ਨਿਊਜ਼ੀਲੈਂਡ ਨੇ ਭਾਰਤ ਨੂੰ ਜਿੱਤ ਲਈ ਦਿੱਤਾ 147 ਦੌੜਾਂ ਦਾ ਟੀਚਾ
ਨਿਊਜ਼ੀਲੈਂਡ ਨੇ ਟੈਸਟ ਸੀਰੀਜ਼ ਦੇ ਤੀਜੇ ਮੈਚ ‘ਚ ਭਾਰਤ ਨੂੰ ਜਿੱਤ ਲਈ 147 ਦੌੜਾਂ ਦਾ ਟੀਚਾ ਦਿੱਤਾ ਹੈ। ਕੀਵੀ ਟੀਮ ਦੂਜੀ ਪਾਰੀ ‘ਚ 174 ਦੌੜਾਂ ‘ਤੇ ਆਲ ਆਊਟ ਹੋ ਗਈ। ਜਵਾਬ ‘ਚ ਭਾਰਤ ਨੇ 29 ਦੌੜਾਂ ‘ਤੇ 5 ਵਿਕਟਾਂ ਗੁਆ ਦਿੱਤੀਆਂ। ਰਿਸ਼ਭ ਪੰਤ ਅਤੇ ਰਵਿੰਦਰ ਜਡੇਜਾ ਕ੍ਰੀਜ਼ ‘ਤੇ ਹਨ।
ਇਹ ਵੀ ਪੜ੍ਹੋ- ਹਰਿਆਣਾ: ਫਿਟਨੈੱਸ ਆਈਕਨ ਦਿਗਵਿਜੇ ਸਿੰਘ ਰਾਠੀ ਨੇ ਬਿੱਗ ਬੌਸ ਵਿੱਚ ਐਂਟਰੀ
ਕਪਤਾਨ ਰੋਹਿਤ ਸ਼ਰਮਾ 11 ਦੌੜਾਂ ਬਣਾ ਕੇ ਆਊਟ ਹੋਏ, ਸ਼ੁਭਮਨ ਗਿੱਲ ਇਕ ਰਨ ਬਣਾ ਕੇ ਆਊਟ ਹੋਏ, ਵਿਰਾਟ ਕੋਹਲੀ ਇਕ ਰਨ ਬਣਾ ਕੇ ਆਊਟ ਹੋਏ, ਯਸ਼ਸਵੀ ਜੈਸਵਾਲ 5 ਦੌੜਾਂ ਬਣਾ ਕੇ ਆਊਟ ਹੋਏ ਅਤੇ ਸਰਫਰਾਜ਼ ਖਾਨ ਇਕ ਰਨ ਬਣਾ ਕੇ ਆਊਟ ਹੋਏ। ਏਜਾਜ਼ ਪਟੇਲ ਨੇ 3 ਵਿਕਟਾਂ ਲਈਆਂ ਜਦਕਿ ਮੈਟ ਹੈਨਰੀ ਅਤੇ ਗਲੇਨ ਫਿਲਿਪਸ ਨੇ ਇਕ-ਇਕ ਵਿਕਟ ਲਈ।
ਕੀਵੀ ਟੀਮ ਨੇ 171 ਦੇ ਸਕੋਰ ਨਾਲ ਦਿਨ ਦੀ ਸ਼ੁਰੂਆਤ ਕੀਤੀ
ਮੁੰਬਈ ‘ਚ ਖੇਡੇ ਜਾ ਰਹੇ ਮੈਚ ਦੇ ਤੀਜੇ ਦਿਨ ਐਤਵਾਰ ਨੂੰ ਕੀਵੀ ਟੀਮ ਨੇ 171 ਦੇ ਸਕੋਰ ਨਾਲ ਦਿਨ ਦੀ ਸ਼ੁਰੂਆਤ ਕੀਤੀ ਅਤੇ ਸਿਰਫ 3 ਦੌੜਾਂ ਹੀ ਬਣਾ ਸਕੀ। ਰਵਿੰਦਰ ਜਡੇਜਾ ਨੇ ਏਜਾਜ਼ ਪਟੇਲ ਨੂੰ ਆਕਾਸ਼ ਦੀਪ ਹੱਥੋਂ ਕੈਚ ਕਰਵਾਇਆ। ਇਸ ਤੋਂ ਪਹਿਲਾਂ ਸ਼ਨੀਵਾਰ 2 ਨਵੰਬਰ ਨੂੰ ਟੀਮ ਇੰਡੀਆ ਨੇ ਪਹਿਲੀ ਪਾਰੀ ‘ਚ 263 ਦੌੜਾਂ ਬਣਾ ਕੇ 28 ਦੌੜਾਂ ਦੀ ਬੜ੍ਹਤ ਹਾਸਲ ਕੀਤੀ ਸੀ। ਨਿਊਜ਼ੀਲੈਂਡ ਦੀ ਟੀਮ ਨੇ ਪਹਿਲੀ ਪਾਰੀ ਵਿੱਚ 235 ਦੌੜਾਂ ਬਣਾਈਆਂ ਸਨ।