ਭਾਰਤ ਦੇ ਗੁਆਂਢੀ ਦੇਸ਼ ਨੇਪਾਲ ਤੋਂ ਵੱਡੀ ਖਬਰ ਆਈ ਹੈ। ਨੇਪਾਲ ਵਿੱਚ ਇੱਕ ਯਾਤਰੀ ਜਹਾਜ਼ ਲਾਪਤਾ ਹੋ ਗਿਆ ਹੈ। ਨੇਪਾਲ ‘ਚ ਇੱਕ ਯਾਤਰੀ ਜਹਾਜ਼ ਦੇ ਨਾਲੋਂ ਅਧਿਕਾਰੀਆਂ ਦਾ ਸੰਪਰਕ ਟੁੱਟ ਜਾਣ ਦੀ ਜਾਣਕਾਰੀ ਮਿਲੀ ਹੈ। ਨੇਪਾਲ ਦੇ ਪੋਖਰਾ ਤੋਂ ਜੋਮਸੋਮ ਜਾ ਰਿਹਾ ਇੱਕ ਯਾਤਰੀ ਜਹਾਜ਼ ਲਾਪਤਾ ਹੋ ਗਿਆ ਹੈ।
ਜਹਾਜ਼ ਵਿਚ ਚਾਲਕ ਦਲ ਦੇ ਮੈਂਬਰਾਂ ਸਮੇਤ 22 ਦੇ ਲੱਗਭੱਗ ਲੋਕ ਸਵਾਰ ਸਨ। ਇਨ੍ਹਾਂ ਯਾਤਰੀਆਂ ਵਿੱਚ ਚਾਰ ਭਾਰਤੀ ਵੀ ਸਵਾਰ ਸਨ। ਏਅਰਪੋਰਟ ਅਥਾਰਟੀ ਦਾ ਕਹਿਣਾ ਹੈ ਕਿ ਸਵੇਰੇ 10.35 ਵਜੇ ਤੋਂ ਜਹਾਜ਼ ਨਾਲ ਕੋਈ ਸੰਪਰਕ ਨਹੀਂ ਹੋਇਆ ਹੈ। ਜਾਣਕਾਰੀ ਅਨੁਸਾਰ ਨੇਪਾਲ ਦੀ ਤਾਰਾ ਏਅਰ ਦਾ 9NAET ਡਬਲ ਇੰਜਣ ਵਾਲਾ ਜਹਾਜ਼ ਲਾਪਤਾ ਹੋ ਗਿਆ ਹੈ।
ਨੇਪਾਲ ਦੀ ਏਅਰਪੋਰਟ ਅਥਾਰਟੀ ਮੁਤਾਬਕ ਜਹਾਜ਼ ‘ਚ 20 ਦੇ ਕਰੀਬ ਯਾਤਰੀ ਸਵਾਰ ਸਨ, ਜੋ ਸਵੇਰੇ 9:55 ‘ਤੇ ਪੋਖਰਾ ਤੋਂ ਜੋਮਸੋਮ ਲਈ ਰਵਾਨਾ ਹੋਏ। ਜਹਾਜ਼ ਦਾ ਸੰਪਰਕ ਟੁੱਟਣ ਤੋਂ ਬਾਅਦ ਇਹ ਜਾਣਕਾਰੀ ਜਨਤਕ ਕੀਤੀ ਗਈ। ਜਹਾਜ਼ ਦਾ ਪਤਾ ਲਗਾਉਣ ਲਈ ਹੈਲੀਕਾਪਟਰ ਭੇਜਣ ਦੀ ਤਿਆਰੀ ਚੱਲ ਰਹੀ ਹੈ। ਖਰਾਬ ਮੌਸਮ ਕਾਰਨ ਜੋਮਸੋਮ ‘ਚ ਹੋਣ ਦੇ ਬਾਵਜੂਦ ਇਕ ਹੈਲੀਕਾਪਟਰ ਉਡਾਣ ਨਹੀਂ ਭਰ ਸਕਿਆ। ਇਸ ਤੋਂ ਪਹਿਲਾਂ ਸਵੇਰੇ ਸਮਿਟ ਏਅਰ ਦੇ ਦੋ ਜਹਾਜ਼ ਜੋਮਸੋਮ ਪਹੁੰਚੇ ਸਨ।