ਉਸਦੇ ਰੱਖ-ਰਖਾਅ ਦੀ ਹਾਲਤ ਨੂੰ ਜਾਂਚਿਆ ਜਾ ਸਕਦਾ ਹੈ। ਇਨ੍ਹਾਂ ਖਾਮੀਆਂ ਦੇ ਸਬੰਧ ’ਚ ਲੋਕ ਐੱਨਐੱਚਏਆਈ ਦੀ ਐਪ ’ਤੇ ਸੂਚਿਤ ਕੀਤਾ ਜਾ ਸਕਦਾ ਹੈ ਤੇ ਇਹ ਦੇਖਿਆ ਜਾਵੇਗਾ ਕਿ ਉਨ੍ਹਾਂ ਨੂੰ ਸਹੀ ਕਰਨ ਦੀ ਦਰ ਕੀ ਹੈ।
ਇਸੇ ਤਰ੍ਹਾਂ ਸੜਕ ਤੇ ਫੁੱਟਪਾਥ ਦੀ ਹਾਲਤ ਨੂੰ ਸਿਫ਼ਰ ਤੋਂ ਲੈ ਕੇ 10 ਤੱਕ ਦੀ ਰੇਟਿੰਗ ਨਾਲ ਜਾਂਚਿਆ ਜਾ ਸਕਦਾ ਹੈ। ਇਸਦੇ ਮੁੱਖ ਤੌਰ ’ਤੇ ਛੇ ਪੱਧਰ ਹੋਣਗੇ- ਬੇਤਰਤੀਬੀ ਸਤ੍ਹਾ, ਟੋਏ, ਕਰੈਕ, ਪੈਚ ਵਰਕ, ਸੜਕ ਦਾ ਟੁੱਟਣਾ ਤੇ ਟੁੱਟ-ਭੱਜ। ਇਨ੍ਹਾਂ ਪੱਧਰਾਂ ’ਤੇ ਰਿਪੋਰਟਿੰਗ ਦੇ ਡਾਟਾ ਨੂੰ ਕੇਂਦਰੀ ਪੱਧਰ ’ਤੇ ਮਾਹਿਰਾਂ ਦੀ ਇਕ ਟੀਮ ਲੇਜ਼ਰ ਕਰੈਕ ਮੇਜ਼ਰਮੈਂਟ ਸਿਸਟਮ ਨਾਲ ਜਾਂਚੇਗੀ ਤੇ ਆਪਣੇ ਅੰਕ ਦੇਵੇਗੀ।
ਠੇਕੇਦਾਰ ਨੂੰ 70 ਤੋਂ ਘੱਟ ਅੰਕ ਮਿਲਦੇ ਹਨ ਤਾਂ ਉਸ ਨੂੰ ਫੇਲ੍ਹ ਐਲਾਨ ਦਿੱਤਾ ਜਾਵੇਗਾ
100 ਰੇਟਿੰਗ ਦੇ ਪੈਰਾਮੀਟਰ ’ਚ ਜੇ ਕਿਸੇ ਠੇਕੇਦਾਰ ਨੂੰ 70 ਤੋਂ ਘੱਟ ਅੰਕ ਮਿਲਦੇ ਹਨ ਤਾਂ ਉਸ ਨੂੰ ਫੇਲ੍ਹ ਐਲਾਨ ਦਿੱਤਾ ਜਾਵੇਗਾ। ਉਸ ਨੂੰ ਉਦੋਂ ਤੱਕ ਹਾਈਵੇ ਦਾ ਕੋਈ ਨਵਾਂ ਠੇਕਾ ਨਹੀਂ ਦਿੱਤਾ ਜਾਵੇਗਾ, ਜਦੋਂ ਤੱਕ ਉਹ ਆਪਣੀ ਰੇਟਿੰਗ ਨੂੰ ਸੁਧਾਰ ਨਹੀਂ ਲੈਂਦਾ। ਹੈਰਾਨੀਜਨਕ ਹੈ ਕਿ ਇਕ ਦਿਨ ਪਹਿਲਾਂ ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਲੋਕ ਸਭਾ ’ਚ ਇਕ ਪ੍ਰਸ਼ਨ ਦੇ ਉੱਤਰ ’ਚ ਕਿਹਾ ਸੀ ਕਿ ਘਟੀਆ ਸੜਕ ਨਿਰਮਾਣ ਦੇ ਦੋਸ਼ੀ ਠੇਕੇਦਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।