FASTag ਨੂੰ ਲੈ ਕੇ NHAI ਨੇ ਬਦਲਿਆ ਨਿਯਮ , ਇਹ ਗਲਤੀ ਕਰਨ ‘ਤੇ ਦੇਣਾ ਪੈ ਸਕਦਾ Toll Tax || Latest Update

0
156
NHAI has changed the rules regarding FASTag, toll tax can be paid on making this mistake

FASTag ਨੂੰ ਲੈ ਕੇ NHAI ਨੇ ਬਦਲਿਆ ਨਿਯਮ , ਇਹ ਗਲਤੀ ਕਰਨ ‘ਤੇ ਦੇਣਾ ਪੈ ਸਕਦਾ Toll Tax

ਹਾਈਵੇ ‘ਤੇ ਗੱਡੀ ਰਾਹੀਂ ਸਫ਼ਰ ਕਰਨ ਵਾਲਿਆਂ ਲਈ ਵੱਡੀ ਖਬਰ ਆਈ ਹੈ ਜਿੱਥੇ ਕਿ ਹੁਣ ਤੁਹਾਡੀ ਥੋੜ੍ਹੀ ਜਿਹੀ ਲਾਪਰਵਾਹੀ Toll Tax ਨੂੰ ਦੁੱਗਣਾ ਕਰ ਸਕਦੀ ਹੈ | ਦਰਅਸਲ , ਹੁਣ NHAI ਨੇ ਟੋਲ ਪਲਾਜ਼ਾ ‘ਤੇ ਨਵਾਂ ਨਿਯਮ ਲਾਗੂ ਕਰ ਦਿੱਤਾ ਹੈ। ਜਿਸਦੇ ਤਹਿਤ ਹੁਣ ਜਿਨ੍ਹਾਂ ਲੋਕਾਂ ਦੀਆਂ ਗੱਡੀਆਂ ‘ਤੇ ਫਾਸਟੈਗ ਨਹੀਂ ਲੱਗੇ ਹੋਣਗੇ, ਉਨ੍ਹਾਂ ਤੋਂ ਦੁੱਗਣਾ ਟੋਲ ਟੈਕਸ ਵਸੂਲਿਆ ਜਾਵੇਗਾ। ਇਸਨੂੰ ਲੈ ਕੇ NHAI ਵੱਲੋਂ ਦਿਸ਼ਾ-ਨਿਰਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ।

ਜਾਣਬੁੱਝ ਕੇ ਆਪਣੇ ਵਾਹਨ ਦੇ ਅਗਲੇ ਸ਼ੀਸ਼ੇ ਉੱਤੇ ਨਹੀਂ ਲਗਾਉਂਦੇ ਫਾਸਟੈਗ

NHAI ਨੇ ਉਨ੍ਹਾਂ ਲੋਕਾਂ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਜੋ ਜਾਣਬੁੱਝ ਕੇ ਆਪਣੇ ਵਾਹਨ ਦੇ ਅਗਲੇ ਸ਼ੀਸ਼ੇ ਉੱਤੇ ਫਾਸਟੈਗ ਨਹੀਂ ਲਗਾਉਂਦੇ ਹਨ। NHAI ਨੇ ਕਿਹਾ ਕਿ ਜਾਣਬੁੱਝ ਕੇ ਵਿੰਡਸ਼ੀਲਡ ‘ਤੇ FASTag ਨਾ ਲਗਾਉਣ ਨਾਲ ਟੋਲ ਪਲਾਜ਼ਾ ‘ਤੇ ਬੇਲੋੜੀ ਦੇਰੀ ਹੁੰਦੀ ਹੈ। ਇਸ ਕਾਰਨ ਹੋਰ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਥਾਰਟੀ ਨੇ ਇਸ ਸਬੰਧ ਵਿੱਚ ਇੱਕ ਸਟੈਂਡਰਡ ਓਪਰੇਟਿੰਗ ਪ੍ਰੋਸੀਜਰ (SOP) ਜਾਰੀ ਕੀਤਾ ਹੈ।ਹੁਣ ਇਸਦੇ ਤਹਿਤ ਅਜਿਹੇ ਵਾਹਨ ਚਾਲਕਾਂ ਤੋਂ ਦੁੱਗਣਾ ਟੋਲ ਟੈਕਸ ਵਸੂਲਿਆ ਜਾਵੇਗਾ।

ਰਜਿਸਟ੍ਰੇਸ਼ਨ ਨੰਬਰ CCTV ਫੁਟੇਜ ਰਾਹੀਂ ਕੀਤਾ ਜਾਵੇਗਾ ਰਿਕਾਰਡ

NHAI ਨੇ ਕਿਹਾ ਕਿ ਇਸ ਸਬੰਧੀ ਜਾਣਕਾਰੀ ਸਾਰੇ ਟੋਲ ਪਲਾਜ਼ਿਆਂ ‘ਤੇ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕੀਤੀ ਜਾਵੇਗੀ। ਜਿਸ ਨਾਲ ਅਜਿਹੀ ਲਾਪਰਵਾਹੀ ਵਰਤਣ ਵਾਲੇ ਵਾਹਨ ਚਾਲਕਾਂ ਨੂੰ ਸੰਦੇਸ਼ ਮਿਲੇ ਤੇ ਉਨ੍ਹਾਂ ਨੂੰ ਅਜਿਹਾ ਕਰਨ ‘ਤੇ ਲੱਗਣ ਵਾਲੀ ਪੈਨਲਟੀ ਬਾਰੇ ਪਤਾ ਲੱਗ ਸਕੇ। ਨਾ ਸਿਰਫ ਦੁੱਗਣਾ ਟੋਲ ਟੈਕਸ ਬਲਕਿ ਜਿਨ੍ਹਾਂ ਵਾਹਨਾਂ ‘ਤੇ ਫਾਸਟੈਗ ਨਹੀਂ ਲੱਗਿਆ ਹੋਵੇਗਾ, ਉਨ੍ਹਾਂ ਦਾ ਰਜਿਸਟ੍ਰੇਸ਼ਨ ਨੰਬਰ CCTV ਫੁਟੇਜ ਰਾਹੀਂ ਰਿਕਾਰਡ ਕੀਤਾ ਜਾਵੇਗਾ। ਇਸ ਨਾਲ ਇਨ੍ਹਾਂ ਵਾਹਨਾਂ ਤੋਂ ਵਸੂਲੇ ਗਏ ਜੁਰਮਾਨੇ ਤੇ ਟੋਲ ਲੇਨ ਵਿੱਚ ਵਾਹਨ ਦੀ ਮੌਜੂਦਗੀ ਬਾਰੇ ਉਚਿਤ ਰਿਕਾਰਡ ਬਣਾਏ ਰੱਖਣ ਵਿੱਚ ਮਦਦ ਮਿਲੇਗੀ।

ਇਹ ਵੀ ਪੜ੍ਹੋ : CM ਯੋਗੀ ਦਾ ਸਖ਼ਤ ਹੁਕਮ ! ਕਾਂਵੜ ਯਾਤਰਾ ਦੇ ਰੂਟ ‘ਤੇ ਦੁਕਾਨਦਾਰਾਂ ਨੂੰ ਦੁਕਾਨ ਬਾਹਰ ਲਿਖਣਾ ਪਵੇਗਾ ਆਪਣਾ ਨਾਮ

FASTag ਨਾ ਲਗਾਉਣ ਵਾਲੇ ਵਾਹਨ ਚਾਲਕਾਂ ਤੋਂ ਵਸੂਲੀ ਜਾਵੇਗੀ ਦੋਹਰੀ ਫੀਸ

ਇਸ ਦੇ ਨਾਲ ਹੀ ਹਾਈਵੇ ਅਥਾਰਟੀ ਨੇ ਫਾਸਟੈਗ ਜਾਰੀ ਕਰਨ ਵਾਲੀਆਂ ਬੈਂਕਾਂ ਅਤੇ ਹੋਰ ਏਜੰਸੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਡਰਾਈਵਰ ਇਸ ਨੂੰ ਵਾਹਨ ਦੀ ਵਿੰਡਸ਼ੀਲਡ ‘ਤੇ ਸਹੀ ਤਰ੍ਹਾਂ ਚਿਪਕਾਉਣ। ਇਸ ਸਮੇਂ ਦੇਸ਼ ਭਰ ਦੇ ਰਾਸ਼ਟਰੀ ਰਾਜਮਾਰਗਾਂ ‘ਤੇ ਲਗਭਗ ਇੱਕ ਹਜ਼ਾਰ ਟੋਲ ਪਲਾਜ਼ਾ ਹਨ, ਜੋ 45,000 ਕਿਲੋਮੀਟਰ ਰਾਸ਼ਟਰੀ ਰਾਜਮਾਰਗਾਂ ਅਤੇ ਐਕਸਪ੍ਰੈਸ ਵੇਅ ਤੋਂ ਲੰਘਣ ਵਾਲੇ ਵਾਹਨਾਂ ਤੋਂ ਟੋਲ ਵਸੂਲਦੇ ਹਨ। FASTag ਨਾ ਲਗਾਉਣ ਵਾਲੇ ਵਾਹਨ ਚਾਲਕਾਂ ਤੋਂ ਦੋਹਰੀ ਫੀਸ ਵਸੂਲੀ ਜਾਵੇਗੀ।

 

 

LEAVE A REPLY

Please enter your comment!
Please enter your name here