ਵਾਰਾਣਸੀ, 31 ਦਸੰਬਰ 2025 : ਕੋਡੀਨ ਵਾਲੇ ਕਫ ਸਿਰਪ (Cough syrup) ਦੀ ਸਮੱਗਲਿੰਗ ਮਾਮਲੇ `ਚ ਈ. ਡੀ. ਨੂੰ ਮੁਲਜ਼ਮਾਂ ਸ਼ੁਭਮ, ਆਲੋਕ ਅਤੇ ਅਮਿਤ ਦੇ ਲੈਣ-ਦੇਣ ਨਾਲ ਸਬੰਧਤ ਮਹੱਤਵਪੂਰਨ ਸੁਰਾਗ ਹੱਥ ਲੱਗੇ ਹਨ ।
ਜਾਂਚ ਵਿਚ ਕੀ ਚੱਲਿਆ ਹੈ ਪਤਾ
ਜਾਂਚ `ਚ ਪਤਾ ਚੱਲਿਆ ਹੈ ਕਿ ਸਿਰਪ ਦੀ ਸਪਲਾਈ ਸਭ ਤੋਂ ਜਿ਼ਆਦਾ ਵਾਰਾਣਸੀ ਅਤੇ ਧਨਬਾਦ ਦੀਆਂ ਦਵਾਈ ਕੰਪਨੀਆਂ ਕੋਲੋਂ ਹੋਈ, ਜਿਨ੍ਹਾਂ ਦੇ ਦਸਤਾਵੇਜ਼ਾਂ `ਚ ਆਲੋਕ ਤੇ ਅਮਿਤ ਟਾਟਾ ਅਤੇ ਉਸ ਦੇ ਰਿਸ਼ਤੇਦਾਰਾਂ ਦੇ ਨਾਂ ਦਰਜ ਹਨ।
ਈ. ਡੀ. ਨੇ ਕੀਤੇ ਹਨ ਕੰਪਨੀਆਂ ਦੇ ਬੈਂਕ ਖਾਤਿਆਂ ਅਤੇ ਜੀ. ਐਸ. ਟੀ. ਰਿਕਾਰਡ ਤੋਂ ਕਹੀ ਸਬੂਤ ਇਕੱਠੇ
ਈ. ਡੀ. (E. D.) ਨੇ ਕੰਪਨੀਆਂ ਦੇ ਬੈਂਕ ਖਾਤਿਆਂ ਅਤੇ ਜੀ. ਐੱਸ. ਟੀ. ਰਿਕਾਰਡ ਤੋਂ ਕਈ ਸਬੂਤ ਇਕੱਠੇ ਕੀਤੇ ਹਨ । ਜਾਂਚ `ਚ ਕਈ ਦਸਤਾਵੇਜ਼ ਫਰਜ਼ੀ ਪਾਏ ਗਏ ਹਨ ਅਤੇ ਜ਼ਿਆਦਾਤਰ ਡਾਇਰੈਕਟਰ ਤੇ ਅਧਿਕਾਰੀਆਂ ਦੇ ਨਾਂ ਇਕ-ਦੂਜੇ ਦੇ ਰਿਸ਼ਤੇਦਾਰ ਹਨ । ਇਨ੍ਹਾਂ ਰਾਹੀਂ ਸਿਰਪ ਪੱਛਮੀ ਬੰਗਾਲ ਅਤੇ ਨੇਪਾਲ ਸਰਹੱਦ ਤੱਕ ਸਪਲਾਈ ਕੀਤੀ ਗਈ ਅਤੇ ਫਿਰ ਮਾਸਟਰਮਾਈਂਡ ਸ਼ੁਭਮ ਜਾਇਸਵਾਲ (Mastermind Shubham Jaiswal) ਨਾਲ ਜੁੜੇ ਲੋਕਾਂ ਦੇ ਜ਼ਰੀਏ ਸਰਹੱਦ ਪਾਰ ਭੇਜਿਆ ਗਈ । ਜਾਂਚ `ਚ ਇਹ ਵੀ ਪਤਾ ਲੱਗਾ ਹੈ ਕਿ ਕਿਸੇ ਕੰਪਨੀ ਦੇ ਖਾਤੇ `ਚ ਵੱਡੀ ਰਕਮ ਆਉਣ ਦੇ 4 ਦਿਨਾਂ ਅੰਦਰ ਉਸ ਨੂੰ 5 ਅਲੱਗ-ਅਲੱਗ ਖਾਤਿਆਂ `ਚ ਟਰਾਂਸਫਰ ਕੀਤਾ ਜਾਂਦਾ ਸੀ । ਉੱਥੋਂ ਹੀ ਏਜੰਟਾਂ ਦੇ ਜ਼ਰੀਏ ਲੋਕਾਂ ਤੱਕ ਪਹੁੰਚਾਇਆ ਜਾਂਦਾ ਸੀ ।
Read More : ਕੋਡੀਨ ਵਾਲੇ ਕਫ ਸਿਰਪ ਮਾਮਲੇ `ਚ 5 ਗ੍ਰਿਫਤਾਰ









