YouTube ‘ਤੇ ਆਇਆ ਨਵਾਂ ਫੀਚਰ , ਵੀਡੀਓ ਸਟ੍ਰੀਮਿੰਗ ਨਾਲ ਖੇਡ ਸਕੋਗੇ 75 ਗੇਮਾਂ
ਦੁਨੀਆ ਭਰ ਵਿੱਚ ਲੱਖਾਂ ਲੋਕ ਰੋਜ਼ਾਨਾ YouTube ਦੀ ਵਰਤੋਂ ਕਰਦੇ ਹਨ। ਇਹ ਹੁਣ ਤੱਕ ਦਾ ਸਭ ਤੋਂ ਵੱਡਾ ਵੀਡੀਓ ਸਟ੍ਰੀਮਿੰਗ ਪਲੇਟਫਾਰਮ ਹੈ। ਯੂਟਿਊਬ ਦੀ ਵਰਤੋਂ ਸਿਰਫ ਵੀਡੀਓ ਸਟ੍ਰੀਮਿੰਗ ਲਈ ਕੀਤੀ ਜਾਂਦੀ ਸੀ ਪਰ ਹੁਣ ਇਹ ਇੱਕ ਗੇਮਿੰਗ ਪਲੇਟਫਾਰਮ ਵੀ ਬਣ ਗਿਆ ਹੈ। YouTube ਨੇ ਹੁਣ ਨਵਾਂ ਫੀਚਰ ਲਾਂਚ ਕਰ ਦਿੱਤਾ ਹੈ ਜਿਸਦੇ ਤਹਿਤ ਹੁਣ ਤੁਸੀ ਵੀਡੀਓ ਦੇਖਣ ਦੇ ਨਾਲ-ਨਾਲ ਯੂਟਿਊਬ ‘ਤੇ ਗੇਮ ਵੀ ਖੇਡ ਸਕੋਗੇ। ਇਹ ਫੀਚਰ ਤਿੰਨੋਂ ਪਲੇਟਫਾਰਮਾਂ: ਐਂਡਰਾਇਡ, ਆਈਓਐਸ ਅਤੇ ਵੈੱਬ ‘ਤੇ ਕੰਮ ਕਰੇਗਾ।
ਵੱਖਰਾ ਗੇਮਿੰਗ ਐਪ ਡਾਊਨਲੋਡ ਕਰਨ ਦੀ ਲੋੜ ਨਹੀਂ
YouTube ‘ਤੇ ਇਹ ਨਵਾਂ ਫੀਚਰ ਆਉਣ ਤੋਂ ਬਾਅਦ ਲੋਕਾਂ ਨੂੰ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਹੁਣ ਗੇਮਿੰਗ ਲਈ ਕੋਈ ਵੱਖਰਾ ਗੇਮਿੰਗ ਐਪ ਡਾਊਨਲੋਡ ਕਰਨ ਦੀ ਲੋੜ ਨਹੀਂ ਹੋਵੇਗੀ। ਇਸ ਫੀਚਰ ‘ਚ ਯੂਜ਼ਰਸ ਇਕ ਜਗ੍ਹਾ ‘ਤੇ ਕਈ ਗੇਮਾਂ ਦਾ ਆਨੰਦ ਲੈ ਸਕਣਗੇ। ਦੱਸ ਦੇਈਏ ਕਿ YouTube ਨੇ ਫਿਲਹਾਲ ਪਲੇਏਬਲ ਫੀਚਰ ‘ਚ 75 ਤੋਂ ਜ਼ਿਆਦਾ ਗੇਮਾਂ ਨੂੰ ਉਪਲੱਬਧ ਕਰਵਾਇਆ ਹੈ। ਜਿਸ ਵਿੱਚ ਟ੍ਰਿਵੀਆ ਕ੍ਰੈਕ, ਐਂਗਰੀ ਬਰਡਜ਼ ਸ਼ੋਅਡਾਊਨ ਵਰਗੀਆਂ ਕਈ ਗੇਮਾਂ ਸ਼ਾਮਿਲ ਹਨ |
ਤੁਸੀ ਕਿਵੇਂ ਖੇਡ ਸਕਦੇ ਹੋ ਗੇਮ ?
ਇਸ ਗੇਮਿੰਗ ਫੀਚਰ ਲਈ ਇੱਕ ਨਵਾਂ ਡੈਸਟੀਨੇਸ਼ਨ ਪੇਜ ਵੀ ਤਿਆਰ ਕੀਤਾ ਗਿਆ ਹੈ। ਜੇ ਤੁਸੀਂ ਗੇਮ ਖੇਡਣਾ ਚਾਹੁੰਦੇ ਹੋ, ਤਾਂ ਤੁਸੀਂ ਪੋਡਕਾਸਟ ਹੱਬ ਰਾਹੀਂ ਐਕਸਪਲੋਰ ਮੀਨੂ ‘ਤੇ ਜਾ ਕੇ ਇਸ ਦੀ ਵਰਤੋਂ ਕਰ ਸਕਦੇ ਹੋ। ਇਸ ਪੇਜ ‘ਤੇ ਪਹੁੰਚਣ ਤੋਂ ਬਾਅਦ ਯੂਜ਼ਰ ਨੂੰ ਗੇਮਾਂ ਦੀ ਸੂਚੀ ਮਿਲੇਗੀ ਅਤੇ ਫਿਰ ਤੁਸੀਂ ਆਪਣੀ ਮਨਪਸੰਦ ਗੇਮ ਖੇਡ ਸਕਦੇ ਹੋ। ਸਾਰੀਆਂ ਗੇਮਾਂ ਦੇ ਇੰਟਰਫੇਸ ਦੇ ਸਿਖਰ ‘ਤੇ ਮਿਊਟ, ਅਨਮਿਊਟ, ਸੇਵ ਵਰਗੇ ਕਈ ਆਪਸ਼ਨ ਦਿੱਤੇ ਗਏ ਹਨ।
ਦੱਸ ਦੇਈਏ ਕਿ ਫਿਲਹਾਲ ਕੰਪਨੀ ਨੇ ਇਹ ਫੀਚਰ ਅਮਰੀਕਾ, ਬ੍ਰਿਟੇਨ, ਕੈਨੇਡਾ ਅਤੇ ਆਸਟ੍ਰੇਲੀਆ ਦੇ ਕੁਝ ਚੁਣੇ ਹੋਏ ਯੂਜ਼ਰਸ ਲਈ ਸ਼ੁਰੂ ਕੀਤਾ ਹੈ। ਯੂਟਿਊਬ ਆਉਣ ਵਾਲੇ ਅਗਲੇ ਕੁਝ ਮਹੀਨਿਆਂ ‘ਚ ਇਸ ਫੀਚਰ ਨੂੰ ਹੋਰ ਦੇਸ਼ਾਂ ‘ਚ ਵੀ ਲਾਂਚ ਕਰ ਸਕਦਾ ਹੈ।