APPLE ਵੱਲੋਂ ਬੱਚਿਆਂ ਲਈ ਲਾਂਚ ਕੀਤੀ ਗਈ ਨਵੀਂ Watch
ਐਪਲ ਨੇ ਭਾਰਤ ਵਿਚ “ਐਪਲ ਵਾਚ ਫਾਰ ਕਿਡਜ਼” ਲਾਂਚ ਕਰਨ ਦਾ ਐਲਾਨ ਕੀਤਾ ਹੈ। ਇਸ ਲਾਂਚ ਦੇ ਨਾਲ ਕੰਪਨੀ ਨੇ ਉਨ੍ਹਾਂ ਬੱਚਿਆਂ ਅਤੇ ਪਰਿਵਾਰਕ ਮੈਂਬਰਾਂ ਲਈ ਐਪਲ ਵਾਚ ਦੀ ਕਾਰਜਕੁਸ਼ਲਤਾ ਅਤੇ ਸੁਰੱਖਿਆ ਫੀਚਰਜ਼ ਨੂੰ ਵਧਾ ਦਿੱਤਾ ਹੈ ਜਿਨ੍ਹਾਂ ਕੋਲ ਆਈਫੋਨ ਨਹੀਂ ਹੈ। Apple Watch SE ਅਤੇ Apple Watch Series 4 ਅਤੇ ਇਸਤੋਂ ਉੱਪਰ ਦੇ ਵਰਜ਼ਨਾਂ ‘ਚ ਉਪਲੱਬਧ ਇਹ ਫੀਚਰ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਆਜ਼ਾਦੀ ਦੇਣ ਦੇ ਬਾਵਜੂਦ ਵੀ ਉਨ੍ਹਾਂ ਦੇ ਨਾਲ ਜੁੜੇ ਰਹਿਣ ‘ਚ ਮਦਦ ਕਰਦਾ ਹੈ।
ਗੈਜੇਟ ਡੈਸਕ- ਐਪਲ ਨੇ ਭਾਰਤ ਵਿਚ “ਐਪਲ ਵਾਚ ਫਾਰ ਕਿਡਜ਼” ਲਾਂਚ ਕਰਨ ਦਾ ਐਲਾਨ ਕੀਤਾ ਹੈ। ਇਸ ਲਾਂਚ ਦੇ ਨਾਲ ਕੰਪਨੀ ਨੇ ਉਨ੍ਹਾਂ ਬੱਚਿਆਂ ਅਤੇ ਪਰਿਵਾਰਕ ਮੈਂਬਰਾਂ ਲਈ ਐਪਲ ਵਾਚ ਦੀ ਕਾਰਜਕੁਸ਼ਲਤਾ ਅਤੇ ਸੁਰੱਖਿਆ ਫੀਚਰਜ਼ ਨੂੰ ਵਧਾ ਦਿੱਤਾ ਹੈ ਜਿਨ੍ਹਾਂ ਕੋਲ ਆਈਫੋਨ ਨਹੀਂ ਹੈ। Apple Watch SE ਅਤੇ Apple Watch Series 4 ਅਤੇ ਇਸਤੋਂ ਉੱਪਰ ਦੇ ਵਰਜ਼ਨਾਂ ‘ਚ ਉਪਲੱਬਧ ਇਹ ਫੀਚਰ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਆਜ਼ਾਦੀ ਦੇਣ ਦੇ ਬਾਵਜੂਦ ਵੀ ਉਨ੍ਹਾਂ ਦੇ ਨਾਲ ਜੁੜੇ ਰਹਿਣ ‘ਚ ਮਦਦ ਕਰਦਾ ਹੈ।
ਇਹ ਵੀ ਪੜ੍ਹੋ ਬਨਵਾਰੀ ਲਾਲ ਪੁਰੋਹਿਤ ਦੇ ਸੁਰੱਖਿਆ ਕਰਮੀਆਂ ਦੀ ਗੱਡੀ ਹਾਦਸਾਗ੍ਰਸਤ, 3 ਜਵਾਨ ਜ਼ਖਮੀ || Today News
ਐਪਲ ਵਾਚ ਫੋਰ ਕਿਡਜ਼ ਦੇ ਫੀਚਰ
ਕਮਿਊਨੀਕੇਸ਼ਨ- ਬੱਚੇ ਆਪਣਏ ਮਾਪਿਆਂ ਦੁਆਰਾ ਸਹਿਮਤੀ ਦਿੱਤੇ ਗਏ ਕਾਨਟੈਕਟਸ ਦੇ ਨਾਲ ਜੁੜੇ ਰਹਿ ਕੇ ਦੂਜਿਆਂ ਨੂੰ ਕਾਲਸ ਜਾਂ ਮੈਸੇਜ ਕਰ ਸਕਦੇ ਹਨ।
ਹੈਲਥ ਅਤੇ ਫਿਟਨੈੱਸ- ਪਰਸਨਲਾਈਜ਼ਡ ਐਕਟੀਵਿਟੀ ਇਕ ਐਕਟਿਵ ਲਾਈਫ ਸਟਾਈਲ ਨੂੰ ਉਤਸ਼ਾਹਿਤ ਕਰਦੇ ਹਨ, ਜਦੋਂ ਕਿ ਐਮਰਜੈਂਸੀ SOS ਵਰਗੀਆਂ ਸਿਹਤ ਵਿਸ਼ੇਸ਼ਤਾਵਾਂ ਮਨ ਦੀ ਸ਼ਾਂਤੀ ਪ੍ਰਦਾਨ ਕਰਦੀਆਂ ਹਨ।
ਲੋਕੇਸ਼ਨ ਟ੍ਰੈਕਿੰਗ- ਮਾਪੇ Find People ਐਪ ਰਾਹੀਂ ਆਪਣੇ ਬੱਚੇ ਦੀ ਲੋਕੇਸ਼ਨ ਨੂੰ ਟ੍ਰੈਕ ਕਰ ਸਕਦੇ ਹਨ ਅਤੇ ਕਸਟਮਾਈਜ਼ ਕੀਤੇ ਜਾ ਸਕਣ ਵਾਲੇ ਲੋਕੇਸ਼ਨ ਨੋਟੀਫਿਕੇਸ਼ੰਸ ਪ੍ਰਾਪਤ ਕਰ ਸਕਦੇ ਹਨ।
ਐਪ ਸਟੋਰੇ ਐਕਸੈਸ- ਬੱਚੇ ਆਪਣੀ ਉਮਰ ਦੇ ਹਿਸਾਬ ਨਾਲ ਆਪਣੀ ਐਪਲ ਵਾਚ ‘ਚ ਸਿੱਧਾ ਐਪ ਸਟੋਰ ਤੋਂ ਡਾਊਨਲੋਡ ਕੀਤੇ ਗਏ ਐਪਸ ਦਾ ਆਨੰਦ ਲੈ ਸਕਦੇ ਹਨ, ਜਿਨ੍ਹਾਂ ‘ਤੇ ਜ਼ਿਆਦਾ ਸੁਰੱਖਿਆ ਲਈ ਉਨ੍ਹਾਂ ਦੇ ਮਾਪਿਆਂ ਦਾ ਕੰਟਰੋਲ ਹੋਵੇਗਾ।
ਸਕੂਲ ਟਾਈਮ ਮੋਡ- ਇਹ ਸਮਰਪਿਤ ਮੋਡ ਐਪ ਪਹੁੰਚ ਨੂੰ ਸੀਮਤ ਕਰਕੇ ਅਤੇ ‘ਡੂ ਨਾਟ ਡਿਸਟਰਬ’ ਨੂੰ ਸਮਰੱਥ ਕਰਕੇ ਸਕੂਲ ਦੇ ਸਮੇਂ ਦੌਰਾਨ ਭਟਕਣਾ ਨੂੰ ਸੀਮਤ ਕਰਦਾ ਹੈ।