SC ਦੇ ਨਵੇਂ CJI ਸੰਜੀਵ ਖੰਨਾ ਭਲਕੇ ਚੁੱਕਣਗੇ ਸਹੁੰ
CJI DY ਚੰਦਰਚੂੜ ਦੇ ਸੇਵਾਮੁਕਤ ਹੋਣ ਤੋਂ ਬਾਅਦ ਜਸਟਿਸ ਸੰਜੀਵ ਖੰਨਾ ਭਾਰਤ ਦੇ 51ਵੇਂ ਚੀਫ਼ ਜਸਟਿਸ ਬਣ ਜਾਣਗੇ। ਉਹ ਭਲਕੇ 11 ਨਵੰਬਰ ਨੂੰ ਸੀਜੇਆਈ ਵਜੋਂ ਸਹੁੰ ਚੁੱਕਣਗੇ।
ਧੀ ਦਾ ਰਿਸ਼ਤਾ ਕਰਕੇ ਵਾਪਸ ਆਉਂਦਿਆਂ ਨਾਲ ਵਾਪਰਿਆ ਹਾਦਸਾ, 2 ਲੋਕਾਂ ਦੀ ਮੌ.ਤ
ਦੱਸਣਯੋਗ ਹੈ ਕਿ ਸੰਜੀਵ ਖੰਨਾ ਦੀ ਵਿਰਾਸਤ ਵਕਾਲਤ ਵਿੱਚੋਂ ਇੱਕ ਰਹੀ ਹੈ। ਉਨ੍ਹਾਂ ਦੇ ਪਿਤਾ ਦੇਵਰਾਜ ਖੰਨਾ ਦਿੱਲੀ ਹਾਈ ਕੋਰਟ ਦੇ ਜੱਜ ਰਹਿ ਚੁੱਕੇ ਹਨ। ਜਦੋਂਕਿ ਚਾਚਾ ਹੰਸਰਾਜ ਖੰਨਾ ਸੁਪਰੀਮ ਕੋਰਟ ਦੇ ਮਸ਼ਹੂਰ ਜੱਜ ਸਨ। ਉਨ੍ਹਾਂ ਨੇ ਇੰਦਰਾ ਸਰਕਾਰ ਦੁਆਰਾ ਐਮਰਜੈਂਸੀ ਲਗਾਉਣ ਦਾ ਵਿਰੋਧ ਕੀਤਾ ਸੀ। ਉਨ੍ਹਾਂ ਸਿਆਸੀ ਵਿਰੋਧੀਆਂ ਨੂੰ ਬਿਨਾਂ ਸੁਣਵਾਈ ਤੋਂ ਜੇਲ੍ਹਾਂ ਵਿੱਚ ਡੱਕਣ ’ਤੇ ਵੀ ਨਾਰਾਜ਼ਗੀ ਪ੍ਰਗਟਾਈ।